ਕੈਂਸਰ ਦੀ ਬੀਮਾਰੀ ਕਾਰਨ ਅਨੰਤ ਕੁਮਾਰ ਦਾ ਦਿਹਾਂਤ 
Published : Nov 12, 2018, 12:45 pm IST
Updated : Nov 12, 2018, 12:45 pm IST
SHARE ARTICLE
Anant Kumar
Anant Kumar

ਕੇਂਦਰੀ ਮੰਤਰੀ ਅਨੰਤ ਕੁਮਾਰ ਦਾ ਦਿਹਾਂਤ ਹੋ ਗਿਆ ਹੈ। ਉਹ ਕੈਂਸਰ ਦੀ ਬੀਮਾਰੀ ਤੋਂ ਪੀੜਤ ਸਨ ।

ਬੇਂਗਲੁਰੂ , ( ਪੀਟੀਆਈ ) : ਕੇਂਦਰੀ ਮੰਤਰੀ ਅਨੰਤ ਕੁਮਾਰ ਦਾ ਦਿਹਾਂਤ ਹੋ ਗਿਆ ਹੈ। ਉਹ ਕੈਂਸਰ ਦੀ ਬੀਮਾਰੀ ਤੋਂ ਪੀੜਤ ਸਨ । 59 ਸਾਲ ਦੇ ਅਨੰਤ ਕੁਮਾਰ ਦਾ ਪਹਿਲਾਂ ਲੰਡਨ ਅਤੇ ਨਿਊਆਰਕ ਵਿਚ ਇਲਾਜ ਚਲਿਆ ਅਤੇ 20 ਅਕਤੂਬਰ ਨੂੰ ਹੀ ਉਨ੍ਹਾਂ ਨੂੰ ਬੇਂਗਲੁਰੂ ਦੇ ਇਕ ਨਿਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮਤੇ ਭਾਜਪਾ ਦੇ ਸਾਰੇ ਵੱਡੇ ਨੇਤਾਵਾਂ ਨੇ ਉਨ੍ਹਾਂ ਦੇ ਦਿਹਾਂਤ ਦੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਰਾਸ਼ਰਪਤੀ ਰਾਮਨਾਥ ਕੋਵਿੰਦ ਨੇ ਲਿਖਿਆ ਹੈ ਕਿ ਕੇਂਦਰੀ ਮੰਤਰੀ ਅਨੰਤ ਕੁਮਾਰ ਦੇ ਦਿਹਾਂਤ ਬਾਰੇ ਸੁਣ ਕੇ ਮੈਨੂੰ ਦੁਖ ਹੋਇਆ।

President Ram Nath KovindPresident Ram Nath Kovind

ਉਨ੍ਹਾਂ ਦਾ ਚਲੇ ਜਾਣਾ ਦੇਸ਼ ਅਤੇ ਉਚੇਚੇ ਤੌਰ ਤੇ ਕਰਨਾਟਕ ਦੇ ਲੋਕਾਂ ਲਈ ਵੱਡਾ ਝਟਕਾ ਹੈ। ਉਨ੍ਹਾਂ ਨੇ ਅਨੰਤ ਕੁਮਾਰ ਦੇ ਪਰਵਾਰਕ ਮੈਂਬਰਾਂ , ਸਹਿਯੋਗੀਆਂ ਅਤੇ ਉਨ੍ਹਾਂ ਦੇ ਨਾਲ ਜੁੜੇ ਲੋਕਾਂ ਨਾਲ ਦੁਖ ਦਾ ਇਜ਼ਹਾਰ ਕੀਤਾ। ਪਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ ਕਿ ਮੇਰੇ ਸਹਿਕਰਮੀ ਅਤੇ ਦੋਸਤ ਅਨੰਤ ਕੁਮਾਰ ਦੇ ਦਿਹਾਂਤ ਬਾਰੇ ਸੁਣ ਕੇ ਬਹੁਤ ਦੁਖ ਹੋਇਆ। ਉਹ ਸ਼ਾਨਦਾਰ ਨੇਤਾ ਸਨ ਜਿਨ੍ਹਾਂ ਨੇ ਜਵਾਨੀ ਵਿਚ ਰਾਜਨੀਤੀ ਵਿਚ ਕਦਮ ਰੱਖਿਆ ਤੇ ਹੁਣ ਤੱਕ ਅਣਥੱਕ ਮਿਹਨਤ ਕੀਤੀ ਅਤੇ ਦਿਲੋਂ ਲੋਕਾਂ ਦੀ ਸੇਵਾ ਵਿਚ ਲਗੇ ਹੋਏ ਸਨ। ਉਨ੍ਹਾਂ ਨੂੰ ਹਮੇਸ਼ਾਂ ਚੰਗੇ ਕੰਮਾਂ ਲਈ ਯਾਦ ਕੀਤਾ ਜਾਵੇਗਾ।

PM Narendra ModiPM Narendra Modi

ਮੋਦੀ ਨੇ ਦੱਸਿਆ ਕਿ ਉਨ੍ਹਾਂ ਨੇ ਅਨੰਤ ਕੁਮਾਰ ਦੀ ਪਤਨੀ ਤੇਜਸਵਿਨੀ ਨਾਲ ਵੀ ਗੱਲ ਕੀਤੀ ਹੈ। ਕਾਂਗਰਸ ਮੁਖੀ ਰਾਹੁਲ ਗਾਂਧੀ ਨੇ ਵੀ ਅਨੰਤ ਕੁਮਾਰ ਦੇ ਦਿਹਾਂਤ ਦੇ ਦੁੱਖ ਪ੍ਰਗਟਾਉਂਦੇ ਹੋਏ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ। ਰਾਹੁਲ ਨੇ ਲਿਖਿਆ ਕਿ ਅੱਜ ਸਵੇਰੇ ਅਨੰਤ ਕੁਮਾਰ ਜੀ ਦੇ ਬੇਂਗਲੁਰੂ ਵਿਚ ਹੋਏ ਦਿਹਾਂਤ ਬਾਰੇ ਜਾਣ ਕੇ ਦੁਖ ਹੋਇਆ। ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਵਾਰ ਵਾਲਿਆਂ ਅਤੇ ਦੋਸਤਾਂ ਦੇ ਨਾਲ ਹਨ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਲਿਖਿਆ ਕਿ ਅਪਣੇ ਤੋਂ ਸੀਨੀਅਰ ਸਾਥੀ ਅਤੇ ਦੋਸਤ ਅਨੰਤ ਕੁਮਾਰ ਦੇ ਇਸ ਤਰ੍ਹਾਂ ਚਲੇ ਜਾਣ ਨਾਲ ਹੈਰਾਨ ਅਤੇ ਦੁਖੀ ਹਾਂ।

Rajnath SinghRajnath Singh

ਲੋਕਾਂ ਦੀ ਭਲਾਈ ਦੇ ਲਈ ਉਨ੍ਹਾਂ ਦਾ ਜਨੂਨ ਅਤੇ ਲਗਨ ਪ੍ਰਸੰਸਾਯੋਗ ਹੈ। ਉਨ੍ਹਾਂ ਦੇ ਪਰਵਾਰ ਨਾਲ ਮੇਰੀ ਸੰਵੇਦਨਾ ਹੈ। ਗ੍ਰਹਿ ਮੰਤਰੀ ਨੇ ਲਿਖਿਆ ਕਿ ਮੇਰੇ ਦਿਮਾਗ ਵਿਚ ਅਨੰਤ ਜੀ ਨਾਲ ਸਰਕਾਰ ਅਤੇ ਸੰਗਠਨ ਵਿਚ ਕੰਮ ਕਰਨ ਦੀਆਂ ਯਾਦਾਂ ਤਾਜ਼ੀਆਂ ਹੋ ਰਹੀਆਂ ਹਨ। ਇਹੀ ਯਾਦਾਂ ਹਮੇਂਸ਼ਾ ਮੇਰੇ ਨਾਲ ਰਹਿਣਗੀਆਂ। ਉਨ੍ਹਾਂ ਦਾ ਜਾਣਾ ਭਾਜਪਾ ਲਈ ਵੱਡਾ ਨੁਕਸਾਨ ਹੈ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਅਨੰਤ ਕੁਮਾਰ ਬਾਰੇ ਸੁਣ ਕੇ ਦੁਖ ਹੋਇਆ। ਉਨ੍ਹਾਂ ਨੇ ਲੰਮਾ ਸਮਾਂ ਭਾਜਪਾ ਨੂੰ ਦਿਤਾ। ਬੇਂਗਲੁਰੂ ਉਨਾਂਉਨ੍ਹਾਂ  ਦੇ ਦਿਲ ਅਤੇ ਦਿਮਾਗ ਵਿਚ ਵਸਦਾ ਸੀ। ਪਰਮਾਤਮਾ ਉਨ੍ਹਾਂ ਦੇ ਪਰਵਾਰ ਨੂੰ ਇਸ ਨੁਕਸਾਨ ਨੂੰ ਸਹਿਣ ਦੀ ਤਾਕਤ ਦੇਵੇ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement