ਹੁਣ ਬੰਬ ਸਕੁਐਡ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਬੈਗ ਦੇ ਅੰਦਰ ਕੀ ਹੈ
West Bengal News : ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਨੇੜੇ ਇੱਕ ਸ਼ੱਕੀ ਲਾਵਾਰਿਸ ਬੈਗ ਮਿਲਣ ਨਾਲ ਸਨਸਨੀ ਫੈਲ ਗਈ ਹੈ। ਇਹ ਬੈਗ ਵਿਰੋਧ ਪ੍ਰਦਰਸ਼ਨ ਵਾਲੀ ਥਾਂ ਤੋਂ ਮਿਲਿਆ ਹੈ।
ਸੂਚਨਾ ਤੋਂ ਬਾਅਦ ਬੰਬ ਸਕੁਐਡ ਨੂੰ ਬੁਲਾਇਆ ਗਿਆ ਹੈ। ਹੁਣ ਬੰਬ ਸਕੁਐਡ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਬੈਗ ਦੇ ਅੰਦਰ ਕੀ ਹੈ। ਪੁਲਿਸ ਫਿਲਹਾਲ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇੱਥੇ ਬੈਗ ਕਿਸ ਨੇ ਰੱਖਿਆ ਹੈ।
ਦੱਸ ਦੇਈਏ ਕਿ ਰੈਜ਼ੀਡੈਂਟ-ਡਾਕਟਰ ਨਾਲ ਰੇਪ-ਕਤਲ ਦੀ ਘਟਨਾ ਤੋਂ ਬਾਅਦ ਕੋਲਕਾਤਾ ਦਾ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਲਗਾਤਾਰ ਸੁਰਖੀਆਂ ਵਿੱਚ ਹੈ। ਆਰਜੀ ਕਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਖ਼ਿਲਾਫ਼ ਵੀ ਵਿੱਤੀ ਬੇਨਿਯਮੀਆਂ ਦੀ ਜਾਂਚ ਚੱਲ ਰਹੀ ਹੈ, ਜਿਸ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਲਗਾਤਾਰ ਛਾਪੇਮਾਰੀ ਕਰ ਰਹੀ ਹੈ।
ਕੋਲਕਾਤਾ ਦੇ ਆਰਜੀ ਕਰ ਮੈਡੀਕਲ ਹਸਪਤਾਲ ਦੇ ਸੈਮੀਨਾਰ ਹਾਲ ਤੋਂ 9 ਅਗਸਤ ਨੂੰ 31 ਸਾਲਾ ਟ੍ਰੇਨੀ ਮਹਿਲਾ ਡਾਕਟਰ ਦੀ ਲਾਸ਼ ਮਿਲੀ ਸੀ। ਉਸ ਦੇ ਸਰੀਰ ਤੋਂ ਕੱਪੜੇ ਗਾਇਬ ਸਨ। ਖੂਨ ਵਹਿ ਰਿਹਾ ਸੀ। ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ। ਇਸ ਘਟਨਾ ਤੋਂ ਬਾਅਦ ਰੈਜ਼ੀਡੈਂਟ ਡਾਕਟਰਾਂ 'ਚ ਰੋਸ ਵਧ ਗਿਆ ਅਤੇ ਉਹ ਹੜਤਾਲ 'ਤੇ ਚਲੇ ਗਏ। ਪੁਲਸ ਨੇ ਮਾਮਲੇ 'ਚ ਦੋਸ਼ੀ ਸੰਜੇ ਰਾਏ ਨੂੰ ਗ੍ਰਿਫਤਾਰ ਕਰ ਲਿਆ ਹੈ।
ਟਰੇਨੀ ਡਾਕਟਰ ਉਸ ਦਿਨ ਤਿੰਨ ਹੋਰ ਡਾਕਟਰਾਂ ਦੇ ਨਾਲ ਰਾਤ ਦੀ ਡਿਊਟੀ 'ਤੇ ਸੀ। ਇਨ੍ਹਾਂ ਵਿੱਚੋਂ ਦੋ ਡਾਕਟਰ ਚੈਸਟ ਮੈਡੀਸਨ ਵਿਭਾਗ 'ਚ ਸਨ ਅਤੇ ਇੱਕ ਟ੍ਰੇਨੀ ਸੀ। ਇੱਕ ਕਰਮਚਾਰੀ ਹਸਪਤਾਲ ਦੇ ਹਾਊਸ ਸਟਾਫ ਵਿੱਚੋਂ ਸੀ। ਉਸ ਰਾਤ ਇਨ੍ਹਾਂ ਸਾਰੇ ਡਾਕਟਰਾਂ ਅਤੇ ਸਟਾਫ਼ ਨੇ ਇਕੱਠੇ ਡਿਨਰ ਕੀਤਾ ਸੀ। ਇਸ ਤੋਂ ਬਾਅਦ ਮਹਿਲਾ ਡਾਕਟਰ ਰਾਤ ਕਰੀਬ 2 ਵਜੇ ਹਸਪਤਾਲ ਦੇ ਸੈਮੀਨਾਰ ਹਾਲ ਵਿੱਚ ਸੌਣ ਲਈ ਚਲੀ ਗਈ ਸੀ।
ਪੁਲੀਸ ਦਾ ਸਿਵਿਕ ਵਲੰਟੀਅਰ ਸੀ ਆਰੋਪੀ
ਸੰਜੇ ਰਾਏ ਨਾਮ ਦਾ ਮੁਲਜ਼ਮ ਪਿਛਲੇ ਪਾਸੇ ਤੋਂ ਇਸ ਸੈਮੀਨਾਰ ਹਾਲ ਵਿੱਚ ਆਇਆ ਅਤੇ ਮਹਿਲਾ ਡਾਕਟਰ ਨਾਲ ਬਲਾਤਕਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਮੁਲਜ਼ਮ ਨਾ ਤਾਂ ਹਸਪਤਾਲ ਦੇ ਸਟਾਫ ਵਿੱਚੋਂ ਸੀ ਅਤੇ ਨਾ ਹੀ ਉਹ ਕਿਸੇ ਮਰੀਜ਼ ਦਾ ਰਿਸ਼ਤੇਦਾਰ ਸੀ। ਉਹ ਕੋਲਕਾਤਾ ਪੁਲਿਸ ਲਈ ਸਿਵਿਕ ਵਲੰਟੀਅਰ ਵਜੋਂ ਕੰਮ ਕਰਦਾ ਸੀ।