ਲਾਇਲਾਜ ਬਿਮਾਰੀ ਤੋਂ ਪੀੜਤ ਅਨੁਸ਼ਕਾਂ ਪਾਂਡਾ ਨੇ ਰਚਿਆ ਇਤਿਹਾਸ, ਸੀਬੀਐਸਈ 10ਵੀਂ 'ਚੋਂ ਕੀਤਾ ਟਾਪ
Published : May 30, 2018, 4:42 pm IST
Updated : May 30, 2018, 4:42 pm IST
SHARE ARTICLE
anushka panda with school teachers
anushka panda with school teachers

ਕਹਿੰਦੇ ਹਨ ਕਿ ਜੇਕਰ ਹੌਂਸਲੇ ਬੁਲੰਦ ਹੋਣ ਤਾਂ ਕੋਈ ਵੀ ਮੰਜ਼ਲ ਮੁਸ਼ਕਲ ਨਹੀਂ ਹੈ। ਗੁਰੂਗ੍ਰਾਮ ਦੇ ਸਨਸਿਟੀ ਸਕੂਲ ਦੀ ਵਿਦਿਆਰਥਣ ਅਨੁਸ਼ਕਾ ਪਾਂਡਾ ...

ਗੁਰੂਗ੍ਰਾਮ : ਕਹਿੰਦੇ ਹਨ ਕਿ ਜੇਕਰ ਹੌਂਸਲੇ ਬੁਲੰਦ ਹੋਣ ਤਾਂ ਕੋਈ ਵੀ ਮੰਜ਼ਲ ਮੁਸ਼ਕਲ ਨਹੀਂ ਹੈ। ਗੁਰੂਗ੍ਰਾਮ ਦੇ ਸਨਸਿਟੀ ਸਕੂਲ ਦੀ ਵਿਦਿਆਰਥਣ ਅਨੁਸ਼ਕਾ ਪਾਂਡਾ ਨੇ ਕੁੱਝ ਅਜਿਹਾ ਹੀ ਕਰ ਦਿਖਾਇਆ ਹੈ, ਜਿਸ ਤੋਂ ਇਹ ਗੱਲ ਸੱਚ ਸਾਬਤ ਹੁੰਦੀ ਹੈ। ਬੀਤੇ ਦਿਨ ਆਏ ਸੀਬੀਐਸਈ ਦੀ ਦਸਵੀਂ ਕਲਾਸ ਦੇ ਨਤੀਜਿਆਂ ਵਿਚ ਅਨੁਸ਼ਕਾ ਨੇ ਵਿਕਲਾਂਗ ਕੈਟਾਗਰੀ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। 

anushka panda with familyanushka panda with familyਅਨੁਸ਼ਕਾ ਗੁਰੂਗ੍ਰਾਮ ਦੇ ਸੈਕਟਰ 54 ਸਥਿਤ ਸਨਸਿਟੀ ਸਕੂਲ ਦੀ ਵਿਦਿਆਰਥਣ ਹੈ। ਉਸ ਨੇ ਦਸਵੀਂ ਵਿਚੋਂ 97.8 ਫ਼ੀਸਦੀ ਅੰਕ ਹਾਸਲ ਕੀਤੇ ਹਨ। ਅਨੁਸ਼ਕਾ ਨੂੰ 500 ਵਿਚੋਂ 489 ਅੰਕ ਹਾਸਲ ਹੋਏ ਹਨ। 14 ਸਾਲ ਦੀ ਅਨੁਸ਼ਕਾ ਲਾਇਲਾਜ ਬਿਮਾਰੀ ਸਪਾਈਨਲ ਮਸਕੁਲਰ ਅਟ੍ਰੋਫ਼ੀ ਤੋਂ ਪੀੜਤ ਹੈ। ਖ਼ਾਲੀ ਸਮੇਂ ਵਿਚ ਅਨੁਸ਼ਕਾ ਸ਼ਤਰੰਜ ਖੇਡਣਾ ਪਸੰਦ ਕਰਦੀ ਹੈ ਅਤੇ ਉਹ ਵੱਡੀ ਹੋ ਕੇ ਸਾਫ਼ਟਵੇਅਰ ਇੰਜੀਨਿਅਰ ਬਣਨਾ ਚਾਹੁੰਦੀ ਹੈ।

anushka panda anushka pandaਇਹ ਇਕ ਅਣੂਵੰਸ਼ਿਕ ਬਿਮਾਰੀ ਹੈ ਜੋ ਰੀੜ੍ਹ ਦੀ ਹੱਡੀ ਵਿਚ ਮੋਟਰ ਨਿਊਰਾਨ ਨਾਮਕ ਨਰਵਸ 'ਤੇ ਹਮਲਾ ਕਰਦਾ ਹੈ। ਇਹ ਕੋਸ਼ਿਕਾਵਾਂ ਵਿਅਕਤੀ ਦੀਆਂ ਮਾਸਪੇਸ਼ੀਆਂ ਨਾਲ ਸੰਵਾਦ ਕਰਦੀ ਹੈ, ਜਿਸ ਨਾਲ ਤੁਸੀਂ ਬੇਕਾਬੂ ਹੋ ਸਕਦੇ ਹੋ। ਜਦੋਂ ਨਿਊਰਾਨ ਕਾਫ਼ੀ ਘਟ ਜਾਂਦੇ ਹਨ ਤਾਂ ਮਾਸਪੇਸ਼ੀਆਂ ਬੇਹੱਦ ਕਮਜ਼ੋਰ ਹੋ ਜਾਂਦੀਆਂ ਹਨ। ਜਿਸ ਨਾਲ ਮਰੀਜ਼ ਨੂੰ ਚੱਲਣ ਫਿਰਨ, ਸਾਹ ਲੈਣ ਵਿਚ ਕਾਫ਼ੀ ਦਿੱਕਤ ਹੁੰਦੀ ਹੈ। 

anushka panda with school teachersanushka panda with school teachersਰਾਜਸਥਾਨ ਦੇ ਭਿਵਾੜੀ ਦੀ ਇਕ ਕੰਪਨੀ ਵਿਚ ਕੰਮ ਕਰਦੇ ਅਨੁਸ਼ਕਾ ਦੇ ਪਿਤਾ ਨੇ ਅਪਣੀ ਬੇਟੀ ਦੀ ਕਾਮਯਾਬੀ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਮੈਨੂੰ ਅਪਣੀ ਬੇਟੀ 'ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਬੋਰਡ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਅਨੁਸ਼ਕਾ ਦੇ ਦ੍ਰਿੜ੍ਹ ਸੰਕਲਪ ਅਤੇ ਲਗਨ ਦਾ ਹੀ ਨਤੀਜਾ ਹੈ। 
ਗੁਰੂਗ੍ਰਾਮ ਦੇ ਸੈਕਟਰ 67 ਵਿਚ ਰਹਿਣ ਵਾਲੀ ਅਨੁਸ਼ਕਾ ਅਪਣੀ ਕਾਮਯਾਬੀ 'ਤੇ ਆਖਦੀ ਹੈ ਕਿ ਉਹ ਬਹੁਤ ਖ਼ੁਸ਼ ਹੈ, ਆਖ਼ਰ ਉਸ ਦੀ ਮਿਹਨਤ ਰੰਗ ਲਿਆਈ ਹੈ। ਉਸ ਨੇ ਕਿਹਾ ਕਿ ਇਹ ਪਲ ਉੁਸ ਦੇ ਲਈ ਬੇਹੱਦ ਖ਼ਾਸ ਹਨ।

anushka panda anushka pandaਉਸ ਨੇ ਦਸਿਆ ਕਿ ਕਿਵੇਂ ਉਸ ਨੇ ਅਪਣੀ ਪ੍ਰੀਖਿਆ ਦੀ ਤਿਆਰੀ ਕੀਤੀ। ਉਸ ਨੇ ਕਿਹਾ ਕਿ ਪਹਿਲੇ ਦਿਨ ਤੋਂ ਹੀ ਉਸ ਨੇ ਅਪਣੀ ਪੜ੍ਹਾਈ ਨੂੰ ਜਾਰੀ ਰਖਿਆ ਹੋਇਆ ਸੀ, ਜਿਸ ਦੇ ਸਿੱਟੇ ਵਜੋਂ ਉਸ ਨੂੰ ਇਹ ਕਾਮਯਾਬੀ ਮਿਲੀ ਹੈ। ਸਨਸਿਟੀ ਸਕੂਲ ਦੀ ਪ੍ਰਿੰਸੀਪਲ ਰੂਪਾ ਚਕਰਵਰਤੀ ਨੇ ਮੀਡੀਆ ਨੂੰ ਦਸਿਆ ਕਿ ਅਨੁਸ਼ਕਾ ਦੀ ਵਜ੍ਹਾ ਨਾਲ ਉਹ ਕਾਫ਼ੀ ਮਾਣ ਮਹਿਸੂਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਨੁਸ਼ਕਾ ਸਾਡੇ ਸਾਰਿਆਂ ਲਈ ਮਿਸਾਲ ਹੈ। ਉਨ੍ਹਾਂ ਕਿਹਾ ਕਿ ਅਨੁਸ਼ਕਾ ਵਰਗੀ ਇਕਾਗਰਤਾ ਆਮ ਬੱਚਿਆਂ ਵਿਚ ਵੀ ਕਾਫ਼ੀ ਮੁਸ਼ਕਲ ਨਾਲ ਦੇਖਣ ਨੂੰ ਮਿਲਦੀ ਹੈ। 

Location: India, Haryana, Gurgaon

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM

Enforcement Team vs Mohali Shopkeepers Clash: 'ਤੁਸੀਂ ਉੱਚੀ ਨਹੀਂ ਬੋਲਣਾ, ਤੈਨੂੰ ਬੋਲਣ ਦੀ ਤਮੀਜ਼ ਨੀ

03 Jan 2026 1:54 PM

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM
Advertisement