
ਸੀਬੀਐਸਈ ਇਸ ਵਾਰ ਦਸਵੀਂ ਅਤੇ ਬਾਰਹਵੀਂ ਦੀਆਂ ਪ੍ਰੀਖਿਆਵਾਂ ਹਰ ਵਾਰ ਦੇ ਮੁਕਾਬਲੇ ਲਗਭੱਗ ਦੋ ਹਫ਼ਤੇ ਪਹਿਲਾਂ ਸ਼ੁਰੂ ਕਰ ਰਿਹਾ ਹੈ। ਇਸ ਨਾਲ ਵਿਦਿਆਰਥੀਆਂ ਵਿਚ...
ਨਵੀਂ ਦਿੱਲੀ : ਸੀਬੀਐਸਈ ਇਸ ਵਾਰ ਦਸਵੀਂ ਅਤੇ ਬਾਰਹਵੀਂ ਦੀਆਂ ਪ੍ਰੀਖਿਆਵਾਂ ਹਰ ਵਾਰ ਦੇ ਮੁਕਾਬਲੇ ਲਗਭੱਗ ਦੋ ਹਫ਼ਤੇ ਪਹਿਲਾਂ ਸ਼ੁਰੂ ਕਰ ਰਿਹਾ ਹੈ। ਇਸ ਨਾਲ ਵਿਦਿਆਰਥੀਆਂ ਵਿਚ ਥੋੜ੍ਹਾ ਪੈਨਿਕ ਜ਼ਰੂਰ ਦੇਖਣ ਨੂੰ ਮਿਲਿਆ ਪਰ ਰਾਹਤ ਦੀ ਗੱਲ ਇਹ ਹੈ ਕਿ ਇਸ ਵਾਰ ਪ੍ਰਸ਼ਨ ਪੱਤਰ ਦੇ ਪੈਟਰਨ ਵਿਚ ਕਈ ਬਦਲਾਅ ਕੀਤੇ ਹਨ ਜਿਸਦੇ ਨਾਲ ਪੇਪਰ ਆਸਾਨ ਹੋ ਗਿਆ ਹੈ। ਪੇਪਰ ਵਿਚ ਹੋਏ ਇਸ ਸਟੂਡੈਂਟ ਫ੍ਰੈਂਡਲੀ ਬਦਲਾਵਾਂ ਨਾਲ ਵਿਦਿਆਰਥੀਆਂ ਨੂੰ ਲਈ ਖਾਸਾ ਅਸਾਨੀ ਹੋਵੇਗੀ। ਦੱਸ ਦਈਏ ਕਿ ਇਸ ਸਾਲ 15 ਫ਼ਰਵਰੀ ਤੋਂ ਸੀਬੀਐਸਈ ਦੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ।
CBSE Exams
ਇਸ ਵਾਰ ਆਬਜੈਕਟਿਵ ਟਾਈਪ ਸਵਾਲਾਂ ਦੀ ਗਿਣਤੀ ਵਧਾ ਦਿਤੀ ਗਈ ਹੈ। ਇਸ ਤੋਂ ਇਲਾਵਾ ਇਸ ਵਾਰ ਸਵਾਲਾਂ ਦੇ ਵਿਕਲਪ ਵੀ ਵਧਾਏ ਗਏ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਹਰ ਵਾਰ ਲਗਭੱਗ 10 ਫ਼ੀ ਸਦੀ ਸਵਾਲ ਆਬਜੈਕਟਿਵ ਟਾਈਪ ਹੁੰਦੇ ਹਨ। ਹਾਲਾਂਕਿ, ਇਸ ਸਾਲ 25 ਫ਼ੀ ਸਦੀ ਸਵਾਲ ਆਬਜੈਕਟਿਵ ਟਾਈਪ ਹੋਣਗੇ। ਇਸ ਨਾਲ ਵਿਦਿਆਰਥੀਆਂ ਦਾ ਆਤਮਵਿਸ਼ਵਾਸ ਵਧੇਗਾ ਅਤੇ ਉਹ ਚੰਗੇ ਅੰਕ ਹਾਸਲ ਕਰ ਸਕਣਗੇ। ਉਨ੍ਹਾਂ ਨੇ ਅੱਗੇ ਦੱਸਿਆ ਕਿ ਜੇਕਰ ਕੋਈ ਵਿਦਿਆਰਥੀ ਕਿਸੇ ਪ੍ਰਸ਼ਨ ਨੂੰ ਲੈ ਕੇ ਭਰੋਸੇਮੰਦ ਨਹੀਂ ਹੈ ਤਾਂ ਉਸ ਕੋਲ ਲਗਭੱਗ 33 ਫ਼ੀ ਸਦੀ ਸਵਾਲ ਵਿਕਲਪ ਦੇ ਤੌਰ 'ਤੇ ਮੌਜੂਦ ਹੋਣਗੇ।
CBSE Exams
ਇਸ ਵਾਰ ਵਿਦਿਆਰਥੀਆਂ ਨੂੰ ਜ਼ਿਆਦਾ ਨਿਯਮਤ ਪ੍ਰਸ਼ਨ ਪੱਤਰ ਮਿਲੇਗਾ। ਹਰ ਪੇਪਰ ਵਿਚ ਕਈ ਸਬ ਸੈਕਸ਼ਨਸ ਵਿਚ ਵੰਡੇ ਹੋਣਗੇ। ਉਦਾਹਰਣ ਦੇ ਲਈ, ਸਾਰੇ ਆਬਜੈਕਟਿਵ ਟਾਈਪ ਸਵਾਲ ਇਕ ਹੀ ਸੈਕਸ਼ਨ ਵਿਚ ਹੋਣਗੇ। ਇਸ ਤੋਂ ਬਾਅਦ ਜ਼ਿਆਦਾ ਅੰਕਾਂ ਵਾਲੇ ਸਵਾਲ ਇਕੱਠੇ ਹੋਣਗੇ। ਬੋਰਡ ਨੇ ਕਿਸੇ ਵੀ ਪੇਪਰ ਨੂੰ ਲੀਕ ਹੋਣ ਤੋਂ ਬਚਾਉਣ ਲਈ ਵੀ ਕੁੱਝ ਕਦਮ ਚੁੱਕੇ ਹਨ। ਸੀਬੀਐਸਈ ਦੀਆਂ ਪ੍ਰੀਖਿਆਵਾਂ ਵਿਚ ਇਸ ਵਾਰ 10 ਵਜੇ ਤੋਂ ਬਾਅਦ ਪ੍ਰੀਖਿਆ ਕੇਂਦਰਾਂ ਵਿਚ ਵਿਦਿਆਰਥੀਆਂ ਨੂੰ ਐਂਟਰੀ ਨਹੀਂ ਮਿਲੇਗੀ।
CBSE
ਅੱਧੇ ਘੰਟੇ ਪਹਿਲਾਂ ਪ੍ਰੀਖਿਆ ਕੇਂਦਰ ਪੁੱਜਣਾ ਲਾਜ਼ਮੀ ਹੋਵੇਗਾ। ਸੀਬੀਐਸਈ ਨੇ ਪ੍ਰੀਖਿਆਵਾਂ ਲਈ 4 ਨਵੇਂ ਬਦਲਾਅ ਕੀਤੇ ਹਨ। ਸਾਰੇ ਵਿਦਿਆਰਥੀਆਂ ਨੂੰ ਸਕੂਲ ਯੂਨਿਫਾਰਮ ਵਿਚ ਹੀ ਦਾਖਲਾ ਦਿਤਾ ਜਾਵੇਗਾ। ਸਵੇਰੇ ਸਾੜ੍ਹੇ 10 ਵਜੇ ਤੋਂ ਪਰੀਖਿਆ ਸ਼ੁਰੂ ਹੋਵੇਗੀ।