
ਨਾਗਰਿਕਤਾ ਸੋਧ ਬਿਲ ਦੇ ਵਿਰੋਧ 'ਚ ਮਣਿਪੁਰ ਵਿਚ ਚੱਲ ਰਹੇ ਪ੍ਰਦਰਸ਼ਨਾਂ ਨੂੰ ਵੇਖਦੇ ਹੋਏ ਪੱਛਮੀ ਅਤੇ ਪੂਰਬੀ ਇੰਫਾਲ ਵਿਚ ਮੰਗਲਵਾਰ ਨੂੰ ਕਰਫ਼ੂ ਲਾਗੂ ਕਰ ਦਿਤਾ ਗਿਆ ਹੈ...
ਇੰਫਾਲ : ਨਾਗਰਿਕਤਾ ਸੋਧ ਬਿਲ ਦੇ ਵਿਰੋਧ 'ਚ ਮਣਿਪੁਰ ਵਿਚ ਚੱਲ ਰਹੇ ਪ੍ਰਦਰਸ਼ਨਾਂ ਨੂੰ ਵੇਖਦੇ ਹੋਏ ਪੱਛਮੀ ਅਤੇ ਪੂਰਬੀ ਇੰਫਾਲ ਵਿਚ ਮੰਗਲਵਾਰ ਨੂੰ ਕਰਫ਼ੂ ਲਾਗੂ ਕਰ ਦਿਤਾ ਗਿਆ ਹੈ। ਜਿਸ ਦੇ ਚਲਾਦੇ ਇੰਟਰਨੈਟ ਬੰਦ ਕਰ ਦਿਤਾ ਗਿਆ। ਨਾਲ ਹੀ ਸਥਾਨਕ ਟੀਵੀ ਚੈਨਲਾਂ ਤੋਂ ਅਜਿਹੀ ਕੋਈ ਖਬਰ ਪ੍ਰਸਾਰਿਤ ਨਾ ਕਰਨ ਦੀ ਸਲਾਹ ਦਿਤੀ ਗਈ, ਜਿਸਦੇ ਨਾਲ ਰਾਜ 'ਚ ਕਾਨੂੰਨ-ਵਿਵਸਥਾ ਵਿਗੜਨ ਦਾ ਖ਼ਤਰਾ ਹੋਵੇ।
Demonstration
ਇੰਫਾਲ ਵੈਸਟ ਦੇ ਡਿਪਟੀ ਕਮਿਸ਼ਨਰ ਐਨ ਨਿਪੁੰਨ ਮਾਹਰ ਅਤੇ ਪੂਰਬੀ ਇੰਫਾਲ ਦੀ ਡਿਪਟੀ ਕਮਿਸ਼ਨਰ ਚਿਤਰਾ ਦੇਵੀ ਨੇ ਸੋਮਵਾਰ ਰਾਤ ਨੂੰ ਹੀ ਕਰਫ਼ੂ ਦਾ ਆਦੇਸ਼ ਜਾਰੀ ਕਰ ਦਿਤਾ ਸੀ। ਬਿਲ ਦਾ ਵਿਰੋਧ ਕਰ ਰਹੇ ਲੋਕਾਂ ਦੇ ਸੰਗਠਨ ਮੈਨਪੈਕ ਨੇ ਮੰਗਲਵਾਰ ਨੂੰ ‘ਪੂਰਬ ਉੱਤਰੀ ਕਿਆਮਤ ਦਿਨ’ ਦੇ ਰੂਪ 'ਚ ਮਨਾਉਣ ਦਾ ਐਲਾਨ ਕੀਤੀ ਸੀ। ਵਿਦਿਆਰਥੀਆਂ ਨੇ 36 ਘੰਟੇ ਬੰਦ ਦਾ ਐਲਾਨ ਕੀਤਾ ਸੀ।
violent
ਇਸ ਕਾਰਨ ਦੁਕਾਨਾਂ, ਵਪਾਰ ਬੰਦ ਰਹੇ। ਪਰਦਰਸ਼ਨਕਾਰੀਆਂ ਨੇ ਸ਼ਹਿਰ ਦੇ ਵੱਖਰੇ ਇਲਾਕੀਆਂ 'ਚ ਭਾਜਪਾ ਵਿਰੋਧੀ ਨਾਅਰੇ ਲਗਾਏ। ਪੁਲਿਸ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ। ਪ੍ਰਸ਼ਾਸਨ ਨੇ ਸਥਾਨਕ ਚੈਨਲਾਂ 'ਤੇ ਪ੍ਰਦਰਸ਼ਨ ਦੀ ਖਬਰ ਵਿਖਾਉਣ 'ਤੇ ਰੋਕ ਲਗਾ ਦਿਤੀ ਹੈ।