ਬਿਹਾਰ : ਰਾਬੜੀ ਦੇਵੀ ਦੇ ਖਿਲਾਫ ਟਿੱਪਣੀ ਉਤੇ ਪਾਸਵਾਨ ਦੀ ਧੀ ਧਰਨੇ ਉਤੇ ਬੈਠੀ
Published : Jan 13, 2019, 7:10 pm IST
Updated : Jan 13, 2019, 7:10 pm IST
SHARE ARTICLE
Asha Paswan Protesting Against Her Father
Asha Paswan Protesting Against Her Father

ਲੋਕ ਜਨਸ਼ਕਤੀ ਪਾਰਟੀ ਦੇ ਮੁੱਖ ਅਤੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੀ ਧੀ ਆਸ ਪਾਸਵਾਨ ਨੇ ਅਪਣੇ ਪਿਤਾ ਦੁਆਰਾ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨੂੰ...

ਪਟਨਾ : ਲੋਕ ਜਨਸ਼ਕਤੀ ਪਾਰਟੀ ਦੇ ਮੁੱਖ ਅਤੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੀ ਧੀ ਆਸ ਪਾਸਵਾਨ ਨੇ ਅਪਣੇ ਪਿਤਾ ਦੁਆਰਾ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨੂੰ ਅੰਗੂਠਾ ਛਾਪ ਕਹਿਣ ਉਤੇ ਅਪਣੇ ਹੀ ਪਿਤਾ ਦੇ ਖਿਲਾਫ ਧਰਨੇ ਤੇ ਬੈਠੀ। ਆਸ ਪਾਸਵਾਨ ਨੇ ਪੋਸਟਰ ਅਤੇ ਬੈਨਰ ਫੜ੍ਹ ਕੇ ਦਰਜਨਾਂ ਔਰਤਾਂ ਦੇ ਨਾਲ ਪਟਨਾ ਹਵਾਈ ਅੱਡੇ ਦੇ ਕੋਲ ਸਥਿਤ ਪਬਲਿਕ ਲੋਕਪਾਲ ਪਾਰਟੀ ਦਫ਼ਤਰ ਦੇ ਸਾਹਮਣੇ ਧਰਨਾ ਦਿਤਾ।

ਉਹ ਚਾਹੁੰਦੀਆਂ ਹਨ ਕਿ ਰਾਬੜੀ ਦੇਵੀ ਤੋਂ ਰਾਮ ਵਿਲਾਸ ਮਾਫੀ ਮੰਗੇ। ਉਨ੍ਹਾਂ ਨੇ ਕਿਹਾ, “ਮੇਰੇ ਪਿਤਾ ਨੂੰ ਅਪਣੇ ਸ਼ਬਦ ਵਾਪਸ ਲੈਣੇ ਚਾਹੀਦੇ ਹਨ। ” ਇਸ ਤੋਂ ਪਹਿਲਾਂ, ਆਸ ਪਾਸਵਾਨ ਨੇ ਅਪਣੇ ਪਿਤਾ ਉਤੇ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੀ ਪਤਨੀ ਰਾਬੜੀ ਦੇਵੀ ਦੀ ਬੇਇੱਜ਼ਤੀ ਕਰਨ ਦਾ ਇਲਜ਼ਾਮ ਲਗਾਇਆ।


ਆਸ ਪਾਸਵਾਨ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੀ ਪਹਿਲੀ ਪਤਨੀ ਰਾਜਕੁਮਾਰੀ ਦੇਵੀ ਦੀ ਧੀ ਹੈ। ਆਸ ਪਾਸਵਾਨ ਦੇ ਪਤੀ ਅਨੀਲ ਸਾਧੁ ਰਾਜਦ ਨੇਤਾ ਹਨ ਅਤੇ ਲਾਲੂ ਪ੍ਰਸਾਦ ਦੇ ਬੇਟੇ ਤੇਜਸਵੀ ਯਾਦਵ ਦੇ ਕਰੀਬੀ ਮੰਨੇ ਜਾਂਦੇ ਹਨ। ਰਾਮ ਵਿਲਾਸ ਪਾਸਵਾਨ ਨੇ ਰਾਬੜੀ ਦੇਵੀ ਦੇ ਨਾਮ ਲਈ ਬਿਨਾਂ ਰਾਜਦ ਉਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਰਾਜਦ ਬਸ ਨਾਰੇਬਾਜੀ ਕਰਨ ਅਤੇ ਅੰਗੂਠਾ ਛਾਪ ਨੂੰ ਮੁੱਖ ਮੰਤਰੀ ਬਣਾਉਣ ਵਿਚ ਵਿਸ਼ਵਾਸ ਰਖਦਾ ਹੈ।

Location: India, Bihar, Patna

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement