
ਸੋਸ਼ਲ ਮੀਡੀਆ 'ਤੇ ਟ੍ਰੈਡ ਹੋਣ ਲੱਗੀ ਕੰਪਨੀ
ਮੁੰਬਈ - ਬਿਸਕੁਟ ਬਣਾਉਣ ਵਾਲੀ ਕੰਪਨੀ ਪਾਰਲੇ ਜੀ ਨੇ ਵੱਡਾ ਫੈਸਲਾ ਲਿਆ ਹੈ। ਕੰਪਨੀ ਨੇ ਉਨ੍ਹਾਂ ਚੈਨਲਾਂ 'ਤੇ ਇਸ਼ਤਿਹਾਰ ਨਾ ਦੇਣ ਦਾ ਫੈਸਲਾ ਕੀਤਾ ਹੈ ਜੋ ਸਮਾਜ ਵਿਚ ਕਥਿਤ ਤੌਰ' ਤੇ ਗਲਤ ਜਾਣਕਾਰੀ ਨੂੰ ਵਧਾਉਣ ਦਾ ਕੰਮ ਕਰ ਰਹੇ ਹਨ। ਇਹ ਜਾਣਕਾਰੀ ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਸਾਂਝੀ ਕੀਤੀ ਹੈ। ਕੰਪਨੀ ਨੇ ਇਹ ਫੈਸਲਾ ਅਜਿਹੇ ਸਮੇਂ ਵਿਚ ਲਿਆ ਹੈ ਜਦੋਂ ਮੁੰਬਈ ਪੁਲਿਸ ਨੇ ਕੁਝ ਦਿਨ ਪਹਿਲਾਂ ਇੱਕ ਟੈਲੀਵਿਜ਼ਨ ਰੇਟਿੰਗ ਅੰਕ ਨਾਲ ਛੇੜਛਾੜ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
Tweeple Laud Parle & Bajaj For Refusing To Advertise On News Channels With Toxic Content
ਮੁੰਬਈ ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਟੀਵੀ ਮੀਡੀਆ ਨੂੰ ਇਸ਼ਤਿਹਾਰ ਦੇਣ ਵਾਲੀਆਂ ਵੱਡੀਆਂ ਕੰਪਨੀਆਂ ਅਤੇ ਮੀਡੀਆ ਏਜੰਸੀਆਂ ਇਸ 'ਤੇ ਬਰੀਕੀ ਨਾਲ ਨਜ਼ਰ ਰੱਖ ਰਹੀਆਂ ਹਨ। ਪਾਰਲੇ ਜੀ ਕੰਪਨੀ ਦੇ ਸੀਨੀਅਰ ਅਧਿਕਾਰੀ ਕ੍ਰਿਸ਼ਨਾਰਾਓ ਬੁੱਧ ਦਾ ਕਹਿਣਾ ਹੈ, ਕੰਪਨੀ ਦਾ ਕਹਿਣਾ ਹੈ ਕਿ ਸਮਾਜ ਵਿਚ ਜਹਿਰ ਘੋਲਣ ਵਾਲਾ ਕੰਟੈਂਟ ਪੇਸ਼ ਕਰਨ ਵਾਲੇ ਚੈਨਲਾਂ ਨੂੰ ਉਹਨਾਂ ਦੀ ਕੰਪਨੀ ਇਸ਼ਤਿਹਾਰ ਨਹੀਂ ਦੇਵੇਗੀ।
Tweeple Laud Parle & Bajaj For Refusing To Advertise On News Channels With Toxic Content
ਉਹਨਾਂ ਨੇ ਅੱਗੇ ਕਿਹਾ, "ਅਸੀਂ ਅਜਿਹੀਆਂ ਸੰਭਾਵਨਾਵਾਂ ਦੀ ਪੜਚੋਲ ਕਰ ਰਹੇ ਹਾਂ ਜਿਸ ਵਿੱਚ ਹੋਰ ਵਿਗਿਆਪਨਕਰਤਾ ਇਕੱਠੇ ਹੋਣ ਅਤੇ ਨਿਊਜ਼ ਚੈਨਲਾਂ 'ਤੇ ਆਪਣੇ ਇਸ਼ਤਿਹਾਰਬਾਜ਼ੀ ਦੇ ਖਰਚੇ' ਤੇ ਰੋਕ ਲਗਾਉਣ ਤਾਂ ਜੋ ਨਿਊਜ਼ ਚੈਨਲਾਂ ਨੂੰ ਮੈਸੇਜ ਮਿਲੇ ਕਿ ਉਹਨਾਂ ਨੂੰ ਆਪਣੇ ਕੰਟੈਂਟ ਨੂੰ ਬਦਲਣਾ ਚਾਹੀਦਾ ਹੈ।
ਪਾਰਲੇ ਜੀ ਦੇ ਇਸ ਫੈਸਲੇ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਪ੍ਰਸ਼ੰਸਾ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਇਕ ਯੂਜ਼ਰ ਨੇ ਕਿਹਾ ਕਿ ਇਹ ਦੇਸ਼ ਲਈ ਇਕ ਚੰਗਾ ਕਦਮ ਹੈ, ਤੇ ਹੋਰ ਯੂਜ਼ਰਸ ਨੇ ਵੀ ਬਾਕੀ ਕੰਪਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਅਜਿਹੇ ਕਦਮ ਚੁੱਕਣ।
Advertisement
ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਕੰਪਨੀਆਂ ਇਸ ਵਿਚ ਆਪਣਾ ਹਿੱਸਾ ਪਾਉਣਗੀਆਂ ਅਤੇ ਸਾਨੂੰ ਕੁੱਝ ਚੰਗਾ ਵੇਖਣ ਨੂੰ ਮਿਲੇਗਾ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਉਦਯੋਗਪਤੀ ਅਤੇ ਬਜਾਜ ਆਟੋ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਬਜਾਜ ਨੇ ਅਜਿਹੇ ਤਿੰਨ ਨਿਊਜ਼ ਚੈਨਲਾਂ ਨੂੰ ਆਪਣੇ ਵਿਗਿਆਪਨ ਦੇ ਲਈ ਬਲੈਕਲਿਸਟ ਕਰ ਦਿੱਤਾ ਸੀ।
Bajaj Auto
ਇਸ 'ਤੇ ਰਾਜੀਵ ਬਜਾਜ ਨੇ ਕਿਹਾ ਸੀ ਕਿ ਇਕ ਮਜ਼ਬੂਤ ਬ੍ਰਾਂਡ ਉਹ ਨੀਂਹ ਹੈ ਜਿਸ 'ਤੇ ਤੁਸੀਂ ਇਕ ਮਜ਼ਬੂਤ ਕਾਰੋਬਾਰ ਖੜ੍ਹਾ ਹੋ ਸਕੇ ਅਤੇ ਦਿਨ ਦੇ ਅੰਤ 'ਤੇ ਇਕ ਕਾਰੋਬਾਰੀ ਦਾ ਉਦੇਸ਼ ਸਮਾਜ ਨੂੰ ਕੁਝ ਯੋਗਦਾਨ ਦੇਣ ਦਾ ਹੁੰਦਾ ਹੈ। ਰਾਜੀਵ ਬਜਾਜ ਨੇ ਅੱਗੇ ਕਿਹਾ, 'ਸਾਡਾ ਬ੍ਰਾਂਡ ਕਦੇ ਵੀ ਕਿਸੇ ਅਜਿਹੀ ਚੀਜ ਨਾਲ ਨਹੀਂ ਜੁੜਿਆ ਜਿਸ ਨਾਲ ਸਾਨੂੰ ਲੱਗੇ ਕਿ ਇਹ ਸਮਾਜ ਨੂੰ ਗਲਤ ਜਾਣਕਾਰੀ ਦੇ ਰਿਹਾ ਹੋਵੇ।