Kolkata rape and murder case : ਇਕ ਹੋਰ ਪ੍ਰਦਰਸ਼ਨਕਾਰੀ ਡਾਕਟਰ ਹਸਪਤਾਲ ’ਚ ਦਾਖਲ
Published : Oct 12, 2024, 7:09 pm IST
Updated : Oct 12, 2024, 7:09 pm IST
SHARE ARTICLE
Dr Alok Varma admitted to hospital
Dr Alok Varma admitted to hospital

2 ਹੋਰ ਡਾਕਟਰ ਭੁੱਖ ਹੜਤਾਲ ’ਤੇ ਬੈਠੇ, ਕੁੱਲ ਗਿਣਤੀ 11 ਹੋਈ

Kolkata rape and murder case : ਪਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਸਥਿਤ ਆਰ.ਜੀ. ਕਰ ਹਸਪਤਾਲ ’ਚ ਦੋ ਮਹੀਨੇ ਪਹਿਲਾਂ ਇਕ ਮਹਿਲਾ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਦੇ ਮਾਮਲੇ ’ਚ ਇਨਸਾਫ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠੇ ਇਕ ਹੋਰ ਜੂਨੀਅਰ ਡਾਕਟਰ ਨੂੰ ਸਨਿਚਰਵਾਰ ਨੂੰ ਬੀਮਾਰ ਹੋਣ ਤੋਂ ਬਾਅਦ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।

ਅਧਿਕਾਰੀ ਨੇ ਦਸਿਆ ਕਿ ਉੱਤਰੀ ਬੰਗਾਲ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਜੂਨੀਅਰ ਡਾਕਟਰ ਆਲੋਕ ਵਰਮਾ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠੇ ਲੋਕਾਂ ’ਚ ਸ਼ਾਮਲ ਸਨ ਅਤੇ ਸਿਹਤ ਵਿਗੜਨ ਤੋਂ ਬਾਅਦ ਦਾਖਲ ਕੀਤੇ ਗਏ ਦੂਜੇ ਡਾਕਟਰ ਸਨ। ਤਿੰਨ ਦਿਨ ਪਹਿਲਾਂ ਅਨੀਕੇਤ ਮਹਤੋ ਨੂੰ ਬੀਮਾਰ ਹੋਣ ਤੋਂ ਬਾਅਦ ਆਰ.ਜੀ. ਕਰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ।

ਰਾਮਕ੍ਰਿਸ਼ਨ ਮਿਸ਼ਨ ਸੇਵਾ ਪ੍ਰਤਿਸ਼ਠਾਨ ਦੀ ਪਰਿਚਾ ਪਾਂਡਾ ਅਤੇ ਕਲਕੱਤਾ ਨੈਸ਼ਨਲ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਅਲੋਲਿਕਾ ਘੋਰੂਈ ਵੀ ਵਿਰੋਧ ਪ੍ਰਦਰਸ਼ਨ ’ਚ ਸ਼ਾਮਲ ਹੋਏ। ਇਸ ਦੇ ਨਾਲ ਹੀ ਸੂਬੇ ਭਰ ’ਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠੇ ਡਾਕਟਰਾਂ ਦੀ ਗਿਣਤੀ 11 ਹੋ ਗਈ ਹੈ, ਜਿਨ੍ਹਾਂ ’ਚ ਹਸਪਤਾਲ ’ਚ ਭਰਤੀ ਦੋ ਡਾਕਟਰ ਵੀ ਸ਼ਾਮਲ ਹਨ। ਜੂਨੀਅਰ ਡਾਕਟਰਾਂ ਨੇ ਮੱਧ ਕੋਲਕਾਤਾ ਦੇ ਐਸਪਲਾਨੇਡ ਖੇਤਰ ’ਚ 5 ਅਕਤੂਬਰ ਨੂੰ ਮਰਨ ਵਰਤ ਸ਼ੁਰੂ ਕੀਤਾ ਸੀ।

ਪ੍ਰਦਰਸ਼ਨਕਾਰੀ ਡਾਕਟਰ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਮ੍ਰਿਤਕ ਮਹਿਲਾ ਡਾਕਟਰ ਲਈ ਨਿਆਂ ਅਤੇ ਸਿਹਤ ਸਕੱਤਰ ਐਨ.ਐਸ. ਨਿਗਮ ਨੂੰ ਤੁਰਤ ਹਟਾਉਣ ਦੀ ਮੰਗ ਕਰ ਰਹੇ ਹਨ।

ਡਾਕਟਰਾਂ ਦੀਆਂ ਹੋਰ ਮੰਗਾਂ ’ਚ ਸੂਬੇ ਦੇ ਸਾਰੇ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਲਈ ਕੇਂਦਰੀਕ੍ਰਿਤ ਰੈਫਰਲ ਪ੍ਰਣਾਲੀ ਸਥਾਪਤ ਕਰਨਾ, ਖਾਲੀ ਬੈੱਡ ਨਿਗਰਾਨੀ ਪ੍ਰਣਾਲੀ ਨੂੰ ਲਾਗੂ ਕਰਨਾ ਅਤੇ ਕੰਮ ਵਾਲੀਆਂ ਥਾਵਾਂ ’ਤੇ ਸੀ.ਸੀ.ਟੀ.ਵੀ., ‘ਆਨ-ਕਾਲ’ ਕਮਰੇ ਆਦਿ ਨੂੰ ਯਕੀਨੀ ਬਣਾਉਣ ਲਈ ਟਾਸਕ ਫੋਰਸ ਦਾ ਗਠਨ ਕਰਨਾ ਸ਼ਾਮਲ ਹੈ।

ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਜੂਨੀਅਰ ਡਾਕਟਰਾਂ ਨੇ 9 ਅਗੱਸਤ ਨੂੰ ਮਹਿਲਾ ਡਾਕਟਰ ਦੀ ਲਾਸ਼ ਮਿਲਣ ਤੋਂ ਬਾਅਦ ਅਪਣਾ ‘ਕੰਮ ਬੰਦ’ ਅੰਦੋਲਨ ਸ਼ੁਰੂ ਕੀਤਾ ਸੀ। ਸੂਬਾ ਸਰਕਾਰ ਵਲੋਂ ਉਨ੍ਹਾਂ ਦੀ ਮੰਗ ’ਤੇ ਕਾਰਵਾਈ ਕਰਨ ਦਾ ਭਰੋਸਾ ਦਿਤੇ ਜਾਣ ਤੋਂ ਬਾਅਦ ਡਾਕਟਰਾਂ ਨੇ 21 ਸਤੰਬਰ ਨੂੰ 42 ਦਿਨਾਂ ਬਾਅਦ ਅਪਣਾ ‘ਕੰਮ ਬੰਦ’ ਅੰਦੋਲਨ ਖਤਮ ਕਰਨ ਦਾ ਐਲਾਨ ਕੀਤਾ ਸੀ। 

Location: India, West Bengal

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement