China: ਚੀਨ ’ਚ ਕੋਲਾ ਖਾਨ ਹਾਦਸੇ ’ਚ 10 ਲੋਕਾਂ ਦੀ ਮੌਤ 
Published : Jan 13, 2024, 4:28 pm IST
Updated : Jan 13, 2024, 4:28 pm IST
SHARE ARTICLE
File Photo
File Photo

ਕਿਹਾ ਜਾ ਰਿਹਾ ਹੈ ਕਿ ਇਹ ਹਾਦਸਾ ਸ਼ਾਇਦ ਕੋਲੇ ਅਤੇ ਗੈਸ ’ਚ ਹੋਏ ਧਮਾਕੇ ਕਾਰਨ ਹੋਇਆ ਸੀ।

ਬੀਜਿੰਗ : ਚੀਨ ਦੇ ਹੇਨਾਨ ਸੂਬੇ ’ਚ ਕੋਲਾ ਖਾਨ ਹਾਦਸੇ ’ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਲਾਪਤਾ ਹੋ ਗਏ। ਸਥਾਨਕ ਅਧਿਕਾਰੀਆਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਸਰਕਾਰੀ ਪ੍ਰਸਾਰਕ ਸੀ.ਸੀ.ਟੀ.ਵੀ. ਨੇ ਦਸਿਆ ਕਿ ਇਹ ਹਾਦਸਾ ਸ਼ੁਕਰਵਾਰ ਦੁਪਹਿਰ ਕਰੀਬ 2:55 ਵਜੇ ਪਿੰਗਡਿੰਗਸ਼ਾਨ ’ਚ ਵਾਪਰਿਆ। ਕਿਹਾ ਜਾ ਰਿਹਾ ਹੈ ਕਿ ਇਹ ਹਾਦਸਾ ਸ਼ਾਇਦ ਕੋਲੇ ਅਤੇ ਗੈਸ ’ਚ ਹੋਏ ਧਮਾਕੇ ਕਾਰਨ ਹੋਇਆ ਸੀ।

ਚੀਨ ਦੇ ਸਰਕਾਰੀ ਅਖਬਾਰ ‘ਚਾਈਨਾ ਡੇਲੀ’ ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਦਸਿਆ ਕਿ ਇਸ ਹਾਦਸੇ ’ਚ 10 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਪਿੰਗਡਿੰਗਸ਼ਾਨ ਤਿਆਨਾਨ ਕੋਲ ਮਾਈਨਿੰਗ ਕੰਪਨੀ ਲਿਮਟਿਡ ਦੀ ਕੋਲਾ ਖਾਨ ’ਚ ਵਾਪਰਿਆ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਦਸਿਆ ਕਿ ਹਾਦਸੇ ਦੇ ਸਮੇਂ ਖਾਨ ਵਿਚ ਕੁਲ 425 ਲੋਕ ਕੰਮ ਕਰ ਰਹੇ ਸਨ, ਜਿਨ੍ਹਾਂ ਵਿਚੋਂ 380 ਨੂੰ ਬਾਹਰ ਕੱਢ ਲਿਆ ਗਿਆ ਹੈ। ਬਚਾਅ ਕਾਰਜ ਜਾਰੀ ਹੈ।

ਕੋਲਾ ਖਾਨ ਦੇ ਇੰਚਾਰਜ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ ਹੈ। ਚੀਨ ’ਚ ਮਾਈਨਿੰਗ ਦੌਰਾਨ ਹਾਦਸੇ ਆਮ ਹਨ। ਹਾਲਾਂਕਿ, ਹਾਲ ਹੀ ਦੇ ਸਾਲਾਂ ’ਚ ਮੌਤਾਂ ਦੀ ਗਿਣਤੀ ’ਚ ਕਮੀ ਆਈ ਹੈ। ਚੀਨ ਕੋਲੇ ਦਾ ਦੁਨੀਆਂ ਦਾ ਸੱਭ ਤੋਂ ਵੱਡਾ ਉਤਪਾਦਕ ਅਤੇ ਖਪਤਕਾਰ ਹੈ। 

SHARE ARTICLE

ਏਜੰਸੀ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement