ਜੈਪੁਰ ਦੇ ਇਸ ਸ਼ਾਹੀ ਪਰਿਵਾਰ ਕੋਲ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਸ਼ੇਸ਼ ਤਲਵਾਰ, ਸਿਟੀ ਪੈਲੇਸ 'ਚ ਰੋਜ਼ਾਨਾ ਹੁੰਦੀ ਹੈ ਪੂਜਾ

By : KOMALJEET

Published : Jan 13, 2023, 4:36 pm IST
Updated : Jan 13, 2023, 4:37 pm IST
SHARE ARTICLE
special sword of Sri Guru Gobind Singh Ji
special sword of Sri Guru Gobind Singh Ji

338 ਸਾਲ ਪਹਿਲਾਂ ਕੀਤੀ ਗਈ ਸੀ ਭੇਂਟ 

ਜੈਪੁਰ : ਅਮੇਰ-ਜੈਪੁਰ ਦਾ ਇਹ ਸ਼ਾਹੀ ਪਰਿਵਾਰ ਧਾਰਮਿਕ ਸਹਿਣਸ਼ੀਲਤਾ ਦਾ ਪ੍ਰਤੀਕ ਹੈ। ਇਸ ਪਰਿਵਾਰ ਕੋਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਸ਼ੇਸ਼ ਤਲਵਾਰ ਅਜੇ ਵੀ ਮੌਜੂਦ ਹੈ। ਜਾਣਕਾਰੀ ਅਨੁਸਾਰ ਸਿਟੀ ਪੈਲੇਸ ਵਿਚ ਇਸ ਤਲਵਾਰ ਦੀ ਰੋਜ਼ਾਨਾ ਪੂਜਾ ਕੀਤੀ ਜਾਂਦੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਰਾਜਮਾਤਾ ਪਦਮਨੀ ਦੇਵੀ ਨੇ ਦੱਸਿਆ ਕਿ ਸਾਡੇ ਪੁਰਖਿਆਂ ਨੇ ਪੂਰੇ ਭਾਰਤ ਵਿੱਚ ਵੱਖ-ਵੱਖ ਧਰਮਾਂ ਦੇ ਬਹੁਤ ਸਾਰੇ ਧਾਰਮਿਕ ਸਥਾਨਾਂ ਦੀ ਸਥਾਪਨਾ ਕੀਤੀ। ਅਮਰ ਨਰੇਸ਼ ਮਾਨਸਿੰਘ ਜੀ (ਪਹਿਲੇ) ਤੋਂ ਲੈ ਕੇ ਸਵਾਈ ਜੈਸਿੰਘ ਜੀ (ਦੂਜੇ) ਨੇ ਇਸ ਦਿਸ਼ਾ ਵਿਚ ਵਿਸ਼ੇਸ਼ ਤੌਰ 'ਤੇ ਉਸਾਰੀਆਂ ਕੀਤੀਆਂ ਸਨ।

ਅੱਗੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਮੇਰੇ ਪੇਕੇ (ਜ਼ਿਲ੍ਹਾ ਸਿਰਮੌਰ) ਨਾਹਨ ਦੇ ਸ਼ਾਹੀ ਪਰਿਵਾਰ 'ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਵਿਸ਼ੇਸ਼ ਕਿਰਪਾ ਰਹੀ ਹੈ। ਗੁਰੂ ਮਹਾਰਾਜ ਕੁਝ ਸਮੇਂ ਲਈ ਮੇਰੇ ਪਿਤਾ ਜੀ ਦੇ ਘਰ ਆਏ ਸਨ, ਸਿਰਮੌਰ ਦਰਬਾਰ ਨੇ ਉਨ੍ਹਾਂ ਦਾ ਵਿਸ਼ੇਸ਼ ਸਤਿਕਾਰ ਕੀਤਾ ਸੀ। ਗੁਰੂ ਜੀ ਕੁਝ ਸਮਾਂ ਉਥੇ ਰਹੇ ਅਤੇ ਤਪੱਸਿਆ ਕੀਤੀ।

ਮਾਤਾ ਪਦਮਨੀ ਦੇਵੀ ਨੇ ਦੱਸਿਆ ਕਿ ਉਥੋਂ ਜਾਣ ਤੋਂ ਪਹਿਲਾਂ ਗੁਰੂ ਜੀ ਨੇ ਮੇਰੇ ਪੁਰਖਿਆਂ ਨੂੰ ਇੱਕ ਤਲਵਾਰ ਬਖਸ਼ਿਸ਼ ਵਜੋਂ ਭੇਟ ਕੀਤੀ ਅਤੇ ਨਾਹਨ ਵਿੱਚ ਇੱਕ ਗੁਰਦੁਆਰਾ ਬਣਾਉਣ ਦੀ ਇੱਛਾ ਪ੍ਰਗਟ ਕੀਤੀ। ਮੇਰੇ ਪਿਉ-ਦਾਦਿਆਂ ਨੇ ਗੁਰੂ ਜੀ ਨੂੰ ਆਪਣੀ ਪਸੰਦ ਦੀ ਜਗ੍ਹਾ ਦਿਖਾਉਣ ਲਈ ਬੇਨਤੀ ਕੀਤੀ। ਦਰਿਆ ਦੇ ਕੰਢੇ ਸਥਿਤ ਜਗ੍ਹਾ ਨੂੰ ਗੁਰੂ ਮਹਾਰਾਜ ਨੇ ਬਹੁਤ ਪਸੰਦ ਕੀਤਾ, ਅੱਜ ਉਸ ਥਾਂ 'ਤੇ ਪਵਿੱਤਰ 'ਪਾਉਂਟਾ ਸਾਹਿਬ ਗੁਰਦੁਆਰਾ' ਸਥਾਪਿਤ ਹੈ। ਵਿਆਹ ਦੀ ਰਸਮ ਤੋਂ ਬਾਅਦ ਜਦੋਂ ਮੈਂ ਜੈਪੁਰ ਆਈ ਤਾਂ ਮੈਨੂੰ ਸਿੱਖ ਧਰਮ ਦੇ ਗੁਰੂਆਂ ਪ੍ਰਤੀ ਉਹੀ ਵਿਸ਼ੇਸ਼ ਸਤਿਕਾਰ ਮਿਲਿਆ ਜੋ ਉਥੇ ਪੇਕੇ ਪਰਿਵਾਰ ਵਿਚ ਸੀ।

ਉਨ੍ਹਾਂ ਦੱਸਿਆ ਕਿ ਇਸ ਲਈ ਅਸੀਂ ਇੱਥੇ ਗੁਰੂ ਜੀ ਮਹਾਰਾਜ ਵੱਲੋਂ ਬਖਸ਼ੀ ਹੋਈ ਤਲਵਾਰ ਨੂੰ ਆਪਣੇ ਮੰਦਰ ਵਿੱਚ ਸਥਾਪਿਤ ਕੀਤਾ ਹੈ, ਜਿਸ ਦੀ ਰੋਜ਼ਾਨਾ ਪੂਰੇ ਰੀਤੀ-ਰਿਵਾਜਾਂ ਨਾਲ ਪੂਜਾ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਸਿੱਖ ਧਰਮ ਦੇ 8ਵੇਂ ਗੁਰੂ ਸ੍ਰੀ ਗੁਰੂ ਹਰ ਕ੍ਰਿਸ਼ਨ ਜੀ ਮਹਾਰਾਜ ਨੇ ਜੈਸਿੰਘਪੁਰਾ (ਦਿੱਲੀ) ਵਿਖੇ ਮਹਾਰਾਜਾ ਜੈ ਸਿੰਘ ਜੀ ਦੇ ਬੰਗਲੇ ਦੇ ਦਰਸ਼ਨ ਕੀਤੇ ਸਨ। ਉਸ ਸਮੇਂ ਦੇਸ਼ ਵਿੱਚ ਹੈਜ਼ੇ ਦੀ ਬਿਮਾਰੀ ਫੈਲੀ ਹੋਈ ਸੀ। ਗੁਰੂ ਮਹਾਰਾਜ ਨੇ ਲੋਕਾਂ ਦਾ ਇਲਾਜ ਕਰ ਕੇ ਠੀਕ ਕੀਤਾ।

ਬਾਅਦ ਵਿੱਚ 23 ਮਾਰਚ, 1664 ਨੂੰ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਆਪਣਾ ਸਰੀਰ ਤਿਆਗ ਦਿੱਤਾ, ਜਿਸ ਤੋਂ ਬਾਅਦ ਜੈ ਸਿੰਘ ਜੀ ਨੇ ਉੱਥੇ ਇੱਕ ਝੀਲ ਬਣਵਾਈ ਅਤੇ ਉਨ੍ਹਾਂ ਨੂੰ ਸਮਰਪਿਤ ਕੀਤਾ। ਅੱਜ ਇਸ ਨੂੰ 'ਬੰਗਲਾ ਸਾਹਿਬ ਗੁਰਦੁਆਰਾ' ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਮਾਤਾ ਪਦਮਨੀ ਦੇਵੀ ਨੇ ਦੱਸਿਆ ਕਿ ਇਸੇ ਤਰ੍ਹਾਂ ਸਾਡੇ ਪਰਿਵਾਰ ਨੇ ਹੋਰ ਵੀ ਕਈ ਗੁਰਦੁਆਰਿਆਂ ਵਿੱਚ ਯੋਗਦਾਨ ਪਾਇਆ। ਪਿਛਲੇ 20 ਸਾਲਾਂ ਤੋਂ ਹਰ ਸਾਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਅਸੀਂ ਉਨ੍ਹਾਂ ਵੱਲੋਂ ਦਿੱਤੀ ਤਲਵਾਰ ਨੂੰ ਸਰਵੋਤਮਭਦਰ ਵਿੱਚ ਲੋਕਾਂ ਦੇ ਦਰਸ਼ਨਾਂ ਲਈ ਵਰਦਾਨ ਵਜੋਂ ਰੱਖਦੇ ਹਾਂ। ਇਸ ਦੇ ਨਾਲ ਹੀ ਸੰਗਤਾਂ ਗੁਰਬਾਣੀ ਦਾ ਜਾਪ ਕਰਦੀਆਂ ਹਨ ਅਤੇ ਪ੍ਰਸਾਦ ਵੀ ਵੰਡਿਆ ਜਾਂਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਸਾਡੀ ਇਸ ਸਦਭਾਵਨਾ ਸਦਕਾ ਜੈਪੁਰ ਦੇ ਵਿਕਾਸ ਲਈ ਵੱਡੀ ਗਿਣਤੀ ਵਿਚ ਪੰਜਾਬੀ ਸਥਾਈ ਤੌਰ 'ਤੇ ਇਥੇ ਆ ਕੇ ਵੱਸ ਗਏ ਹਨ। ਅੱਜ ਜੈਪੁਰ ਵਿੱਚ ਪੰਜਾਬੀ ਭਾਈਚਾਰੇ ਦੀ ਗਿਣਤੀ 14 ਲੱਖ ਦੇ ਕਰੀਬ ਹੈ। ਅਸੀਂ ਕੋਰੋਨਾ ਕਾਰਨ ਕੁਝ ਸਮੇਂ ਲਈ ਦੁਖੀ ਹਾਂ, ਪਰ ਜੈਪੁਰ ਦੀ ਪਛਾਣ ਅੱਗੇ ਵਧਦੀ ਰਹੇਗੀ। ਲੋਹੜੀ ਅਸੀਂ ਪਹਿਲਾਂ ਵੀ ਇਕੱਠੇ ਮਨਾਉਂਦੇ ਸੀ, ਅੱਜ ਵੀ ਮਨਾਉਂਦੇ ਹਾਂ ਅਤੇ ਹਮੇਸ਼ਾ ਮਨਾਉਂਦੇ ਰਹਾਂਗੇ। 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement