Delhi News : ਸੰਸਦ ਮੈਂਬਰ ਵਿਕਰਮ ਸਾਹਨੀ ਨੇ ਨਿਤਿਨ ਗਡਕਰੀ ਤੋਂ ਦਰਬਾਰ ਸਾਹਿਬ ਲਈ ਐਮਆਰਟੀਐਸ ਦੀ ਮੰਗ ਕੀਤੀ

By : BALJINDERK

Published : Dec 12, 2024, 4:19 pm IST
Updated : Dec 12, 2024, 4:19 pm IST
SHARE ARTICLE
ਸੰਸਦ ਮੈਂਬਰ ਵਿਕਰਮ ਸਾਹਨੀ ਨੇ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਦੇ ਹੋਏ
ਸੰਸਦ ਮੈਂਬਰ ਵਿਕਰਮ ਸਾਹਨੀ ਨੇ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਦੇ ਹੋਏ

Delhi News : ਅੰਮ੍ਰਿਤਸਰ ਦੇ ਹੀਥਰੋ ਹਵਾਈ ਅੱਡੇ ਅਤੇ ਹੋਰ ਥਾਵਾਂ ’ਤੇ ਚੱਲ ਰਹੀ ਪੌਡ ਸਰਵਿਸ ਵਰਗੀ ਸੇਵਾ ਦੀ ਕੀਤੀ ਮੰਗ

Delhi News : ਪੰਜਾਬ ਦੇ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਅੱਜ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਮਹੱਤਵਪੂਰਨ ਰਾਜ ਮਾਰਗਾਂ ਅਤੇ ਆਵਾਜਾਈ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਕਿਹਾ। ਡਾ. ਸਾਹਨੀ ਨੇ ਜੀ.ਟੀ.ਰੋਡ ਨੂੰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ (ਦਰਬਾਰ ਸਾਹਿਬ) ਨਾਲ ਜੋੜਨ ਲਈ ਮਾਸ ਰੈਪਿਡ ਟਰਾਂਜ਼ਿਟ ਸਿਸਟਮ (ਐੱਮ.ਆਰ.ਟੀ.ਐੱਸ.) ਦੀ ਫੌਰੀ ਲੋੜ ਬਾਰੇ ਗੱਲ ਕੀਤੀ। ਹਰ ਰੋਜ਼ ਡੇਢ ਲੱਖ ਤੋਂ ਵੱਧ ਸ਼ਰਧਾਲੂ ਦਰਬਾਰ ਸਾਹਿਬ ਆਉਂਦੇ ਹਨ ਅਤੇ ਇੱਥੇ ਟਰੈਫਿਕ ਦੀ ਕਾਫ਼ੀ ਸਮੱਸਿਆ ਰਹਿੰਦੀ ਹੈ। ਉਨ੍ਹਾਂ ਅੰਮ੍ਰਿਤਸਰ ਦੇ ਹੀਥਰੋ ਹਵਾਈ ਅੱਡੇ ਅਤੇ ਹੋਰ ਥਾਵਾਂ ’ਤੇ ਚੱਲ ਰਹੀ ਪੌਡ ਸਰਵਿਸ ਵਰਗੀ ਸੇਵਾ ਦੀ ਮੰਗ ਕੀਤੀ।

ਡਾ. ਸਾਹਨੀ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਤਿੰਨ ਮਹੱਤਵਪੂਰਨ ਬਾਈਪਾਸ ਪ੍ਰੋਜੈਕਟਾਂ ਨੂੰ ਜਲਦੀ ਮੁਕੰਮਲ ਕਰਨ ਦੀ ਵੀ ਵਕਾਲਤ ਕੀਤੀ। ਸਰਹਿੰਦ ਸਹਿਣਾ ਬਾਈਪਾਸ (ਮੋਹਾਲੀ-ਬਰਨਾਲਾ), ਜ਼ੀਰਕਪੁਰ ਬਾਈਪਾਸ (NH7-NH5) ਅਤੇ ਫਰੀਦਕੋਟ ਲਈ ਗਰੀਨ ਫੀਲਡ ਬਾਈਪਾਸ, ਇਹ ਪ੍ਰੋਜੈਕਟ ਮੁੱਖ ਮਾਰਗਾਂ 'ਤੇ ਭੀੜ-ਭੜੱਕੇ ਨੂੰ ਘੱਟ ਕਰਨ ਅਤੇ ਪੰਜਾਬ ਆਉਣ ਵਾਲੇ ਸੈਲਾਨੀਆਂ ਲਈ ਯਾਤਰਾ ਦੀ ਸਹੂਲਤ ਨੂੰ ਬਿਹਤਰ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

ਡਾ. ਸਾਹਨੀ ਨੇ ਇਹ ਵੀ ਮੰਗ ਕੀਤੀ ਕਿ ਪਰਾਲੀ ਸਾੜਨ ਦੀ ਸਮੱਸਿਆ ਨੂੰ ਘਟਾਉਣ ਲਈ ਜੈਵਿਕ ਰਹਿੰਦ-ਖੂੰਹਦ ਦੀ ਵਰਤੋਂ ਕਰਦੇ ਹੋਏ ਬਾਇਓ-ਗੈਸ ਅਤੇ ਵਿਕਲਪਕ ਈਂਧਨ ਪਹਿਲਕਦਮੀਆਂ ਲਈ ਢੁਕਵਾਂ ਬਜਟ ਅਲਾਟ ਕੀਤਾ ਜਾਣਾ ਚਾਹੀਦਾ ਹੈ। ਇਹ ਕਦਮ ਨਾ ਸਿਰਫ ਵਾਤਾਵਰਣ ਸੰਬੰਧੀ ਚਿੰਤਾਵਾਂ ਨੂੰ ਸੰਬੋਧਿਤ ਕਰੇਗਾ ਬਲਕਿ ਟਿਕਾਊ ਊਰਜਾ ਹੱਲਾਂ ਨੂੰ ਵੀ ਉਤਸ਼ਾਹਿਤ ਕਰੇਗਾ।

ਡਾ. ਸਾਹਨੀ ਨੇ ਇਨ੍ਹਾਂ ਸਾਰੇ ਪ੍ਰੋਜੈਕਟਾਂ ਨੂੰ ਤੇਜ਼ ਕਰਨ ਲਈ ਢੁਕਵੇਂ ਬਜਟ ਦੀ ਵੰਡ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਲਾਭ ਮਿਲ ਸਕੇ ਜਿਸ ਲਈ ਸ਼੍ਰੀ ਗਡਕਰੀ ਨੇ ਇਨ੍ਹਾਂ ਮਹੱਤਵਪੂਰਨ ਸੜਕੀ ਪ੍ਰੋਜੈਕਟਾਂ ਅਤੇ ਵਾਤਾਵਰਣ ਪਹਿਲਕਦਮੀਆਂ ਲਈ ਆਪਣੇ ਸਮਰਥਨ ਅਤੇ ਵਚਨਬੱਧਤਾ ਦਾ ਭਰੋਸਾ ਦਿੱਤਾ।

(For more news apart from  MP Vikram Sahni demanded MRTS for Darbar Sahib from Nitin Gadkari  MP Vikram Sahni demanded MRTS for Darbar Sahib from Nitin Gadkari News in Punjabi, stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement