
Arvind Kejriwal News : CAG ਦੀਆਂ ਰਿਪੋਰਟਾਂ ਪੇਸ਼ ਨਾ ਕਰਨ 'ਤੇ ਸਰਕਾਰ ਦੀ ਇਮਾਨਦਾਰੀ 'ਤੇ ਪ੍ਰਗਟ ਕੀਤਾ ਸ਼ੱਕ
High Court's big comment on 'AAP' government during elections in Delhi Latest News in Punjabi : ਦਿੱਲੀ ਵਿਚ ਵਿਧਾਨ ਸਭਾ ਚੋਣਾਂ ਦੇ ਵਿਚਕਾਰ, ਹਾਈ ਕੋਰਟ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਵੱਡੀ ਟਿੱਪਣੀ ਕੀਤੀ ਹੈ। ਹਾਈ ਕੋਰਟ ਨੇ ਵਿਧਾਨ ਸਭਾ ਵਿਚ ਕੰਪਟਰੋਲਰ ਅਤੇ ਆਡੀਟਰ ਜਨਰਲ (CAG) ਦੀਆਂ ਕਈ ਰਿਪੋਰਟਾਂ ਪੇਸ਼ ਨਾ ਕਰਨ 'ਤੇ ਸਰਕਾਰ ਦੀ ਇਮਾਨਦਾਰੀ 'ਤੇ ਸ਼ੱਕ ਪ੍ਰਗਟ ਕੀਤਾ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਅਦਾਲਤ ਨੇ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਹੈ ਜਦੋਂ CAG ਦੀਆਂ ਦੋ ਰਿਪੋਰਟਾਂ ਮੀਡੀਆ ਵਿਚ ਲੀਕ ਹੋ ਚੁਕੀਆਂ ਹਨ। ਇਨ੍ਹਾਂ ਵਿਚ ਮੁੱਖ ਮੰਤਰੀ ਦੇ ਬੰਗਲੇ 'ਤੇ ਕਰੋੜਾਂ ਰੁਪਏ ਦੇ ਗ਼ਲਤ ਖ਼ਰਚੇ ਅਤੇ ਸ਼ਰਾਬ ਨੀਤੀ ਕਾਰਨ ਸਰਕਾਰੀ ਖ਼ਜ਼ਾਨੇ ਨੂੰ 2,000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਣ ਦੇ ਦਾਅਵੇ ਸ਼ਾਮਲ ਹਨ।
ਦਿੱਲੀ ਹਾਈ ਕੋਰਟ ਨੇ CAG ਰਿਪੋਰਟ 'ਤੇ ਵਿਚਾਰ ਕਰਨ ਵਿਚ ਦੇਰੀ ਲਈ ਦਿੱਲੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ, ‘ਜਿਸ ਤਰੀਕੇ ਨਾਲ ਤੁਸੀਂ ਅਪਣੇ ਪੈਰ ਖਿੱਚੇ ਹਨ, ਉਹ ਤੁਹਾਡੀ ਇਮਾਨਦਾਰੀ 'ਤੇ ਸ਼ੱਕ ਪੈਦਾ ਕਰਦਾ ਹੈ।’ ਅਦਾਲਤ ਨੇ ਅੱਗੇ ਜ਼ੋਰ ਦਿੱਤਾ, 'ਤੁਹਾਨੂੰ ਰਿਪੋਰਟ ਤੁਰਤ ਸਪੀਕਰ ਨੂੰ ਭੇਜਣਾ ਚਾਹੀਦਾ ਸੀ ਤੇ ਸਦਨ ਵਿਚ ਚਰਚਾ ਸ਼ੁਰੂ ਕਰਨੀ ਚਾਹੀਦੀ ਸੀ।
(For more Punjabi news apart from High Court's big comment on 'AAP' government during elections in Delhi Latest News in Punjabi stay tuned to Rozana Spokesman)