ਪ੍ਰਧਾਨ ਮੰਤਰੀ ਮੋਦੀ ਨੇ ਮੋਜ਼ਾਮਬੀਕਨ ਅਤੇ ਤਿਮੋਰ ਲੇਸਤੇ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ 
Published : Jan 9, 2024, 7:59 pm IST
Updated : Jan 9, 2024, 7:59 pm IST
SHARE ARTICLE
Prime Minister Modi met the presidents of Mozambican and Timor Leste
Prime Minister Modi met the presidents of Mozambican and Timor Leste

ਵਾਈਬ੍ਰੈਂਟ ਗੁਜਰਾਤ ਸਿਖਰ ਸੰਮੇਲਨ ਤੋਂ ਪਹਿਲਾਂ ਦੁਵਲੀ ਬੈਠਕ ’ਚ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਚਰਚਾ ਹੋਈ

ਗਾਂਧੀਨਗਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਤਿਮੋਰ-ਲੇਸਤੇ ਦੇ ਰਾਸ਼ਟਰਪਤੀ ਜੋਸ ਰਾਮੋਸ-ਹੋਰਟਾ ਅਤੇ ਮੋਜ਼ਾਮਬੀਕ ਦੇ ਰਾਸ਼ਟਰਪਤੀ ਫਿਲਿਪ ਨਿਊਸੀ ਨਾਲ ਦੁਵਲੀ ਬੈਠਕ ਕੀਤੀ ਅਤੇ ਵੱਖ-ਵੱਖ ਖੇਤਰਾਂ ’ਚ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ । ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਵਲੋਂ ‘ਐਕਸ’ ’ਤੇ ਕੀਤੀਆਂ ਗਈਆਂ ਪੋਸਟਾਂ ਦੀ ਲੜੀ ਅਨੁਸਾਰ, ਮੋਦੀ ਨੇ ਦੁਨੀਆਂ ਭਰ ਦੇ ਚੋਟੀ ਦੇ ਉਦਯੋਗਪਤੀਆਂ ਅਤੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਭਾਰਤ ’ਚ ਨਿਵੇਸ਼ ਵਧਾਉਣ ਦੀਆਂ ਯੋਜਨਾਵਾਂ ’ਤੇ ਚਰਚਾ ਕੀਤੀ। ਮੋਦੀ ਸੋਮਵਾਰ ਰਾਤ ਨੂੰ ਅਹਿਮਦਾਬਾਦ ਪਹੁੰਚੇ।

ਉਹ ਵਾਈਬ੍ਰੈਂਟ ਗੁਜਰਾਤ ਗਲੋਬਲ ਸੰਮੇਲਨ ਦੇ 10ਵੇਂ ਸੰਸਕਰਣ ਦੇ ਉਦਘਾਟਨ ਤੋਂ ਇਕ ਦਿਨ ਪਹਿਲਾਂ ਅੱਜ ਸਵੇਰੇ ਗਾਂਧੀਨਗਰ ਦੇ ਮਹਾਤਮਾ ਮੰਦਰ ਕਨਵੈਨਸ਼ਨ ਐਂਡ ਐਕਸਪੋ ਸੈਂਟਰ ਪਹੁੰਚੇ। ਮੋਦੀ ਨੇ ਡੀਪੀ ਵਰਲਡ ਦੇ ਗਰੁੱਪ ਪ੍ਰੈਜ਼ੀਡੈਂਟ ਅਤੇ ਸੀਈਓ ਸੁਲਤਾਨ ਅਹਿਮਦ ਬਿਨ ਸੁਲੇਮ, ਮਾਈਕ੍ਰੋਨ ਟੈਕਨੋਲੋਜੀ ਦੇ ਪ੍ਰਧਾਨ ਅਤੇ ਸੀਈਓ ਸੰਜੇ ਮਹਿਰੋਤਰਾ, ਡੀਕਿਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਇਯਾਨ ਮਾਰਟਿਨ, ਏ.ਪੀ. ਮੋਲਰ-ਮਾਰਸਕ ਦੇ ਸੀਈਓ ਕੀਥ ਸਵੈਂਡਸਨ ਅਤੇ ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੇ ਪ੍ਰਤੀਨਿਧੀ, ਨਿਰਦੇਸ਼ਕ ਅਤੇ ਪ੍ਰਧਾਨ ਤੋਸ਼ੀਹੀਰੋ ਸੁਜ਼ੂਕੀ ਨਾਲ ਵੀ ਮੁਲਾਕਾਤ ਕੀਤੀ।

ਬੈਠਕ ਤੋਂ ਬਾਅਦ ਮੋਦੀ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਤਿਮੋਰ-ਲੇਸਤੇ ਦੇ ਰਾਸ਼ਟਰਪਤੀ ਜੋਸ ਰਾਮੋਸ ਹੋਰਟਾ ਨਾਲ ਸ਼ਾਨਦਾਰ ਮੁਲਾਕਾਤ ਹੋਈ। ਇਹ ਤੱਥ ਕਿ ਅਸੀਂ ਮਹਾਤਮਾ ਮੰਦਰ ਗਾਂਧੀਨਗਰ ਵਿਖੇ ਅਪਣੀ ਮੀਟਿੰਗ ਕਰ ਰਹੇ ਹਾਂ, ਰਾਸ਼ਟਰਪਤੀ ਹੋਰਟਾ ਦੇ ਜੀਵਨ ਅਤੇ ਕਾਰਜਾਂ ’ਤੇ ਗਾਂਧੀ ਜੀ ਦੇ ਪ੍ਰਭਾਵ ਦੇ ਮੱਦੇਨਜ਼ਰ ਇਸ ਮੀਟਿੰਗ ਨੂੰ ਹੋਰ ਵੀ ਖਾਸ ਬਣਾਉਂਦਾ ਹੈ। ਅਸੀਂ ਅਪਣੇ ਦੇਸ਼ਾਂ ਦਰਮਿਆਨ ਦੁਵਲੇ ਅਤੇ ਸਭਿਆਚਾਰਕ ਸਬੰਧਾਂ ਨੂੰ ਹੋਰ ਵਧਾਉਣ ਦੇ ਤਰੀਕਿਆਂ ’ਤੇ ਚਰਚਾ ਕੀਤੀ।’’

ਵਿਚਾਰ-ਵਟਾਂਦਰੇ ’ਚ ਸਿਹਤ, ਰਵਾਇਤੀ ਦਵਾਈਆਂ, ਊਰਜਾ, ਆਈ.ਟੀ., ਫਿਨਟੈਕ, ਸਮਰੱਥਾ ਨਿਰਮਾਣ ਸਮੇਤ ਵੱਖ-ਵੱਖ ਖੇਤਰਾਂ ’ਚ ਦੁਵਲੇ ਸਹਿਯੋਗ ਬਾਰੇ ਚਰਚਾ ਕੀਤੀ ਗਈ। ਮੋਦੀ ਨੇ ਮੋਜ਼ਾਮਬੀਕਨ ਦੇ ਰਾਸ਼ਟਰਪਤੀ ਫਿਲਿਪ ਨਿਊਸੀ ਨਾਲ ਵੀ ਦੁਵਲੀ ਬੈਠਕ ਕੀਤੀ। ਇਕ ਅਧਿਕਾਰੀ ਨੇ ਦਸਿਆ ਕਿ ਦੋਹਾਂ ਨੇਤਾਵਾਂ ਨੇ ਰੱਖਿਆ, ਅਤਿਵਾਦ ਨਾਲ ਨਜਿੱਠਣ, ਊਰਜਾ, ਸਿਹਤ, ਵਪਾਰ ਅਤੇ ਨਿਵੇਸ਼, ਸਮਰੱਥਾ ਨਿਰਮਾਣ, ਸਮੁੰਦਰੀ ਸਹਿਯੋਗ ਅਤੇ ਲੋਕਾਂ ਦੇ ਆਪਸੀ ਸਬੰਧਾਂ ਸਮੇਤ ਦੁਵਲੇ ਸਬੰਧਾਂ ਨੂੰ ਹੋਰ ਵਧਾਉਣ ਦੇ ਤਰੀਕਿਆਂ ’ਤੇ ਲਾਭਦਾਇਕ ਚਰਚਾ ਕੀਤੀ।

ਪ੍ਰਧਾਨ ਮੰਤਰੀ ਦਫ਼ਤਰ ਨੇ ਇਕ ਬਿਆਨ ’ਚ ਕਿਹਾ ਕਿ ਮੋਦੀ ਬੁਧਵਾਰ ਨੂੰ ਵਾਈਬ੍ਰੈਂਟ ਗੁਜਰਾਤ ਗਲੋਬਲ ਸੰਮੇਲਨ ਦਾ ਉਦਘਾਟਨ ਕਰਨਗੇ, ਜੋ ਸਮਾਵੇਸ਼ੀ ਵਿਕਾਸ ਅਤੇ ਟਿਕਾਊ ਵਿਕਾਸ ਲਈ ਵਪਾਰ ਸਹਿਯੋਗ, ਗਿਆਨ ਸਾਂਝਾ ਕਰਨ ਅਤੇ ਰਣਨੀਤਕ ਭਾਈਵਾਲੀ ਲਈ ਇਕ ਗਲੋਬਲ ਮੰਚ ਹੈ। ਬੁਧਵਾਰ ਨੂੰ ਸੰਮੇਲਨ ਦਾ ਉਦਘਾਟਨ ਕਰਨ ਤੋਂ ਬਾਅਦ ਮੋਦੀ ਚੋਟੀ ਦੀਆਂ ਗਲੋਬਲ ਕਾਰਪੋਰੇਸ਼ਨਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਉਹ ਗਾਂਧੀਨਗਰ ’ਚ ਗਿਫਟ (ਗੁਜਰਾਤ ਇੰਟਰਨੈਸ਼ਨਲ ਫਾਈਨਾਂਸ ਟੈਕ) ਸਿਟੀ ਜਾਣਗੇ, ਜਿੱਥੇ ਉਹ ਗਲੋਬਲ ਫਿਨਟੈਕ ਲੀਡਰਸ਼ਿਪ ਫੋਰਮ ’ਚ ਪ੍ਰਮੁੱਖ ਕਾਰੋਬਾਰੀ ਨੇਤਾਵਾਂ ਨਾਲ ਗੱਲਬਾਤ ਕਰਨਗੇ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement