
ਦਿੱਲੀ ਵਿਧਾਨ ਸਭਾ ਦੇ ਲਈ 8 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ 14 ਫਰਵਰੀ ਨੂੰ ਨਤੀਜੇ ਆਉਣਗੇ
ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਕਾਂਗਰਸ ਦੇ ਚਾਰ ਨੇਤਾਵਾਂ ਨੇ ਪਾਰਟੀ ਦਾ ਪੱਲਾ ਛੱਡ ਆਮ ਆਦਮੀ ਪਾਰਟੀ ਦਾ ਹੱਥ ਫੜ ਲਿਆ ਹੈ। ਇਸ ਦੀ ਜਾਣਕਾਰੀ ਖੁਦ ਅੱਜ ਸੋਮਵਾਰ ਨੂੰ ਆਪ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ।
File Photo
ਜਾਣਕਾਰੀ ਮੁਤਾਬਕ ਆਪ ਵਿਚ ਸ਼ਾਮਲ ਹੋਣ ਵਾਲੇ ਨੇਤਾਵਾਂ ਵਿਚ ਰਾਮ ਸਿੰਘ ਨੇਤਾ ਜੀ ਅਤੇ ਵੱਡੇ ਲੀਡਰ ਮਹਾਬਲ ਮਿਸ਼ਰਾ ਦੇ ਲੜਕੇ ਵਿਨੇ ਮਿਲਪਾ ਦੇ ਨਾਲ-ਨਾਲ ਦੀਪੂ ਚੋਧਰੀ ਅਤੇ ਜੈ ਭਗਵਾਨ ਹਨ। ਇਸ ਪ੍ਰੈਸ ਕਾਨਫਰੰਸ ਵਿਚ ਖੁਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੌਜੂਦ ਸਨ। ਇਸ ਦਲਬਦਲ ਨੂੰ ਕਾਂਗਰਸ ਦੇ ਲਈ ਵੱਡੇ ਨੁਕਸਾਨ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।ਜਿਕਰਯੋਗ ਹੈ ਕਿ ਰਾਮ ਸਿੰਘ ਬਦਰਪੁਰ ਸੀਟ ਤੋਂ ਵਿਧਾਇਕ ਰਹਿ ਚੁੱਕੇ ਹਨ ਜਦਕਿ ਮਹਾਬਲ ਮਿਸ਼ਰਾ ਦਵਾਰਕਾ ਤੋਂ ਵਿਧਾਇਕ ਅਤੇ ਪੱਛਮੀ ਦਿੱਲੀ ਤੋਂ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ।
File Photo
ਸੂਤਰਾ ਅਨੁਸਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਜਲਦੀ ਹੀ ਆਪਣੇ ਉਮੀਦਵਾਰਾਂ ਦੇ ਨਾਮ ਐਲਾਨ ਕਰ ਸਕਦੀ ਹੈ। ਜਾਣਕਾਰੀ ਇਹ ਮਿਲੀ ਹੈ ਕਿ ਦੋਣੋਂ ਪਾਰਟੀਆਂ 14 ਜਨਵਰੀ ਭਾਵ ਭਲਕੇ ਪਹਿਲੀ ਸੂਚੀ ਜਾਰੀ ਕਰ ਸਕਦੀਆਂ ਹਨ। ਦੂਜੇ ਪਾਸੇ ਆਪ 'ਤੇ ਲਗਾਤਾਰ ਹਮਲਾਵਾਰ ਰਹਿਣ ਵਾਲੀ ਭਾਜਪਾ ਨੇ ਵੀ ਬੀਤੇ ਐਤਵਾਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਪ੍ਰਧਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਿਚ ਕੋਰ ਕਮੇਟੀ ਦੀ ਮੀਟਿੰਗ ਕੀਤੀ ਹੈ ਜਿਸ ਵਿਚ ਉਮੀਦਵਾਰਾ ਦੇ ਨਾਮ ਨੂੰ ਲੈ ਕੇ ਮੰਥਨ ਕੀਤਾ ਗਿਆ ਹੈ।
File Photo
ਦੱਸ ਦਈਏ ਕਿ ਦਿੱਲੀ ਵਿਧਾਨ ਸਭਾ ਦੇ ਲਈ 8 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ 14 ਫਰਵਰੀ ਨੂੰ ਨਤੀਜੇ ਆਉਣਗੇ ਜਦਕਿ ਉਮਦੀਵਾਰਾਂ ਦੀਆ ਨਾਮਜਦਗੀਆਂ ਦੀ ਪ੍ਰਕਿਰਿਆ 14 ਜਨਵਰੀ ਨੂੰ ਸ਼ੁਰੂ ਹੋਵੇਗੀ ਜੋ ਕਿ 21 ਜਨਵਰੀ ਤੱਕ ਚੱਲੇਗੀ।