
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਵੱਡਾ ਬਿਆਨ
ਨਵੀਂ ਦਿੱਲੀ: ਬਿਹਾਰ ਦੇ ਮੁੱਖ ਮੰਤਰੀ ਅਤੇ ਐੱਨ.ਡੀ.ਏ. ਦੀ ਸਹਿਯੋਗੀ ਜਨਤਾ ਦਲ ਯੂ ਦੇ ਮੁਖੀ ਨਿਤੀਸ਼ ਕੁਮਾਰ ਨੇ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿੱਤੇ ਜਾਣ ਦੀ ਵਕਾਲਤ ਕੀਤੀ ਗਈ ਹੈ। ਦਰਅਸਲ ਦਿੱਲੀ 'ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਜੇ.ਡੀ.ਯੂ ਵੱਲੋਂ ਇਸ ਦੀਆਂ ਤਿਆਰੀਆਂ ਪਹਿਲਾ ਤੋਂ ਹੀ ਸ਼ੂਰੂ ਕਰ ਦਿੱਤੀਆ ਗਈਆ ਹਨ।
Nitish Kumar
ਬਦਰਪੁਰ 'ਚ ਪਾਰਟੀ ਦੀ ਰੈਲੀ ਦੌਰਾਨ ਨਿਤੀਸ਼ ਕੁਮਾਰ ਨੇ ਕਿਹਾ ਕਿ ''ਪੂਰੇ ਰਾਜ 'ਚ ਬਿਹਾਰ ਹੀ ਇਕ ਅਜਿਹਾ ਰਾਜ ਹੈ, ਜੋ ਪ੍ਰਚਾਰ 'ਤੇ ਸਭ ਤੋਂ ਘੱਟ ਖਰਚਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਜਿਵੇਂ ਉਹ ਬਿਹਾਰ ਲਈ ਵਿਸ਼ੇਸ਼ ਰਾਜ ਦਾ ਦਰਜਾ ਮੰਗ ਰਹੇ ਹਨ ਉਸੇ ਤਰ੍ਹਾਂ ਉਹ ਦਿੱਲੀ ਵੀ ਪੂਰਨ ਰਾਜ ਦਾ ਦਰਜਾ ਮੰਗ ਰਹੇ ਹਨ। ਦਿੱਲੀ ਸਰਕਾਰ ਨੂੰ ਉਸੇ ਤਰ੍ਹਾਂ ਦੇ ਅਧਿਕਾਰ ਮਿਲਣਗੇ ਚਾਹੀਦੇ ਹਨ ਜਿਵੇਂ ਦੂਜੀਆਂ ਸਰਕਾਰਾਂ ਨੂੰ ਮਿਲੇ ਹੋਏ ਹਨ। ਉਹਨਾਂ ਨੂੰ ਹਰ ਕੰਮ ਕਰਨ ਦਾ ਅਧਿਕਾਰ ਮਿਲਣਾ ਚਾਹੀਦਾ ਹੈ।
Nitish Kumar
ਉਹ ਜੋ ਚਾਉਣ ਉਹੀ ਕੰਮ ਕਰਨ। ਵਿਕਾਸ ਵਰਗੇ ਕੰਮ, ਕਾਨੂੰਨ ਵਿਵਸਥਾ ਦਾ ਕੰਮ ਆਦਿ ਕਰਨ ਦਾ ਅਧਿਕਾਰੀ ਬਿਹਾਰੀ ਲੋਕਾਂ ਨੂੰ ਹੋਣਾ ਚਾਹੀਦਾ ਹੈ। ਇਸ ਵਿਚ ਕਾਬਲੇਗੌਰ ਹੈ ਕਿ ਨਿਤੀਸ਼ ਕੁਮਾਰ ਵੱਲੋਂ ਇਹ ਵੀ ਕਿਹਾ ਗਿਆ ਕਿ ਦਿੱਲੀ 'ਚ ਬਿਹਾਰ ਦੇ ਲੋਕ ਜ਼ਿਆਦਾ ਹਨ। ਉੱਥੇ ਹੀ ਜੇ ਬਿਹਾਰੀ ਲੋਕ ਇੱਕ ਦਿਨ ਦਿੱਲੀ 'ਚ ਕੰਮ ਕਰਨ ਤੋਂ ਇਨਕਾਰ ਦੇਣ ਤਾਂ ਸਾਰੀ ਦਿੱਲੀ ਠੱਪ ਹੋ ਸਕਦੀ ਹੈ।
Nitish Kumar
ਦੱਸ ਦੇਈਏ ਕਿ ਜਿੱਥੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿੱਤੇ ਜਾਣ ਦੀ ਵਕਾਲਤ ਕੀਤੀ ਗਈ ਹੈ। ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਵੀ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।