
ਅਸੀਂ ਘਰ ਮੁੜਨ ਵਾਸਤੇ ਨਹੀਂ ਆਏ, ਅਸੀਂ Delhi ਨੂੰ ਬਿੱਲੀ ਬਣਾ ਕੇ ਜਾਣੈ : ਨਿਹੰਗ ਸਿੰਘ
ਨਵੀਂ ਦਿੱਲੀ (ਅਰਪਨ ਕੌਰ) - ਕਿਸਾਨਾਂ ਆਪਣਾ ਦਿੱਲੀ ਅੰਦੋਲਨ ਸ਼ਾਂਤਮਈ ਤਰੀਕੇ ਨਾਲ ਅਤੇ ਪੂਰੇ ਜੋਰਾਂ ਸ਼ੋਰਾਂ 'ਤੇ ਕਰ ਰਹੇ ਹਨ ਤੇ ਇਸ ਅੰਦੋਲਨ ਵਿਚ ਹਰ ਕੋਈ ਬੱਚੇ ਤੋਂ ਲੈ ਕੇ ਬਜੁਰਗਾਂ ਤੱਕ ਸਭ ਸ਼ਮੂਲੀਅਤ ਕਰ ਰਹੇ ਹਨ। ਕਿਸਾਨੀ ਅੰਦੋਲਨ ਵਿਚ ਨੌਜਵਾਨਾਂ ਨੇ ਬਜੁਰਗਾਂ ਦੀ ਸੇਵਾ ਦਾ ਮੋਰਚਾ ਸੰਭਾਲਿਆ ਹੋਇਆ ਹੈ ਤੇ ਉਹਨਾਂ ਨੂੰ ਹੌਂਸਲਾ ਸਾਡੇ ਬਜ਼ੁਰਗਾਂ ਤੋਂ ਹੀ ਮਿਲ ਰਿਹਾ ਹੈ।
Santokh singh
ਜਦੋਂ ਕਿਸਾਨਾਂ ਨੇ ਦਿੱਲੀ ਲਈ ਚਾਲੇ ਪਾਏ ਸੀ ਉਸ ਦਿਨ ਇਕ ਬਜ਼ੁਰਗ ਕਿਸਾਨ ਸੰਤੋਖ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਪੁਲਿਸ ਨੇ ਬੈਰੀਕੇਡ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਤੇ ਸੰਤੋਖ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਉਹਨਾਂ 'ਤੇ ਰਬੜ ਬੁਲੇਟ ਚਲਾਈਆਂ ਗਈਆਂ ਜਿਸ ਦੌਰਾਨ ਬਜ਼ੁਰਗ ਸੰਤੋਖ ਸਿੰਘ ਦੀ ਅੱਖ 'ਤੇ ਡੂੰਘੀ ਸੱਟ ਵੀ ਲੱਗੀ ਪਰ ਫਿਰ ਵੀ ਉਹ ਅੱਗੇ ਵਧਣ ਵਿਚ ਕਾਮਯਾਬ ਰਹੇ ਤੇ ਦਿੱਲੀ ਪਹੁੰਚ ਹੀ ਗਏ।
Farmers
ਸੰਤੋਖ ਸਿੰਘ ਨੇ ਸਪੋਕਸਮੈਨ ਨਾਲ ਖ਼ਾਸ ਗੱਲਬਾਤ ਕੀਤੀ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਇੱਥੇ ਮੋਰਚਾ ਫਤਿਹ ਕਰਨ ਆਏ ਹਨ ਤੇ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਜਾਣਗੇ ਉਸ ਤੋਂ ਪਹਿਲਾਂ ਘਰ ਨਹੀਂ ਜਾਣਗੇ। ਸੰਤੋਖ ਸਿੰਘ ਦਾ ਕਹਿਣਾ ਹੈ ਕਿ ਉਹ 26 ਤਾਰੀਕ ਨੂੰ ਤੁਰੇ ਤੇ ਅਗਲੇ ਦਿਨ ਦਿੱਲੀ ਪਹੁੰਚ ਗਏ ਤੇ ਰਸਤੇ ਵਿਚ ਪ੍ਰਦਰਸ਼ਨ ਚੱਲ ਰਿਹਾ ਸੀ ਤੇ ਉਹ ਤੇ ਉਹਨਾਂ ਦਾ ਇੱਕ ਹੋਰ ਸਾਥੀ ਨਿਹੰਗ ਸਿੰਘ ਟਰਾਲੀ ਚੋਂ ਉੱਤਰ ਕੇ ਪ੍ਰਦਰਸ਼ਨ 'ਚ ਜਾ ਕੇ ਬੈਠ ਗਏ ਤੇ ਉੱਧਰੋਂ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਬਰਸਾ ਦਿੱਤੇ ਤੇ ਕੁੱਝ ਨੌਜਵਾਨ ਤਾਂ ਭੱਜ ਕੇ ਅੱਗੇ ਚੱਲ ਗਏ ਪਰ ਉਹਨਾਂ ਨੇ ਪੁਲਿਸ ਨੂੰ ਲਲਕਾਰ ਕੇ ਪੁੱਛਿਆ ਕਿ ਜਦੋਂ ਉਹ ਸ਼ਾਂਤਮਈ ਬੈਠੇ ਸਨ ਤਾਂ ਉਹਨਾਂ ਨੇ ਸਾਨੂੰ ਕਿਉਂ ਛੇੜਿਆ।
Farmers Protest
ਸੰਤੋਖ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਫਿਰ ਰਬੜ ਬੁਲੇਟ ਚਲਾਈ ਅਤੇ ਉਹ ਆ ਕੇ ਮੇਰੀ ਅੱਖ ਤੇ ਵੱਜੀ ਤੇ ਇਸ ਕਰ ਕੇ ਮੇਰੀ ਅੱਖ 'ਤੇ ਜਖ਼ਮ ਹੋਇਆ ਤੇ ਉਸੇ ਸਮੇਂ ਹੀ ਮੀਡੀਆ ਪਹੁੰਚ ਗਿਆ ਤੇ ਉਹਨਾਂ ਨੇ ਸਹਾਇਤਾ ਦਿੱਤੀ ਪਰ ਸੰਤੋਖ ਸਿੰਘ ਨੇ ਕਿਹਾ ਕਿ ਉਹ ਪ੍ਰਸ਼ਾਸ਼ਨ ਤੋਂ ਨਹੀਂ ਡਰਦੇ ਤੇ ਇਸ ਤੋਂ ਬਾਅਦ ਸੰਤੋਖ ਸਿੰਘ ਨੇ ਇਕ ਵਾਰ ਫਿਰ ਤੋਂ ਪ੍ਰਸ਼ਾਸ਼ਨ ਨੂੰ ਲਲਕਾਰਿਆ ਤੇ ਜੋ ਨੌਜਵਾਨ ਡਰ ਕੇ ਭੱਜ ਗਏ ਸੀ ਉਹਨਾਂ ਨੂੰ ਵੀ ਸੰਤੋਖ ਸਿੰਘ ਨੇ ਕਿਹਾ ਕਿ ਉਹ ਭੱਜਣ ਨਹੀਂ ਆਏ ਸਗੋਂ ਲੜਨ ਆਏ ਹਨ ਤੇ ਫਿਰ ਨੌਜਵਾਨ ਆਏ ਤੇ ਉਹਨਾਂ ਨੇ ਆ ਕੇ ਮੋਰਚਾ ਫਤਿਹ ਕੀਤਾ।
Farmers Protest
ਸੰਤੋਖ ਸਿੰਘ ਦੇ ਇਕ ਹੋਰ ਸਾਥੀ ਦਾ ਕਹਿਣਾ ਹੈ ਕਿ ਪੁਲਿਸ ਨੇ ਬਾਰਡਰ 'ਤੇ ਉਹ ਤਾਰ ਲਗਾਈ ਸੀ ਜੋ ਕਿ ਬੈਨ ਹੈ ਤੇ ਉਹਨਾਂ ਨੇ ਸਾਨੂੰ ਰੋਕਣ ਲਈ ਸੜਕਾਂ ਵੀ ਪੁੱਟੀਆਂ ਪਰ ਅਸੀਂ ਉਹਨਾਂ ਦੀ ਵੀ ਸਫਾਈ ਕਰਦੇ ਹੋਏ ਅੱਗੇ ਵਧ ਗਏ। ਸੰਤੋਖ ਸਿੰਘ ਦੇ ਸਾਥੀ ਦਾ ਕਹਿਣਾ ਹੈ ਕਿ ਉਹ ਹਰਿਆਣਾ ਦੇ ਕਿਸਾਨਾਂ ਦਾ ਵੀ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਹਨਾਂ ਨੂੰ ਮੋਢੇ 'ਤੇ ਚੁੱਕ ਲਿਆ ਸੀ ਤੇ ਕਿਹਾ ਸੀ ਕਿ ਪੰਜਾਬ ਦੇ ਵੀਰ ਬਾਅਦ 'ਚ ਅਸੀਂ ਪ੍ਰਸ਼ਾਸ਼ਨ ਦਾ ਸਾਹਮਣਾ ਕਰਨ ਲਈ ਪਹਿਲਾਂ ਅੱਗੇ ਹੋਵਾਂਗੇ।
Santokh singh
ਉਹਨਾਂ ਦਾ ਕਹਿਣਾ ਹੈ ਕਿ ਬੰਦਾ ਸਿੰਘ ਬਹਾਦਰ ਨੇ ਕਿਹਾ ਸੀ ਕਿ ਅਸੀਂ ਆਪਣੀਆਂ ਜਾਨਾਂ ਦੇ ਕੇ ਤੁਹਾਨੂੰ ਅਜ਼ਾਦੀ ਦਿਵਾ ਗਏ ਹਾਂ ਤੁਹਾਨੂੰ ਵਿਰਾਸਤ ਦਿਵਾ ਗਏ ਹਾਂ ਤੇ ਹੁਣ ਇਸ ਨੂੰ ਸੰਭਾਲਣਾ ਤੁਹਾਡੀ ਜ਼ਿੰਮੇਵਾਰੀ ਹੈ ਤੇ ਹੁਣ ਸਾਡੀ ਨੌਜਵਾਨ ਪੀੜ੍ਹੀ ਨੂੰ ਵੀ ਇਹ ਸਮਝਣਾ ਪਵੇਗਾ ਕਿ ਸਾਡੇ ਬਜ਼ੁਰਗਾਂ ਨੇ ਸਾਡੀ ਹੋਂਦ ਵਿਚ ਇਹਨਾਂ ਸੰਘਰਸ਼ ਕੀਤਾ ਹੈ ਤੇ ਉਹਨਾਂ ਨੂੰ ਵੀ ਵਿਰਾਸਤ ਸੰਭਾਲਣੀ ਪਵੇਗੀ। ਸੰਤੋਖ ਸਿੰਘ ਨੇ ਕਿਹਾ ਕਿ ਇਸ ਹਾਲਤ ਵਿਚ ਨੌਜਵਾਨਾਂ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ 'ਤੇ ਜਦੋਂ ਹੁਣ ਵੀ ਨੌਜਵਾਨ ਨੂੰ ਬੁਲਾ ਕੇ ਲੰਘਦੇ ਨੇ ਤੇ ਮੱਥਾ ਟੇਕ ਕੇ ਲੰਘਦੇ ਨੇ ਤਾਂ ਉਹਨਾਂ ਦਾ ਸਿਰ 2 ਫੁੱਟ ਉੱਚਾ ਹੋ ਜਾਂਦਾ ਹੈ।