
ਰਾਸ਼ਟਰੀ ਜਨਤਾ ਦਲ ਦੇ ਵਿਧਾਇਕਾਂ ਨੇ ਨਾਗਰਿਕਤਾ ਸੋਧ ਕਾਨੂੰਨ ਅਤੇ ਨੈਸ਼ਨਲ ਰਜਿਸਟਰ ਸਿਟੀਜਨ ਦੇ ਵਿਰੁੱਧ ਪ੍ਰਦਰਸ਼ਨ ਕੀਤਾ
ਪਟਨਾ : ਅੱਜ ਸੋਮਵਾਰ ਨੂੰ ਬਿਹਾਰ ਵਿਧਾਨ ਸਭਾ ਦੇ ਬਾਹਰ ਰਾਸ਼ਟਰੀ ਜਨਤਾ ਦਲ ਦੇ ਵਿਧਾਇਕਾਂ ਨੇ ਨਾਗਰਿਕਤਾ ਸੋਧ ਕਾਨੂੰਨ ਅਤੇ ਨੈਸ਼ਨਲ ਰਜਿਸਟਰ ਸਿਟੀਜਨ ਦੇ ਵਿਰੁੱਧ ਪ੍ਰਦਰਸ਼ਨ ਕੀਤਾ। ਆਰਜੇਡੀ ਨੇ ਕਿਹਾ ਕਿ ਉਹ ਬਿਹਾਰ ਵਿਚ ਸੀਏਏ-ਐਨਆਰਸੀ ਨੂੰ ਲਾਗੂ ਨਹੀਂ ਹੋਣ ਦੇਣਗੇ ਉੱਥੇ ਹੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਫਿਰ ਕਿਹਾ ਕਿ ਬਿਹਾਰ ਵਿਚ ਐਨਆਰਸੀ ਲਾਗੂ ਨਹੀਂ ਹੋਵੇਗੀ।
File Photo
ਆਰਜੇਡੀ ਦੇ ਬੁਲਾਰੇ ਅਤੇ ਵਿਧਾਇਕ ਵਰਿੰਦਰ ਯਾਦਵ ਨੇ ਹੋਰ ਵਿਧਾਇਕਾ ਦੇ ਨਾਲ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ। ਸਾਰਿਆ ਦੇ ਹੱਥਾਂ ਵਿਚ ਐਨਆਰਸੀ ਅਤੇ ਸੀਏਏ ਦੇ ਵਿਰੁੱਧ ਪੋਸਟਰ ਸਨ। ਉਨ੍ਹਾਂ ਕਿਹਾ ਕਿ ''ਭਾਜਪਾ ਸੰਵਿਧਾਨ ਨੂੰ ਖਤਮ ਕਰ ਰਹੀ ਹੈ । ਅਸੀ ਬਿਹਾਰ ਵਿਚ ਸੀਏਏ-ਐਨਆਰਸੀ ਨੂੰ ਲਾਗੂ ਨਹੀਂ ਹੋਣ ਦੇਣਗੇ''।
File Photo
ਉੱਥੇ ਹੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵਿਧਾਨ ਸਭਾ ਵਿਚ ਕਿਹਾ ਕਿ ''ਬਿਹਾਰ ਵਿਚ ਐਨਆਰਸੀ ਦਾ ਕੋਈ ਸਵਾਲ ਹੀ ਖੜਾ ਨਹੀਂ ਹੁੰਦਾ ਹੈ। ਇਹ ਸਿਰਫ ਅਸਮ ਕਰਕੇ ਸਦੰਰਭ ਵਿਚ ਚਰਚਾ 'ਚ ਸੀ। ਪ੍ਰਧਾਨਮੰਤਰੀ ਮੋਦੀ ਨੇ ਵੀ ਇਸ 'ਤੇ ਸਪੱਸ਼ਟੀਕਰਨ ਦਿੱਤਾ ਹੈ''। ਇਸ ਤੋਂ ਇਲਾਵਾ ਬਿਹਾਰ ਵਿਧਾਨ ਸਭਾ ਨੇ ਦਸੰਬਰ 2019 ਵਿਚ ਸੰਸਦ ਦੁਆਰਾ ਪਾਸ 126ਵੇਂ ਸੰਵਿਧਾਨ ਸੋਧ ਨੂੰ ਸਵੀਕਾਰ ਕਰਨ ਦੀ ਪੁਸ਼ਟੀ ਕੀਤੀ ਹੈ।
File Photo
ਦੱਸ ਦਈਏ ਬਿਹਾਰ ਵਿਚ ਭਾਜਪਾ ਅਤੇ ਜੇਡੀਯੂ ਦੇ ਗੱਠਜੋੜ ਦੀ ਸਰਕਾਰ ਹੈ ਪਰ ਜੇਡੀਯੂ ਮੁੱਖੀ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਇਹ ਕਹਿਣਾ ਕਿ ਬਿਹਾਰ ਵਿਚ ਐਨਆਰਸੀ ਲਾਗੂ ਨਹੀਂ ਹੋਵੇਗਾ ਇਹ ਭਾਜਪਾ ਪ੍ਰਧਾਨ ਅਤੇ ਦੇਸ਼ ਦੇ ਗ੍ਰਹਿ ਮੰਤਰੀ ਦੇ ਉਸ ਬਿਆਨ ਦੇ ਬਿਲਕੁਲ ਉੱਲਟ ਹੈ ਜਿਸ 'ਚ ਉਹ ਸੰਸਦ ਵਿਚ ਸਿੱਧੇ ਤੌਰ 'ਤੇ ਕਹਿ ਚੁੱਕੇ ਹਨ ਕਿ ਉਹ ਐਨਆਰਸੀ ਨੂੰ ਲੈ ਕੇ ਆਉਣਗੇ ਅਤੇ ਪੂਰੇ ਦੇਸ਼ ਵਿਚ ਲਾਗੂ ਕਰਵਾਉਣਗੇ।