ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਦੇ ਦਖਲ ਤੋਂ ਬਾਅਦ ਫ਼ੈਸਲਾ
ਨਵੀਂ ਦਿੱਲੀ: ਬਲਿੰਕਿਟ ਵੱਲੋਂ ਆਪਣੇ ਸਾਰੇ ਬ੍ਰਾਂਡ ਪਲੇਟਫਾਰਮਾਂ ਅਤੇ ਇਸ਼ਤਿਹਾਰਾਂ ਤੋਂ ‘10-ਮਿੰਟ ਡਿਲੀਵਰੀ’ ਦਾ ਦਾਅਵਾ ਹਟਾ ਦਿੱਤਾ ਗਿਆ ਹੈ। ਕੇਂਦਰੀ ਕਿਰਤ ਮੰਤਰੀ ਮਨਸੁਖ ਮਾਂਡਵੀਆ ਦੇ ਦਖਲ ਅਤੇ ਡਿਲੀਵਰੀ ਭਾਈਵਾਲਾਂ ਦੀ ਸੁਰੱਖਿਆ ਬਾਰੇ ਚਿੰਤਾਵਾਂ ਤੋਂ ਬਾਅਦ ਕੰਪਨੀ ਨੇ ਇਹ ਕਦਮ ਚੁੱਕਿਆ ਹੈ। ਸਰਕਾਰ ਨਾਲ ਇੱਕ ਮੀਟਿੰਗ ਵਿੱਚ ਸਵਿਗੀ ਅਤੇ ਜ਼ੋਮੈਟੋ ਨੇ ਇਹ ਵੀ ਭਰੋਸਾ ਦਿੱਤਾ ਕਿ ਉਹ ਹੁਣ ਗਾਹਕਾਂ ਨੂੰ ਸਮਾਂ ਸੀਮਾ ਦੇ ਵਾਅਦੇ ਵਾਲਾ ਇਸ਼ਤਿਹਾਰ ਨਹੀਂ ਦੇਣਗੇ।
ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨੇ ਹਾਲ ਹੀ ਵਿੱਚ ਬਲਿੰਕਿਟ, ਜ਼ੇਪਟੋ, ਸਵਿਗੀ ਅਤੇ ਜ਼ੋਮੈਟੋ ਦੇ ਉੱਚ ਅਧਿਕਾਰੀਆਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ। ਮੀਟਿੰਗ ਵਿੱਚ ਡਿਲੀਵਰੀ ਭਾਈਵਾਲਾਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਦਰਪੇਸ਼ ਮਾਨਸਿਕ ਤਣਾਅ ਬਾਰੇ ਚਰਚਾ ਕੀਤੀ ਗਈ।
