
ਪੁਲਿਸ ਨੇ ਦੱਸਿਆ ਕਿ ਬਰਾਕ ਦੇ ਕਬਜ਼ੇ 'ਚੋਂ ਇਕ ਰਿਵਾਲਵਰ ਬਰਾਮਦ ਕੀਤਾ ਗਿਆ ਹੈ
ਨਵੀਂ ਦਿੱਲੀ - ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿਚ ਇੱਕ ਕੁਸ਼ਤੀ ਅਕੈਡਮੀ ਵਿਚ ਯੂਨੀਵਰਸਿਟੀ ਪੱਧਰ ਦੀ ਪਹਿਲਵਾਨ ਨਿਸ਼ਾ ਦਹੀਆ ਅਤੇ ਉਸ ਦੇ ਭਰਾ ਦੀ ਹੱਤਿਆ ਦੇ ਮਾਮਲੇ ਵਿਚ ਦਿੱਲੀ ਪੁਲਿਸ ਨੇ ਇੱਥੋਂ ਦੇ ਦਵਾਰਕਾ ਤੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਹਰਿਆਣਾ ਦੇ ਰੋਹਤਕ ਦੇ ਰਹਿਣ ਵਾਲੇ ਪਵਨ ਬਾਰਕ (25) ਅਤੇ ਰੈਸਲਿੰਗ ਅਕੈਡਮੀ ਦੇ ਕੋਚ ਅਤੇ ਸੋਨੀਪਤ ਦੇ ਰਹਿਣ ਵਾਲੇ ਸਚਿਨ ਦਹੀਆ (23) ਵਜੋਂ ਹੋਈ ਹੈ।
Wrestler Nisha Dahiya
ਪੁਲਿਸ ਨੇ ਦੱਸਿਆ ਕਿ ਬਰਾਕ ਦੇ ਕਬਜ਼ੇ 'ਚੋਂ ਇਕ ਰਿਵਾਲਵਰ ਬਰਾਮਦ ਕੀਤਾ ਗਿਆ ਹੈ। ਦੱਸ ਦਈਏ ਕਿ ਬੁੱਧਵਾਰ ਨੂੰ ਅਕੈਡਮੀ 'ਚ ਹਮਲਾਵਰਾਂ ਦੀ ਗੋਲੀਬਾਰੀ 'ਚ ਨਿਸ਼ਾ ਅਤੇ ਉਸ ਦੇ ਭਰਾ ਸੂਰਜ ਦੀ ਮੌਤ ਹੋ ਗਈ ਸੀ ਜਦਕਿ ਉਨ੍ਹਾਂ ਦੀ ਮਾਂ ਜ਼ਖਮੀ ਹੋ ਗਈ ਸੀ। ਮਾਂ ਨੂੰ ਰੋਹਤਕ ਦੇ ਪੀਜੀਆਈਐਮਐਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਪੁਲਿਸ ਦੇ ਡਿਪਟੀ ਕਮਿਸ਼ਨਰ (ਸਪੈਸ਼ਲ ਸੈੱਲ) ਸੰਜੀਵ ਕੁਮਾਰ ਯਾਦਵ ਨੇ ਦੱਸਿਆ ਕਿ ਸਚਿਨ ਪਹਿਲਾਂ ਵੀ ਅਸਲਾ ਐਕਟ ਤਹਿਤ ਦੋ ਮਾਮਲਿਆਂ ਵਿਚ ਸ਼ਾਮਲ ਪਾਇਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਘਟਨਾ ਦੌਰਾਨ ਪੰਜ ਤੋਂ ਛੇ ਗੋਲੀਆਂ ਚਲਾਈਆਂ ਗਈਆਂ।