ਬੈਂਗਲੁਰੂ ਦੇ ਇੰਜੀਨੀਅਰ ਅਤੁਲ ਸੁਭਾਸ਼ ਦੇ ਖੁਦਕੁਸ਼ੀ ਮਾਮਲੇ 'ਤੇ ਬੋਲੀ ਕੰਗਨਾ ਰਣੌਤ; ਕਿਹਾ- ਰਿਸ਼ਤੇ ’ਚ 99% ਗਲਤੀਆਂ ਬੰਦਿਆਂ ਦੀਆਂ ਹੁੰਦੀਆਂ
Published : Dec 12, 2024, 9:33 am IST
Updated : Dec 12, 2024, 9:33 am IST
SHARE ARTICLE
Kangana Ranaut speaks on Bengaluru engineer Atul Subhash's suicide case
Kangana Ranaut speaks on Bengaluru engineer Atul Subhash's suicide case

ਜ਼ਿਕਰਯੋਗ ਹੈ ਕਿ ਅਤੁਲ ਸੁਭਾਸ਼ ਨੇ ਬੀਤੇ ਦਿਨੀਂ ਖੁਦਕੁਸ਼ੀ ਕਰ ਲਈ ਸੀ।

 

Kangana Ranaut speaks on Bengaluru engineer Atul Subhash's suicide case: ਬੀਤੇ ਦਿਨੀਂ ਬੈਂਗਲੁਰੂ ਦੇ ਇੰਜੀਨੀਅਰ ਅਤੁਲ ਸੁਭਾਸ਼ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।  ਆਤਮਹੱਤਿਆ ਕਰਨ ਤੋਂ ਪਹਿਲਾਂ ਅਤੁਲ ਸੁਭਾਸ਼ ਵੱਲੋਂ ਬਣਾਈ ਗਈ ਵੀਡੀਓ ਵਿੱਚੇ ਉਸ ਨੇ ਹੈਰਾਨੀਜਨਕ ਖ਼ੁਲਾਸੇ ਕੀਤੇ ਤੇ ਆਪਣੀ ਮੌਤ ਦੇ ਜ਼ਿੰਮੇਵਾਰ ਲੋਕਾਂ ਦਾ ਵੀ ਜ਼ਿਕਰ ਕੀਤਾ।

ਇਹ ਮਾਮਲਾ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ। ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਵੀ ਉੱਠਦਾ ਹੈ ਕਿ ਸਾਡੇ ਸਮਾਜ ਵਿੱਚ ਮਰਦਾਂ ਨੂੰ ਇਨਸਾਫ਼ ਕਿਉਂ ਨਹੀਂ ਮਿਲਦਾ?

ਇਸ ਦੌਰਾਨ ਭਾਜਪਾ ਸੰਸਦ ਕੰਗਨਾ ਰਣੌਤ ਦਾ ਇੱਕ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੈਂ ਹੈਰਾਨ ਹਾਂ। ਉਸ ਦੀ ਵੀਡੀਓ ਦਿਲ ਦਹਿਲਾ ਦੇਣ ਵਾਲੀ ਹੈ। ਮਸਲਾ ਕਮਿਊਨਿਜ਼ਮ, ਸਮਾਜਵਾਦ ਅਤੇ ਨਾਰੀਵਾਦ ਨਾਲ ਭਰਿਆ ਹੋਇਆ ਹੈ। ਕਰੋੜਾਂ ਰੁਪਏ ਦੀ ਵਸੂਲੀ ਜੋ ਉਨ੍ਹਾਂ ਦੀ ਸਮਰੱਥਾ ਤੋਂ ਬਾਹਰ ਸੀ, ਨਿੰਦਣਯੋਗ ਹੈ। ਫਿਰ ਵੀ, ਅਸੀਂ ਦੂਜੀਆਂ ਔਰਤਾਂ 'ਤੇ ਜ਼ੁਲਮ ਕਰਨ ਲਈ ਇਕ ਗਲਤ ਔਰਤ ਦੀ ਮਿਸਾਲ ਨਹੀਂ ਵਰਤ ਸਕਦੇ। ਪਤੀ-ਪਤਨੀ ਦੇ ਰਿਸ਼ਤੇ ਵਿੱਚ 99% ਗਲਤੀਆਂ ਬੰਦਿਆਂ ਦੀਆਂ ਹੁੰਦੀਆਂ ਹਨ।

ਜ਼ਿਕਰਯੋਗ ਹੈ ਕਿ ਅਤੁਲ ਸੁਭਾਸ਼ ਨੇ ਬੀਤੇ ਦਿਨੀਂ ਖੁਦਕੁਸ਼ੀ ਕਰ ਲਈ ਸੀ। ਅਤੁਲ ਖਿਲਾਫ ਉਸ ਦੀ ਪਤਨੀ ਨਿਕਿਤਾ ਸਿੰਘਾਨੀਆ ਨੇ ਦਾਜ ਲਈ ਪਰੇਸ਼ਾਨੀ ਸਮੇਤ ਕਈ ਹੋਰ ਮਾਮਲੇ ਦਰਜ ਕਰਵਾਏ ਸਨ। ਇਸ ਤੋਂ ਤੰਗ ਆ ਕੇ ਅਤੁਲ ਨੇ ਬੈਂਗਲੁਰੂ ਸਥਿਤ ਆਪਣੇ ਘਰ 'ਚ ਇਹ ਕਦਮ ਚੁੱਕਿਆ। ਦੱਸਿਆ ਜਾਂਦਾ ਹੈ ਕਿ ਜਿਸ ਥਾਂ ਤੋਂ ਅਤੁਲ ਦੀ ਲਾਸ਼ ਮਿਲੀ, ਉੱਥੇ ਪੁਲਿਸ ਨੂੰ ਇੱਕ ਤਖ਼ਤੀ ਵੀ ਮਿਲੀ, ਜਿਸ 'ਤੇ ਲਿਖਿਆ ਸੀ 'ਜਸਟਿਸ ਇਜ਼ ਡਿਊ', ਯਾਨੀ ਕਿ ਇਨਸਾਫ਼ ਅਜੇ ਬਾਕੀ ਹੈ।

ਵਰਣਨਯੋਗ ਹੈ ਕਿ ਆਤਮਹੱਤਿਆ ਕਰਨ ਤੋਂ ਪਹਿਲਾਂ ਅਤੁਲ ਸੁਭਾਸ਼ ਨੇ 80 ਮਿੰਟ ਦਾ ਵੀਡੀਓ ਰਿਕਾਰਡ ਕੀਤਾ ਸੀ, ਜਿਸ 'ਚ ਉਸ ਨੇ ਆਪਣੀ ਪਤਨੀ ਨਿਕਿਤਾ ਸਿੰਘਾਨੀਆ ਅਤੇ ਉਸ ਦੇ ਪਰਿਵਾਰ 'ਤੇ ਪੈਸੇ ਵਸੂਲਣ ਦੇ ਕਈ ਮਾਮਲੇ ਦਰਜ ਕਰਨ ਦਾ ਦੋਸ਼ ਲਗਾਇਆ ਸੀ।

ਇਸ ਤੋਂ ਇਲਾਵਾ ਅਤੁਲ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ 24 ਪੰਨਿਆਂ ਦਾ ਸੁਸਾਈਡ ਨੋਟ ਵੀ ਲਿਖਿਆ ਸੀ। ਇਨ੍ਹਾਂ ਸੁਸਾਈਡ ਨੋਟਸ ਨੇ ਸਾਡੇ ਸੜ ਰਹੇ ਸਿਸਟਮ, ਬੇਰਹਿਮੀ ਦੀ ਹੱਦ ਤੱਕ ਸੌਦੇਬਾਜ਼ੀ ਵਿੱਚ ਬਦਲ ਚੁੱਕੇ ਰਿਸ਼ਤਿਆਂ ਅਤੇ ਨਿਆਂ ਪ੍ਰਣਾਲੀ ਦਾ ਜਿਉਂਦਾ ਜਾਗਦਾ ਸਬੂਤ ਪੇਸ਼ ਕੀਤਾ ਹੈ।

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement