ਪਾਇਲਟਾਂ ਦੀ ਕਮੀ ਕਾਰਨ 2 ਦਿਨ 'ਚ ਇੰਡੀਗੋ ਦੀਆਂ 62 ਉਡਾਣਾਂ ਰੱਦ
Published : Feb 13, 2019, 11:50 am IST
Updated : Feb 13, 2019, 11:50 am IST
SHARE ARTICLE
Indigo has canceled 62 flights
Indigo has canceled 62 flights

ਦੇਸ਼ ਦੀ ਮਸ਼ਹੂਰ ਏਅਰਲਾਈਨ ਕੰਪਨੀ ਇੰਡੀਗੋ ਦੇ ਨਾਲ ਇੰਨ੍ਹਾਂ ਦਿਨਾਂ 'ਚ ਸਭ ਕੁਝ ਠੀਕ ਚੱਲ ਰਿਹਾ ਹੈ....

ਨਵੀਂ ਦਿੱਲੀ : ਦੇਸ਼ ਦੀ ਮਸ਼ਹੂਰ ਏਅਰਲਾਈਨ ਕੰਪਨੀ ਇੰਡੀਗੋ ਦੇ ਨਾਲ ਇੰਨ੍ਹਾਂ ਦਿਨਾਂ 'ਚ ਸਭ ਕੁਝ ਠੀਕ ਚੱਲ ਰਿਹਾ ਹੈ। ਪਾਇਲਟਾਂ ਦੀ ਕਮੀ ਕਾਰਨ ਇੰਡੀਗੋ ਦੀਆਂ ਦੋ ਦਿਨਾਂ 'ਚ 60 ਤੋਂ ਜ਼ਿਆਦਾ ਫਲਾਈਟਾਂ ਕੈਂਸਲ ਹੋ ਗਈਆਂ ਹਨ। ਨਿਊਜ਼ ਏਜੰਸੀ ਪੀ.ਟੀ.ਆਈ. ਦੇ ਮੁਤਾਬਕ ਪਾਈਲਟਾਂ ਦੀ ਘਾਟ 'ਚ ਸੋਮਵਾਰ ਨੂੰ 32 ਉਡਾਣਾਂ ਤਾਂ ਉੱਥੇ ਹੀ ਮੰਗਲਵਾਰ ਨੂੰ 30 ਉਡਾਣਾਂ ਰੱਦ ਹੋ ਗਈਆਂ। ਇਸ 'ਚ ਜ਼ਿਆਦਾਤਰ ਫਲਾਈਟਾਂ ਕੋਲਕਾਤਾ, ਹੈਦਰਾਬਾਦ ਅਤੇ ਚੇਨਈ ਤੋਂ ਰਵਾਨਾ ਹੋਣੀਆਂ ਸਨ। ਸੂਤਰਾਂ ਮੁਤਾਬਕ ਕੋਲਕਾਤਾ ਤੋਂ ਅੱਠ ਉਡਾਣਾਂ, ਹੈਦਰਾਬਾਦ ਤੋਂ ਪੰਜ, ਬੈਂਗਲੁਰੂ ਤੋਂ ਚਾਰ ਅਤੇ ਚੇਨਈ ਤੋਂ ਚਾਰ ਉਡਾਣਾਂ ਰੱਦ ਕੀਤੀਆਂ ਗਈਆਂ ਹਨ।

ਏਜੰਸੀ ਸੂਤਰਾਂ ਮੁਤਾਬਕ ਫਲਾਈਟਾਂ ਕੈਂਸਲ ਹੋਣ ਕਾਰਨ ਪੈਸੇਂਜਰਾਂ ਨੂੰ ਕਾਫੀ ਪਰੇਸ਼ਾਨੀ ਹੋਈ ਹੈ। ਆਖਰੀ ਸਮੇਂ 'ਚ ਪੈਸੇਂਜਰਾਂ ਨੂੰ ਵਿਕਲਪਿਕ ਜਹਾਜ਼ਾਂ ਲਈ ਭਾਰੀ ਕਿਰਾਇਆ ਚੁੱਕਣਾ ਪੈ ਰਿਹਾ ਹੈ। ਅਜਿਹੇ 'ਚ ਇੰਡੀਗੋ ਦਾ ਸੰਕਟ ਪੈਸੇਂਜਰਾਂ ਦੀਆਂ ਜੇਬਾਂ 'ਤੇ ਵੀ ਭਾਰੀ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਇੰਡੀਗੋ ਪਿਛਲੇ ਸਨਿਚਰਵਾਰ ਤੋਂ ਲਗਾਤਾਰ ਅਪਣੀਆਂ ਉਡਾਣਾਂ ਰੱਦ ਕਰ ਰਹੀ ਹੈ। ਜਦਕਿ ਨਾਗਰ ਜਹਾਜ਼ ਡਾਇਰੈਕਟਰ ਜਨਰਲ (ਡੀ.ਜੀ.ਸੀ.ਏ) ਵਲੋਂ ਹੁਣ ਤੱਕ ਇਸ ਸੰਬੰਧ 'ਚ ਜਾਂਚ ਕਰਨ ਦੇ ਕੋਈ ਸੰਕੇਤ ਨਹੀਂ ਮਿਲੇ ਹਨ। (ਪੀਟੀਆਈ)

Location: India, Delhi, New Delhi

SHARE ARTICLE

ਏਜੰਸੀ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement