ਗੋਆ: ਮਮਤਾ ਬੈਨਰਜੀ ਦਾ ਵਾਅਦਾ - ਸੱਤਾ ’ਚ ਆਉਣ ’ਤੇ ਔਰਤਾਂ ਨੂੰ ਮਿਲਣਗੇ 5,000 ਰੁਪਏ ਪ੍ਰਤੀ ਮਹੀਨਾ
Published : Dec 12, 2021, 2:40 pm IST
Updated : Dec 12, 2021, 2:40 pm IST
SHARE ARTICLE
Mamata Banerjee
Mamata Banerjee

ਟੀ. ਐੱਮ. ਸੀ. ਔਰਤਾਂ ਨੂੰ ਆਤਮਨਿਰਭਰ ਬਣਾਉਣ ਲਈ ਵਚਨਬੱਧ ਹੈ।

 

ਗੋਆ - ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ  ਵਾਅਦੇ ਕਰ ਰਹੀਆਂ ਹਨ। ਹੁਣ ਅਖਿਲ ਭਾਰਤੀ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਨੇ ਐਲਾਨ ਕੀਤਾ ਹੈ ਕਿ ਜੇਕਰ ਗੋਆ ’ਚ ਉਨ੍ਹਾਂ ਦੀ ਸਰਕਾਰ ਸੱਤਾ ਵਿਚ ਆਉਂਦੀ ਹੈ ਤਾਂ ਉਹ ‘ਗ੍ਰਹਿ ਲਕਸ਼ਮੀ ਯੋਜਨਾ’ ਸ਼ੁਰੂ ਕਰਨਗੇ। ਇਸ ਯੋਜਨਾ ਤਹਿਤ ਹਰ ਘਰ ਦੀ ਮਹਿਲਾ ਮੈਂਬਰ ਨੂੰ ਹਰ ਮਹੀਨੇ 5,000 ਰੁਪਏ ਦਿੱਤੇ ਜਾਣਗੇ। 

file photo

ਟੀ. ਐੱਮ. ਸੀ. ਸੁਪਰੀਮੋ ਨੇ ਮਮਤਾ ਬੈਨਰਜੀ ਨੇ ਟਵਿੱਟਰ ’ਤੇ ਟਵੀਟ ਕਰ ਕੇ ਕਿਹਾ ਕਿ 'ਮੈਨੂੰ ਗ੍ਰਹਿ ਲਕਸ਼ਮੀ ਯੋਜਨਾ ਦਾ ਐਲਾਨ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ, ਜੋ ਗੋਆ ਦੇ ਹਰ ਘਰ ਦੀਆਂ ਔਰਤਾਂ ਨੂੰ ਵਿੱਤੀ ਤੌਰ ’ਤੇ ਮਜ਼ਬੂਤ ਕਰਨ ਦਾ ਸਾਡਾ ਪੱਕਾ ਵਾਅਦਾ ਹੈ। ਇਸ ਯੋਜਨਾ ਤਹਿਤ ਗੋਆ ’ਚ ਹਰੇਕ ਪਰਿਵਾਰ ਦੀ ਸੀਨੀਅਰ ਔਰਤ ਨੂੰ 5,000 ਪ੍ਰਤੀ ਮਹੀਨਾ (60,000 ਰੁਪਏ ਸਾਲਾਨਾ) ਦੀ ਇਕ ਨਿਸ਼ਚਿਤ ਮਹੀਨਾਵਾਰ ਆਮਦਨ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

Mamata BanerjeeMamata Banerjee

ਓਧਰ ਪਣਜੀ ’ਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਟੀ. ਐੱਮ. ਸੀ. ਸੰਸਦ ਮੈਂਬਰ ਗੋਆ ਮੁਖੀ ਮਹੂਆ ਮੋਇਤਰਾ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਸੱਤਾ ਵਿਚ ਆਉਂਦੀ ਹੈ ਤਾਂ ਉਹ ਗੋਆ ’ਚ ਸਾਰੀਆਂ ਔਰਤਾਂ ਦੇ ਲਾਭ ਲਈ ਕੰਮ ਕਰੇਗੀ। ਟੀ. ਐੱਮ. ਸੀ. ਔਰਤਾਂ ਨੂੰ ਆਤਮਨਿਰਭਰ ਬਣਾਉਣ ਲਈ ਵਚਨਬੱਧ ਹੈ। ਗ੍ਰਹਿ ਲਕਸ਼ਮੀ ਯੋਜਨਾ ’ਤੇ ਸਰਕਾਰ ਨੂੰ ਲੱਗਭਗ 1500-2000 ਕਰੋੜ ਰੁਪਏ ਦਾ ਖਰਚ ਆਵੇਗਾ, ਜੋ ਕਿ ਸੂਬੇ ਦਾ 6-8 ਫ਼ੀਸਦੀ ਹੈ।  

SHARE ARTICLE

ਏਜੰਸੀ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement