
ਅਧਿਕਾਰੀ ਨੇ ਦਸਿਆ ਕਿ ਲੜਕੀ ਨੂੰ ਸੱਟਾਂ ਲੱਗੀਆਂ ਅਤੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
Chhattisgarh News: ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਨਕਸਲੀਆਂ ਦੁਆਰਾ ਲਗਾਇਆ ਗਿਆ ਆਈਈਡੀ ਫਟਣ ਕਾਰਨ ਇੱਕ 10 ਸਾਲਾ ਬੱਚੀ ਜ਼ਖ਼ਮੀ ਹੋ ਗਈ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਐਤਵਾਰ ਸ਼ਾਮ ਨੂੰ ਚਿੰਤਾਲਨਾਰ ਪੁਲਿਸ ਸਟੇਸ਼ਨ ਖੇਤਰ ਦੇ ਅਧੀਨ ਟਿੰਮਪੁਰਮ ਪਿੰਡ ਦੇ ਬਾਹਰਵਾਰ ਵਾਪਰੀ।
ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਣਕਾਰੀ ਅਨੁਸਾਰ, ਲੜਕੀ ਤੋਂ ਅਣਜਾਣੇ ਵਿੱਚ ਆਈਈਡੀ 'ਤੇ ਪੈਰ ਰੱਖਿਆ ਗਿਆ, ਜਿਸ ਕਾਰਨ ਉਹ ਫਟ ਗਿਆ।
ਅਧਿਕਾਰੀ ਨੇ ਦਸਿਆ ਕਿ ਲੜਕੀ ਨੂੰ ਸੱਟਾਂ ਲੱਗੀਆਂ ਅਤੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਨਕਸਲੀ ਅਕਸਰ ਬਸਤਰ ਖੇਤਰ ਦੇ ਅੰਦਰੂਨੀ ਹਿੱਸਿਆਂ ਵਿੱਚ ਗਸ਼ਤ ਕਰਦੇ ਸਮੇਂ ਸੁਰੱਖਿਆ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਉਣ ਲਈ ਜੰਗਲਾਂ ਵਿੱਚ ਸੜਕਾਂ ਅਤੇ ਮਿੱਟੀ ਦੇ ਰਸਤਿਆਂ ਦੇ ਨਾਲ IED ਲਗਾਉਂਦੇ ਹਨ। ਬਸਤਰ ਖੇਤਰ ਵਿੱਚ 7 ਜ਼ਿਲ੍ਹੇ ਹਨ ਜਿਨ੍ਹਾਂ ਵਿੱਚ ਸੁਕਮਾ, ਬੀਜਾਪੁਰ ਅਤੇ ਨਾਰਾਇਣਪੁਰ ਸ਼ਾਮਲ ਹਨ।
ਪੁਲਿਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸ ਇਲਾਕੇ ਦੇ ਆਮ ਨਾਗਰਿਕ ਨਕਸਲੀਆਂ ਵੱਲੋਂ ਲਗਾਏ ਗਏ ਅਜਿਹੇ ਵਿਸਫੋਟਕਾਂ ਦਾ ਸ਼ਿਕਾਰ ਹੋ ਚੁੱਕੇ ਹਨ।
ਐਤਵਾਰ ਨੂੰ ਗੁਆਂਢੀ ਬੀਜਾਪੁਰ ਜ਼ਿਲ੍ਹੇ ਵਿੱਚ ਨਕਸਲੀਆਂ ਵੱਲੋਂ ਲਗਾਏ ਗਏ ਪ੍ਰੈਸ਼ਰ ਆਈਈਡੀ ਧਮਾਕੇ ਵਿੱਚ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ, ਜਦੋਂ ਕਿ ਸ਼ਨੀਵਾਰ ਨੂੰ ਇਸੇ ਤਰ੍ਹਾਂ ਦੀ ਇੱਕ ਘਟਨਾ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਦਾ ਇੱਕ ਜਵਾਨ ਜ਼ਖਮੀ ਹੋ ਗਿਆ।
10 ਜਨਵਰੀ ਨੂੰ ਨਾਰਾਇਣਪੁਰ ਜ਼ਿਲ੍ਹੇ ਦੇ ਓਰਛਾ ਇਲਾਕੇ ਵਿੱਚ ਅਜਿਹੀਆਂ ਦੋ ਘਟਨਾਵਾਂ ਵਿੱਚ ਇੱਕ ਪਿੰਡ ਵਾਸੀ ਦੀ ਮੌਤ ਹੋ ਗਈ ਸੀ ਅਤੇ ਤਿੰਨ ਹੋਰ ਜ਼ਖਮੀ ਹੋ ਗਏ ਸਨ।
6 ਜਨਵਰੀ ਨੂੰ, ਨਕਸਲੀਆਂ ਨੇ ਬੀਜਾਪੁਰ ਜ਼ਿਲ੍ਹੇ ਵਿੱਚ ਇੱਕ ਵਾਹਨ ਨੂੰ ਆਈਈਡੀ ਨਾਲ ਉਡਾ ਦਿੱਤਾ ਸੀ, ਜਿਸ ਵਿੱਚ ਅੱਠ ਪੁਲਿਸ ਕਰਮਚਾਰੀ ਅਤੇ ਉਨ੍ਹਾਂ ਦਾ ਸਿਵਲੀਅਨ ਡਰਾਈਵਰ ਮਾਰੇ ਗਏ ਸਨ।