ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਦਾ ਅੱਜ ਹੋਵੇਗਾ ਵਿਆਹ
Published : Dec 12, 2018, 12:18 pm IST
Updated : Apr 10, 2020, 11:27 am IST
SHARE ARTICLE
Isha Ambani with Mukesh Ambani
Isha Ambani with Mukesh Ambani

ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ....

ਮੁੰਬਈ (ਭਾਸ਼ਾ) : ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦਾ ਅੱਜ ਮੁੰਬਈ ਵਿਚ ਵਿਆਹ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ 8 ਦਸੰਬਰ ਮਤਲਬ ਸਨਿਚਰਵਾਰ ਨੂੰ ਉਦੈਪੁਰ ਵਿਚ ਹੀ ਸੰਗੀਤ ਸੇਰੇਮਨੀ ਦਾ ਆਯੋਜਨ ਕੀਤਾ ਗਿਆ ਸੀ। ਸੰਗੀਤ ਪ੍ਰੋਗਰਾਮ ਵਿਚ ਦੇਸ਼ ਵਿਦੇਸ਼ ਤੋਂ ਵੱਡੀਆਂ-ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਬਾਲੀਵੁਡ ਦੇ ਕਈਂ ਮਸ਼ਹੂਰ ਸਿਤਾਰੇ ਵੀ ਇਸ ਵਿਚ ਸ਼ਾਮਲ ਹੋਣ ਲਈ ਉਦੈਪੁਰ ਪਹੁੰਚੇ। ਅੰਬਾਨੀ ਪਰਵਾਰ ਦੇ ਮਹਿਮਾਨਾਂ ਵਿਚ ਅਮਰੀਕਾ ਦੀ ਸਾਬਕਾ ਫਰਸ਼ਟ ਲੇਡੀ ਹਿਲੇਰੀ ਕਲਿੰਟਨ ਵੀ ਸ਼ਾਮਲ ਸੀ।

ਸੰਗੀਤ ਸੇਰੇਮਨੀ ਦੀ ਸਟੇਜ਼ ਉਤੇ ਐਵੇਂ ਦੀਆਂ ਜੋੜੀਆਂ ਪ੍ਰਫ਼ਾਰਮੈਂਸ ਕਰਦੀਆਂ ਦਿਖੀਆਂ, ਜਿਨ੍ਹਾਂ ਨੂੰ ਸਟੇਜ਼ ਉਤੇ ਇਸ ਤਰ੍ਹਾਂ ਘੱਟ ਹੀ ਦੇਖਿਆ ਗਿਆ ਹੈ। ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦਾ ਵਿਆਹ ਪੂਰੇ ਦੇਸ਼ ਵਿਚ ਮਸ਼ਹੂਰ ਹੈ। ਵਿਆਹ ਦੀਆਂ ਰਸਮਾਂ ਭਾਰਤੀ ਰੀਤੀ ਰੀਵਾਜ਼ਾਂ ਮੁਤਬਿਕ ਹੀ ਹੋਣਗੀਆਂ ਆਨੰਦ ਅਤੇ ਈਸ਼ਾ ਲੰਬੇ ਸਮੇਂ  ਤੋਂ ਦੋਸਤ ਵੀ ਰਹੇ ਹਨ। ਦੋਨਾਂ ਪਰਵਾਰਾਂ ਦੇ ਵਿਚ ਚਾਰ ਦਹਾਕੇ ਪੁਰਾਣਾ ਦੋਸਤੀ ਦਾ ਮਜ਼ਬੂਤ ਰਿਸ਼ਤਾ ਹੈ। ਆਨੰਦ ਪੀਰਾਮਲ ਭਾਰਤ ਦੀ ਮਸ਼ਹੂਰ ਰਿਯਲ ਅਸਟੇਟ ਕੰਪਨੀਆਂ ਵਿਚੋਂ ਇਕ ਪੀਰਾਮਲ ਰਿਅਯਲਟੀ ਦੇ ਸੰਸਥਾਪਕ ਹਨ।

ਪੀਰਾਮਲ ਰਿਅਯਲਟੀ ਤੋਂ ਪਹਿਲਾਂ ਆਨੰਦ ਨੇ ਗ੍ਰਾਮੀਣ ਹੈਲਥ ਦੇ ਖੇਤਰ ਵਿਚ ਪਹਿਲ ਕਰਦੇ ਹੋਏ ਪੀਰਾਮਲ ਹੈਲਥ ਦੀ ਸਥਾਪਨਾ ਕੀਤੀ ਸੀ। ਇਹ ਅੱਜ ਇਕ ਦਿਨ ਵਿਚ 40,000 ਤੋਂ ਵੱਧ ਰੋਗੀਆਂ ਦਾ ਇਲਾਜ਼ ਕਰ ਰਹੀ ਹੈ। ਉਹ ਪੀਰਾਮਲ ਗਰੁੱਪ ਦੇ ਕਾਰਜ਼ਕਾਰੀ ਨਿਰਦੇਸ਼ਕ ਵੀ ਹਨ। ਇਸ ਤੋਂ ਪਹਿਲਾਂ ਆਨੰਦ ਇੰਡੀਅਨ ਮਰਚੇਟ ਚੈਂਬਰ ਦੇ ਨੌਜਵਾਨ ਵਿੰਗ ਦੇ ਸਭ ਤੋਂ ਘੱਟ ਉਮਰ ਦੇ ਪ੍ਰੇਸਿਡੈਂਟ ਵੀ ਰਹੇ ਹਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement