ਅਤਿਵਾਦੀ ਹਮਲੇ ਦੇ ਸ਼ੱਕ ਦੇ ਚਲਦੇ ਗੁਰੂਗਰਾਮ 'ਚ ਹਾਈ ਅਲਰਟ, ਧਾਰਾ 144 ਲਾਗੂ 
Published : Jan 13, 2019, 1:09 pm IST
Updated : Jan 13, 2019, 1:09 pm IST
SHARE ARTICLE
Alert Gurugram Terrorist Attack
Alert Gurugram Terrorist Attack

ਗਣਤੰਤਰ ਦਿਵਸ ਮੌਕੇ ਦਿੱਲੀ ਸਮੇਤ ਐਨਸੀਆਰ ਨੂੰ ਦਹਲਾਉਣ ਦੀ ਅਤਿਵਾਦੀ ਸਾਜਿਸ਼ ਦੀ ਖੁਫੀਆ ਰਿਪੋਰਟ ਤੋਂ ਬਾਅਦ ਗੁਰੂਗਰਾਮ ਜਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ...

ਗੁਰੂਗਰਾਮ: ਗਣਤੰਤਰ ਦਿਵਸ ਮੌਕੇ ਦਿੱਲੀ ਸਮੇਤ ਐਨਸੀਆਰ ਨੂੰ ਦਹਲਾਉਣ ਦੀ ਅਤਿਵਾਦੀ ਸਾਜਿਸ਼ ਦੀ ਖੁਫੀਆ ਰਿਪੋਰਟ ਤੋਂ ਬਾਅਦ ਗੁਰੂਗਰਾਮ ਜਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਅਲਰਟ ਕੀਤਾ ਗਿਆ ਹੈ। ਦਿੱਲੀ ਪੁਲਿਸ ਨਾਲ ਮਿਲੇ ਕੇ ਅਲਰਟ 'ਚ ਗੁਰੂਗਰਾਮ ਨੂੰ ਵੀ ਅਤਿਵਾਦੀ ਨਿਸ਼ਾਨਾ ਬਣਾਉਣ ਦੀ ਸੂਚਨਾ ਮਿਲਣ ਨਾਲ ਹੀ ਜ਼ਿਲ੍ਹਾ ਕਲੈਕਟਰ ਪ੍ਰਧਾਨ ਵਿਨੈ ਪ੍ਰਤਾਪ ਨੇ ਜਿਲ੍ਹੇ 'ਚ ਧਾਰਾ-144 ਲਾਗੂ ਕਰ ਦਿਤੀ ਹੈ। ਇਸ ਦੇ ਨਾਲ ਹੀ ਪੁਲਿਸ ਵੀ ਸਰਗਰਮ ਹੋ ਗਈ ਹੈ।

Section 144Section 144

ਸ਼ਹਿਰ 'ਚ ਨਹੀਂ ਕੇਵਲ ਨਾਕੇਬੰਦੀ ਵਧਾ ਦਿਤੀ ਗਈ ਹੈ ਸਗੋਂ ਕਿਰਾਏਦਾਰ, ਡਰਾਇਵਰਾ ਦੇ ਤਸਦੀਕ ਕੀਤੇ ਜਾਣ 'ਚ ਵੀ ਸੱਖਤੀ ਸ਼ੁਰੂ ਕਰ ਦਿਤੀ ਹੈ। ਇਸ ਤੋਂ ਇਲਾਵਾ ਸ਼ੱਕੀ ਵਿੱਖਣ ਵਾਲਿਆਂ ਅਤੇ ਇੰਟਰਨੈਸ਼ਨਲ ਕਾਲ ਕਰਨ ਵਾਲਿਆਂ 'ਤੇ ਵੀ ਪੁਲਿਸ ਨੇ ਨਜ਼ਰ ਰਖਣੀ ਸ਼ੁਰੂ ਕਰ ਦਿਤੀ ਹੈ। ਗਣਤੰਤਰ ਦਿਵਸ ਤੋਂ ਸਾਬਕਾ ਰਾਸ਼ਟਰੀ ਜਾਂਚ ਏਜੰਸੀ ਨੇ ਦਿੱਲੀ, ਮੇਰਠ 'ਚ ਛਾਪੇਮਾਰੀ ਕਰ ਆਈਐਸਆਈ ਨਾਲ ਜੁੜੇ ਕਰੀਬ ਇਕ ਦਰਜਨ ਲੋਕਾਂ ਨੂੰ ਗਿ੍ਰਫਤਾਰ ਕੀਤਾ ਹੈ।

Section 144Section 144

ਇਨ੍ਹਾਂ ਦੇ ਵਲੋਂ ਦੇਸ਼ ਨੂੰ ਅੰਦਰੂਨੀ ਰੂਪ ਤੋਂ ਦਹਿਲਾਉਣ ਲਈ ਸਾਜਿਸ਼ ਰਚੀ ਜਾ ਰਹੀ ਸੀ ਜਿਸ ਦੇ ਚਲਦੇ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ। ਇਸ 'ਚ ਖੁਫੀਆ ਤੰਤਰ ਨੂੰ ਇਹ ਵੀ ਸੂਚਨਾ ਮਿਲੀ ਹੈ ਕਿ ਅਤਿਵਾਦੀਆਂ ਦਾ ਇਕ ਗਰੁਪ ਗਣਤੰਤਰ ਦਿਵਸ ਦੌਰਾਨ ਦਿੱਲੀ ਐਨਸੀਆਰ ਨੂੰ ਦਹਿਲਾਉਣ ਦੀ ਸਾਜਿਸ਼ ਰੱਚ ਰਿਹਾ ਹੈ।

ਦੂਜੇ ਪਾਸੇ ਸ਼ਹਿਰ 'ਚ ਲੱਗੇ 100 ਤੋਂ ਜਿਆਦਾ ਨਾਕੀਆਂ 'ਤੇ ਪੁਲਿਸਕਰਮੀਆਂ ਨੂੰ ਸਰਗਰਮ ਕਰ ਦਿਤਾ ਗਿਆ ਹੈ ਅਤੇ ਸ਼ੱਕੀ ਵਿਖਾਈ ਦੇਣ ਵਾਲੇ ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ। ਇੰਟਰਨੈਸ਼ਨਲ ਕਾਲ ਖਾਸ ਤੌਰ 'ਤੇ ਬਾਂਗਲਾਦੇਸ਼,  ਪਾਕਿਸਤਾਨ ਤੋਂ ਫੋਨ ਕਰਨ ਵਾਲਿਆਂ 'ਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement