
ਅਲੈਕਸੀ ਲਿਓਨੋਵ ਨੇ ਉਸ ਵੇਲੇ ਪੁਲਾੜ 'ਚ ਜਾਣ ਦਾ ਕਾਰਨਾਮਾ ਕੀਤਾ ਸੀ ਜਿਸ ਵੇਲੇ ਦੁਨੀਆਂ ਕੇਵਲ ਚੰਦਰਮਾ ਦੀਆਂ ਕਹਾਣੀਆਂ ਹੀ ਪਾਉਂਦੀ ਸੀ।
ਨਵੀਂ ਦਿੱਲੀ: 1965 'ਚ ਪਹਿਲੀ ਵਾਰ ਪੁਲਾੜ ਦੀ ਯਾਤਰਾ ਕਰਨ ਵਾਲੇ ਸੋਵੀਅਤ ਦੇ ਪੁਲਾੜ ਯਾਤਰੀ ਅਲੈਕਸੀ ਲਿਓਨੋਵ ਦਾ ਅੱਜ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ 85 ਸਾਲ ਦੇ ਸਨ। ਅਲੈਕਸੀ ਲਿਓਨੋਵ ਨੇ ਉਸ ਵੇਲੇ ਪੁਲਾੜ 'ਚ ਜਾਣ ਦਾ ਕਾਰਨਾਮਾ ਕੀਤਾ ਸੀ ਜਿਸ ਵੇਲੇ ਦੁਨੀਆਂ ਕੇਵਲ ਚੰਦਰਮਾ ਦੀਆਂ ਕਹਾਣੀਆਂ ਹੀ ਪਾਉਂਦੀ ਸੀ। ਇਹ ਉਹ ਸਮਾਂ ਸੀ ਜਦੋਂ ਅਮਰੀਕਾ ਅਤੇ ਸੋਵੀਅਤ ਸੰਘ ਵਿਚਕਾਰ ਠੰਡੀ ਜੰਗ ਦੀ ਸ਼ੁਰੂਆਤ ਹੋ ਚੁੱਕੀ ਸੀ ਅਤੇ ਦੋਹਾਂ ਵਿਚ ਪੁਲਾੜ 'ਤੇ ਕਬਜ਼ਾ ਕਰਨ ਦੀ ਹੋੜ ਲੱਗੀ ਹੋਈ ਸੀ।