
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਦਫ਼ਤਰ ਵਿੱਚ ਮੰਗਲਵਾਰ ਯਾਨੀ ਅੱਜ ਅੱਗ ਲੱਗ ਗਈ।
ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Chief Minister Mamata Banerjee) ਦੇ ਦਫ਼ਤਰ ਵਿੱਚ ਮੰਗਲਵਾਰ ਯਾਨੀ ਅੱਜ ਅੱਗ ਲੱਗ ਗਈ। ਕੋਲਕਾਤਾ ਵਿੱਚ ਸਕੱਤਰੇਤ ਦੀ 14ਵੀਂ ਮੰਜਿਲ 'ਤੇ ਸਥਿਤ ਮੁੱਖ ਮੰਤਰੀ ਦਫਤਰ ਵਿੱਚ ਅੱਜ ਦੁਪਹਿਰ 12 ਵਜੇ ਦੇ ਕਰੀਬ ਅੱਗ ਲੱਗ ਗਈ। ਇਸ ਹਾਦਸੇ ਦਾ ਪਤਾ ਉਦੋਂ ਲੱਗਾ ਜਦੋਂ ਹੇਠਾਂ ਕੰਮ ਕਰ ਰਹੇ ਮਜਦੂਰਾਂ ਨੇ ਬਿਲਡਿੰਗ ਵਿਚੋਂ ਧੂਆਂ ਨਿਕਲਦਾ ਦੇਖਿਆ ਅਤੇ ਇਸ ਦੀ ਜਾਣਕਾਰੀ ਅੱਗ ਬੁਝਾਊ ਵਿਭਾਗ ਨੂੰ ਦਿੱਤੀ।
Mamata BanerjeeMamata Banerjee
ਹੋਰ ਪੜ੍ਹੋ: ਸਿੱਖਿਆ ਮੰਤਰੀ ਵਲੋਂ ਮੈਰਾਥਨ ਮੀਟਿੰਗਾਂ ਦੀ ਸ਼ੁਰੂਆਤ, ਜਲਦ ਹੱਲ ਹੋਣਗੀਆਂ ਅਧਿਆਪਕਾਂ ਦੀਆਂ ਮੁਸ਼ਕਿਲਾਂ
ਜਾਣਕਾਰੀ ਮਿਲਣ 'ਤੇ ਵਿਭਾਗ ਅਤੇ ਆਪਦਾ ਪਰਬੰਧਨ ਦੀ ਟੀਮ ਮੌਕੇ 'ਤੇ ਪਹੁੰਚੀਆਂ ਅਤੇ ਜਲਦੀ ਹੀ ਅੱਗ ਉੱਤੇ ਕਾਬੂ ਪਾ ਲਿਆ। ਹਾਲਾਂਕਿ, ਇਸ ਘਟਨਾ ਵਿੱਚ ਕਿਸੇ ਤਰਾਂ ਦਾ ਕੋਈ ਨੁਕਸਾਨ ਹੋਣ ਦੀ ਖਬਰ ਨਹੀਂ ਹੈ। ਦੱਸਣਯੋਗ ਹੈ ਕਿ ਦੁਰਗਾ ਪੂਜਾ ਦੀ ਛੁੱਟੀ ਕਾਰਨ ਸਕੱਤਰੇਤ ਬੰਦ ਸੀ ਜਿਸ ਕਰ ਕੇ ਕਿਸੇ ਤਰਾਂ ਦੇ ਵੀ ਨੁਕਸਾਨ ਤੋਂ ਬਚਾਅ ਰਿਹਾ।
mamta Banerjee Office
ਅੱਗ ਲੱਗਣ ਦੀ ਘਟਨਾ ਦੇ ਕਰਨਾ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਖਦਸ਼ਾ ਜਾਹਰ ਕੀਤਾ ਜਾ ਰਿਹਾ ਹੈ ਕਿ ਸ਼ਾਰਟ ਸਰਕਿਟ ਕਾਰਨ ਇਹ ਅੱਗ ਲੱਗੀ ਹੋਵੇਗੀ। ਫਿਲਹਾਲ ਦਫਤਰ ਵਿੱਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਵੀ ਖਬਰ ਨਹੀਂ ਹੈ।