ਉਤਰਾਖੰਡ ਦੇ ਤ੍ਰਿਯੁਗੀ ਨਰਾਇਣ ਮੰਦਰ 'ਚ ਹੋਵੇਗਾ ਮੁਕੇਸ਼ ਅੰਬਾਨੀ ਦੇ ਬੇਟੇ ਦਾ ਵਿਆਹ
Published : Nov 17, 2018, 3:59 pm IST
Updated : Nov 17, 2018, 3:59 pm IST
SHARE ARTICLE
Akash Ambani- Shloka Mehta
Akash Ambani- Shloka Mehta

ਸਾਰੇ ਜਾਂਣਦੇ ਹਨ ਕਿ ਭਾਰਤ ਦੇ ਸਭ ਤੋਂ ਅਮੀਰ ਆਦਮੀ ਮੁਕੇਸ਼ ਅੰਬਾਨੀ ਦੇ ਬੇਟੇ ਦੀ ਅਕਾਸ਼ ਅੰਬਾਨੀ ਦਾ ਵਿਆਹ ਹੀਰਾ ਕਾਰੋਬਾਰੀ ਰਸੇਲ ਮਹਿਤਾ ਦੀ ਛੋਟੀ ਧੀ ਸ਼ਲੋਕਾ ਦੇ ...

ਦੇਹਰਾਦੂਨ (ਭਾਸ਼ਾ) :- ਸਾਰੇ ਜਾਂਣਦੇ ਹਨ ਕਿ ਭਾਰਤ ਦੇ ਸਭ ਤੋਂ ਅਮੀਰ ਆਦਮੀ ਮੁਕੇਸ਼ ਅੰਬਾਨੀ ਦੇ ਬੇਟੇ ਦੀ ਅਕਾਸ਼ ਅੰਬਾਨੀ ਦਾ ਵਿਆਹ ਹੀਰਾ ਕਾਰੋਬਾਰੀ ਰਸੇਲ ਮਹਿਤਾ ਦੀ ਛੋਟੀ ਧੀ ਸ਼ਲੋਕਾ ਦੇ ਨਾਲ ਸੱਤ ਦਸੰਬਰ ਨੂੰ ਹੋਣ ਜਾ ਰਿਹਾ ਹੈ। ਦੱਸ ਦਈਏ ਕਿ ਵਿਆਹ ਨਾਲ ਜੁੜੀ ਹਰ ਜਾਣਕਾਰੀ ਤੁਹਾਨੂੰ ਮਿਲ ਰਹੀ ਹੈ। ਵਿਆਹ ਨਾਲ ਜੁੜੀ ਇਕ ਹੋਰ ਖਬਰ ਸਾਹਮਣੇ ਆਈ ਹੈ। ਅਕਾਸ਼ ਅੰਬਾਨੀ ਅਤੇ ਸ਼ਲੋਕਾ ਦਾ ਵਿਆਹ ਦੇਵਭੂਮੀ ਉਤਰਾਖੰਡ ਦੇ ਇਸ ਮੰਦਰ ਵਿਚ ਹੋ ਸਕਦੀ ਹੈ।

Amabani familyAmbani family

ਰੁਦਰਪ੍ਰਯਾਗ ਜ਼ਿਲ੍ਹੇ ਦੇ ਮਸ਼ਹੂਰ ਤ੍ਰਿਯੁਗੀ ਨਰਾਇਣ ਮੰਦਰ ਵਿਚ ਅਕਾਸ਼ ਅਤੇ ਸ਼ਲੋਕਾ ਦੇ ਵਿਆਹ ਦੀਆਂ ਰਸਮਾਂ ਪੂਰੀਆਂ ਹੋ ਸਕਦੀਆਂ ਹਨ। ਇਸ ਨੂੰ ਲੈ ਕੇ ਬੀਤੇ ਦਿਨੀਂ ਰਿਲਾਇੰਸ ਕੰਪਨੀ ਦੇ ਅਧਿਕਾਰੀਆਂ ਦੀ ਇਕ ਟੀਮ ਨੇ ਮੰਦਰ ਅਤੇ ਇੱਥੇ ਤਿਆਰ ਹੋ ਰਹੇ ਵੈਡਿੰਗ ਡੇਸਟੀਨੇਸ਼ਨ ਦੀ ਜਾਣਕਾਰੀ ਜੁਟਾਈ। ਉੱਧਰ ਸਰਕਾਰ ਵੀ ਇਸ ਮੌਕੇ ਤੋਂ ਚੂਕਨਾ ਨਹੀਂ ਚਾਹੁੰਦੀ, ਕਿਉਂਕਿ ਇੱਥੇ ਪ੍ਰਬੰਧ ਹੋਣ ਨਾਲ ਵੇਡਿੰਗ ਡੇਸਟੀਨੇਸ਼ਨ ਦੀ ਸ਼ਾਨਦਾਰ ਬਰਾਂਡਿੰਗ ਹੋਣੀ ਤੈਅ ਹੈ।

Triyuginarayan TempleTriyuginarayan Temple

ਤ੍ਰਿਯੁਗੀ ਨਰਾਇਣ ਮੰਦਰ ਦੇ ਬਾਰੇ ਵਿਚ ਮਾਨਤਾ ਹੈ ਕਿ ਇੱਥੇ ਵਿਆਹ ਕਰਨ ਵਾਲੇ ਜੋੜੇ ਦੀ ਸ਼ਾਦੀਸ਼ੁਦਾ ਜਿੰਦਗੀ ਸੰਵਰ ਜਾਂਦੀ ਹੈ। ਇਸ ਮੰਦਰ ਵਿਚ ਭਗਵਾਨ ਸ਼ਿਵ ਅਤੇ ਮਾਤਾ ਪਾਰਬਤੀ ਦਾ ਵਿਆਹ ਹੋਇਆ ਸੀ ਅਤੇ ਅੱਜ ਵੀ ਇਹਨਾਂ ਦੇ ਵਿਆਹ ਦੀਆਂ ਨਿਸ਼ਾਨੀਆਂ ਇੱਥੇ ਮੌਜੂਦ ਹਨ। ਕਿਹਾ ਜਾਂਦਾ ਹੈ ਕਿ ਮੰਦਰ ਵਿਚ ਇਕ ਜਵਾਲਾ ਪਿਛਲੇ ਤਿੰਨ ਜੁਗਾਂ ਤੋਂ ਜਲ ਰਹੀ ਹੈ। ਇਸ ਜਵਾਲਾ ਨੂੰ ਸਾਕਸ਼ੀ ਮੰਨ ਕੇ ਭਗਵਾਨ ਸ਼ਿਵ ਅਤੇ ਪਾਰਬਤੀ ਨੇ ਵਿਆਹ ਕੀਤਾ ਸੀ। ਮੰਦਰ ਵਿਚ ਮੌਜੂਦ ਅਖੰਡ ਧੁਨੀ ਦੇ ਚਾਰੇ ਪਾਸੇ ਭਗਵਾਨ ਸ਼ਿਵ ਨੇ ਪਾਰਬਤੀ ਨਾਲ ਸੱਤ ਫੇਰੇ ਲਏ ਸਨ।

Akash Ambani Akash Ambani

ਮੰਦਰ ਵਿਚ ਸ਼ਰਧਾਲੂ ਪ੍ਰਸਾਦ ਦੇ ਰੂਪ ਵਿਚ ਲਕੜੀਆਂ ਵੀ ਚੜ੍ਹਾਉਂਦੇ ਹਨ, ਨਾਲ ਹੀ ਇਸ ਪਵਿਤਰ ਅਗਨੀ ਕੁੰਡ ਦੀ ਰਾਖ ਆਪਣੇ ਘਰ ਲੈ ਜਾਂਦੇ ਹਨ। ਕਹਿੰਦੇ ਹਨ ਇਹ ਰਾਖ ਵਿਵਾਹਿਕ ਜੀਵਨ ਵਿਚ ਆਉਣ ਵਾਲੀ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰਦੀ ਹੈ। ਬੀਤੇ ਦਿਨੀਂ ਤਰਿਵੇਂਦਰ ਸਰਕਾਰ ਨੇ ਇਸ ਮੰਦਰ ਦੇ ਇਤਿਹਾਸਿਕ ਮਹੱਤਵ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸਥਾਨ ਨੂੰ ਵੇਡਿੰਗ ਡੇਸਟੀਨੇਸ਼ਨ ਦੇ ਰੂਪ ਵਿਚ ਵਿਕਸਿਤ ਕਰਣ ਦਾ ਫੈਸਲਾ ਕੀਤਾ ਸੀ। ਇਸ ਦੇ ਤਹਿਤ ਇੱਥੇ ਜ਼ਰੂਰੀ ਸੁਵਿਧਾਵਾਂ ਜੁਟਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਵੇਡਿੰਗ ਡੇਸਟੀਨੇਸ਼ਨ ਬਣਨ ਨਾਲ ਇਸ ਮੰਦਰ ਨੂੰ ਦੇਸ਼ - ਵਿਦੇਸ਼ ਵਿਚ ਪਹਿਚਾਣ ਮਿਲੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement