
ਪੁਰੋਹਿਤ ਸੰਘ ਦੇ ਪ੍ਰਧਾਨ ਸਤੀਸ਼ ਸ਼ੁਕਲਾ ਨੇ ਕਿਹਾ, ''ਉਨ੍ਹਾਂ (ਪ੍ਰਧਾਨ ਮੰਤਰੀ ਮੋਦੀ) ਨੇ ਵਿਜ਼ਟਰ ਬੁੱਕ 'ਚ 'ਜੈ ਸ਼੍ਰੀ ਰਾਮ' ਲਿਖਿਆ ਅਤੇ ਦਸਤਖ਼ਤ ਕੀਤੇ"।
PM Modi News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਗੋਦਾਵਰੀ ਨਦੀ ਦੀ ਯਾਤਰਾ ਦੌਰਾਨ ਇਥੇ ਗੰਗਾ ਗੋਦਾਵਰੀ ਪੰਚਕੋਟੀ ਪੁਰੋਹਿਤ ਸੰਘ ਦੇ ਦਫ਼ਤਰ ਵਿਚ ਵਿਜ਼ਟਰ ਬੁੱਕ ਵਿਚ 'ਜੈ ਸ਼੍ਰੀ ਰਾਮ' ਲਿਖਿਆ। ਮਹਾਰਾਸ਼ਟਰ ਦੇ ਇਕ ਦਿਨ ਦੇ ਦੌਰੇ 'ਤੇ ਮੋਦੀ ਨੇ ਸ਼ਹਿਰ 'ਚ ਰੋਡ ਸ਼ੋਅ ਕੀਤਾ ਅਤੇ ਗੋਦਾਵਰੀ ਦੇ ਕਿਨਾਰੇ ਸਥਿਤ ਮਸ਼ਹੂਰ ਕਾਲਾਰਾਮ ਮੰਦਰ ਦਾ ਵੀ ਦੌਰਾ ਕੀਤਾ।
ਪੁਰੋਹਿਤ ਸੰਘ ਦੇ ਪ੍ਰਧਾਨ ਸਤੀਸ਼ ਸ਼ੁਕਲਾ ਨੇ ਕਿਹਾ, ''ਉਨ੍ਹਾਂ (ਪ੍ਰਧਾਨ ਮੰਤਰੀ ਮੋਦੀ) ਨੇ ਵਿਜ਼ਟਰ ਬੁੱਕ 'ਚ 'ਜੈ ਸ਼੍ਰੀ ਰਾਮ' ਲਿਖਿਆ ਅਤੇ ਦਸਤਖ਼ਤ ਕੀਤੇ। ਉਹ ਇਸ ਸਥਾਨ 'ਤੇ ਆ ਕੇ 'ਗੰਗਾ ਪੂਜਨ' ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਹਨ। ਸਥਾਨਕ ਲੋਕ ਅਕਸਰ ਨਾਸਿਕ ਦੇ ਨੇੜੇ ਨਿਕਲਣ ਵਾਲੀ ਗੋਦਾਵਰੀ ਨਦੀ ਨੂੰ ਗੰਗਾ ਕਹਿੰਦੇ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਸ਼ੁਕਲਾ ਨੇ ਦਸਿਆ ਕਿ ਪ੍ਰਧਾਨ ਮੰਤਰੀ ਨਦੀ ਦੇ ਕੰਢੇ ਸਥਿਤ 'ਰਾਮਕੁੰਡ' 'ਚ ਦਾਖਲ ਹੋਏ ਅਤੇ ਗੋਦਾਵਰੀ ਨਦੀ ਦੀ ਪੂਜਾ ਕੀਤੀ। ਸ਼ੁਕਲਾ ਨੇ ਕਿਹਾ ਕਿ ਮੋਦੀ ਨੇ 'ਸੰਕਲਪ' ਲਿਆ ਹੈ ਕਿ ਉਹ ਹਮੇਸ਼ਾ ‘ਭਾਰਤ ਮਾਤਾ’ ਦੀ ਸੇਵਾ ਕਰਨਗੇ।
(For more Punjabi news apart from PM Writes "Jai Shree Ram" In Visitors Book At Ganga Godavari Sangh In Nashik, stay tuned to Rozana Spokesman)