ਕੰਗਨਾ ਰਨੌਤ ਨੂੰ ਆਗਰਾ ਦੀ MP/MLA ਅਦਾਲਤ ਨੇ ਜਾਰੀ ਕੀਤਾ ਨੋਟਿਸ, ਜਾਣੋ ਕੀ ਹੈ ਮਾਮਲਾ
Published : Nov 12, 2024, 10:56 pm IST
Updated : Nov 12, 2024, 10:56 pm IST
SHARE ARTICLE
Kangana Ranaut
Kangana Ranaut

ਕਿਸਾਨਾਂ ਅਤੇ ਮਹਾਤਮਾ ਗਾਂਧੀ ਬਾਰੇ ਕੀਤੀਆਂ ਟਿਪਣੀਆਂ ਲਈ BJP ਸੰਸਦ ਮੈਂਬਰ ਕੰਗਨਾ ਤੋਂ ਮੰਗਿਆ ਜਵਾਬ, ਅਗਲੀ ਸੁਣਵਾਈ 28 ਨਵੰਬਰ ਨੂੰ ਤੈਅ

ਆਗਰਾ : ਆਗਰਾ ਦੀ ਇਕ MP/MLA ਅਦਾਲਤ ਨੇ ਮਹਾਤਮਾ ਗਾਂਧੀ ਅਤੇ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁਧ  ਧਰਨੇ ’ਤੇ  ਬੈਠੇ ਕਿਸਾਨਾਂ ਬਾਰੇ ਟਿਪਣੀ  ਕਰਨ ਦੇ ਸਬੰਧ ’ਚ ਅਦਾਕਾਰਾ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦ ਮੈਂਬਰ ਕੰਗਨਾ ਰਣੌਤ ਨੂੰ ਮੰਗਲਵਾਰ ਨੂੰ ਨੋਟਿਸ ਜਾਰੀ ਕੀਤਾ। ਅਦਾਲਤ ’ਚ ਕੰਗਨਾ ਰਣੌਤ ਵਿਰੁਧ  ਕੇਸ ਦਾਇਰ ਕਰਨ ਵਾਲੇ ਵਕੀਲ ਰਮਾਸ਼ੰਕਰ ਸ਼ਰਮਾ ਨੇ ਕਿਹਾ ਕਿ ਅਦਾਲਤ ਨੇ ਅਦਾਕਾਰਾ ਤੋਂ ਜਵਾਬ ਮੰਗਿਆ ਹੈ। 

ਉਨ੍ਹਾਂ ਕਿਹਾ, ‘‘ਮੈਂ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਵਿਰੁਧ  11 ਸਤੰਬਰ, 2024 ਨੂੰ ਆਗਰਾ ਦੀ MP/MLA ਅਦਾਲਤ ’ਚ ਕੇਸ ਦਾਇਰ ਕੀਤਾ ਸੀ।’’

ਉਨ੍ਹਾਂ ਕਿਹਾ, ‘‘ਅਸੀਂ ਤਿੰਨ ਖੇਤੀ ਕਾਨੂੰਨਾਂ ਵਿਰੁਧ  ਅਗੱਸਤ  2020 ਤੋਂ ਦਸੰਬਰ 2021 ਤਕ  ਦਿੱਲੀ ਦੀਆਂ ਸਰਹੱਦਾਂ ’ਤੇ  ਧਰਨੇ ’ਤੇ  ਬੈਠੇ ਕਿਸਾਨਾਂ ਵਿਰੁਧ  27 ਅਗੱਸਤ  ਨੂੰ ਅਖਬਾਰ ’ਚ ਪ੍ਰਕਾਸ਼ਤ ਇਕ  ਬਿਆਨ ਪੜ੍ਹਿਆ, ਜਿਸ ’ਚ ਰਣੌਤ ਨੇ ਕਿਹਾ ਕਿ ‘ਪ੍ਰਦਰਸ਼ਨ ਵਾਲੀ ਥਾਂ ’ਤੇ  ਕਤਲ, ਜਬਰ ਜਨਾਹ  ਹੋਏ ਹਨ। ਜੇਕਰ ਦੇਸ਼ ’ਚ ਮਜ਼ਬੂਤ ਸਰਕਾਰ ਨਾ ਹੁੰਦੀ ਤਾਂ ਹਾਲਾਤ ਬੰਗਲਾਦੇਸ਼ ਵਰਗੇ ਹੁੰਦੇ’।’’

ਸ਼ਰਮਾ ਅਨੁਸਾਰ, ਅਦਾਕਾਰਾ ਨੇ ਇਕ  ਹੋਰ ਬਿਆਨ ਦਿਤਾ ਜੋ 17 ਨਵੰਬਰ, 2021 ਨੂੰ ਅਖਬਾਰਾਂ ’ਚ ਪ੍ਰਕਾਸ਼ਤ ਹੋਇਆ ਸੀ, ਜਿੱਥੇ ਉਸ ਨੇ  ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ‘ਅਪਮਾਨ’ ਕੀਤਾ ਸੀ। ਵਕੀਲ ਨੇ ਕੰਗਨਾ ਦੇ ਬਿਆਨ ਨੂੰ ਦੁਹਰਾਇਆ ਅਤੇ ਕਿਹਾ ਕਿ ਉਸ ਨੇ  ਕਿਹਾ, ‘‘ਸਾਨੂੰ ਅਸਲ ਆਜ਼ਾਦੀ 2014 ’ਚ ਮਿਲੀ ਸੀ।’’  ਵਕੀਲ ਨੇ ਕਿਹਾ, ‘‘ਕੰਗਨਾ ਨੇ ਦੇਸ਼ ਦੇ ਕਰੋੜਾਂ ਕਿਸਾਨਾਂ ਦਾ ਅਪਮਾਨ ਕੀਤਾ ਹੈ ਅਤੇ ਮਹਾਤਮਾ ਗਾਂਧੀ ਦਾ ਵੀ ਅਪਮਾਨ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਅਦਾਲਤ ਨੇ ਰਣੌਤ ਦੇ ਬਿਆਨ ਲਈ ਨੋਟਿਸ ਜਾਰੀ ਕੀਤਾ। ਉਨ੍ਹਾਂ ਦਸਿਆ  ਕਿ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 28 ਨਵੰਬਰ ਤੈਅ ਕੀਤੀ ਹੈ। 

SHARE ARTICLE

ਏਜੰਸੀ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement