ਬਾਗਪਤ: ਖੇਤ 'ਚ ਕਿਸਾਨ ਦਾ ਗੋਲੀ ਮਾਰ ਕੇ ਕੀਤਾ ਕਤਲ, ਦੋਸ਼ੀ ਫਰਾਰ
Published : Dec 12, 2020, 5:00 pm IST
Updated : Dec 12, 2020, 5:01 pm IST
SHARE ARTICLE
Baghpat Farmer
Baghpat Farmer

ਜੁਰਮ ਕਰਨ ਤੋਂ ਬਾਅਦ ਦੋਸ਼ੀ ਕਮਾਦ ਦਾ ਸਹਾਰਾ ਲੈ ਕੇ ਫਰਾਰ ਹੋ ਗਿਆ।

ਬਾਗਪਤ: ਉੱਤਰ ਪ੍ਰਦੇਸ਼ ਵਿਚ ਪੰਚਾਇਤੀ ਚੋਣਾਂ ਹੋਣ ਤੋਂ ਬਾਅਦ ਨਤੀਜਾ ਆਉਣ ਵਾਲਾ ਹੈ। ਪਰ ਇਸ ਤੋਂ ਪਹਿਲਾ ਹੀ ਖ਼ੂਨ-ਖ਼ਰਾਬਾ ਦਾ ਮਾਹੌਲ ਸ਼ੁਰੂ ਹੋ ਗਿਆ ਹੈ। ਅੱਜ ਬਾਗਪਤ ਦੇ ਪਿੰਡ ਕੀਰਥਲ ਵਿੱਚ, ਗ੍ਰਾਮ ਪੰਚਾਇਤ ਚੋਣਾਂ ਨੂੰ ਲੈ ਕੇ ਈਰਖਾ ਕਾਰਨ ਇੱਕ ਅੱਧਖੜ ਉਮਰ ਦੇ ਕਿਸਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਦੇ ਅਨੁਸਾਰ ਕਤਲ ਕਰਨ ਦਾ ਦੋਸ਼ ਬਦਨਾਮ ਬਦਮਾਸ਼ ਧਰਮਿੰਦਰ ਕਿਰਠਲ ਅਤੇ ਉਸਦੇ ਤਿੰਨ ਸਾਥੀਆਂ ਖਿਲਾਫ ਲਗਾਇਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਪਿੰਡ ਵਿਚ ਤਣਾਅ ਦੀ ਸਥਿਤੀ ਬਣ ਗਈ ਹੈ ਅਤੇ ਦਹਿਸ਼ਤ ਦਾ ਮਾਹੌਲ ਹੈ।

ਦੇਸ ਦੇਈਏ ਕਿ 52 ਸਾਲਾ ਇਰਸ਼ਾਦ ਆਪਣੇ ਪੁੱਤਰਾਂ ਮਹਿੰਦੀ ਹਸਨ, ਸੱਦਾਮ ਅਤੇ ਅਖਲਾਕ ਨਾਲ ਰਮਲਾ ਥਾਣਾ ਖੇਤਰ ਦੇ ਪਿੰਡ ਕਿਰਠਲ ਵਿੱਚ ਖੇਤ ਵਿੱਚ ਗੰਨੇ ਦੇ ਛਿਲਕੇ ਲੈਣ ਲਈ ਟਰੈਕਟਰ ਟਰਾਲੀ ਤੇ ਗਿਆ ਹੋਇਆ ਸੀ। ਇਰਸ਼ਾਦ ਦਾ ਬੇਟਾ ਗੰਨੇ ਛਿੱਲਣ ਲੱਗਾ ਅਤੇ ਇਰਸ਼ਾਦ ਟਰੈਕਟਰ ਟਰਾਲੀ ਦੇ ਕੋਲ ਖੜੋਤਾ ਸੀ। ਇਸ ਦੌਰਾਨ ਬਦਮਾਸ਼ ਧਰਮਿੰਦਰ ਕਿਰਠਲ, ਸਤੇਂਦਰ ਮੁਖੀਆ, ਸੁਭਾਸ਼ ਉਰਫ ਛੋਟੂ ਅਤੇ ਇੱਕ ਅਣਪਛਾਤਾ ਨੌਜਵਾਨ ਗੰਨੇ ਦੇ ਖੇਤ ਵਿੱਚੋਂ ਬਾਹਰ ਆਇਆ ਅਤੇ ਇਰਸ਼ਾਦ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਬਦਮਾਸ਼ਾਂ ਨੇ ਉਸ ਦੇ ਇਰਸ਼ਾਦ ਦੇ ਪੁੱਤਰਾਂ 'ਤੇ ਵੀ ਫਾਇਰਿੰਗ ਕੀਤੀ ਪਰ ਉਹ ਹਮਲੇ ਤੋਂ ਬਚ ਗਿਆ। ਜੁਰਮ ਕਰਨ ਤੋਂ ਬਾਅਦ ਦੋਸ਼ੀ ਕਮਾਦ ਦਾ ਸਹਾਰਾ ਲੈ ਕੇ ਫਰਾਰ ਹੋ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement