
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲੋਕਸਭਾ ਸੰਸਦਾਂ ਨੂੰ ਚੋਣ 'ਚ ਜਿੱਤ ਦਾ ਮੰਤਰ ਦੇਣਗੇ। ਪਾਰਟੀ ਪ੍ਰਧਾਨ ਸੰਸਦਾਂ ਨੂੰ ਦਸਣਗੇ ਕਿ ਚੋਣ 'ਚ ਕਿਹੜੇ-ਕਿਹੜੇ ਮੁੱਦਿਆਂ 'ਤੇ...
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲੋਕਸਭਾ ਸੰਸਦਾਂ ਨੂੰ ਚੋਣ 'ਚ ਜਿੱਤ ਦਾ ਮੰਤਰ ਦੇਣਗੇ। ਪਾਰਟੀ ਪ੍ਰਧਾਨ ਸੰਸਦਾਂ ਨੂੰ ਦਸਣਗੇ ਕਿ ਚੋਣ 'ਚ ਕਿਹੜੇ-ਕਿਹੜੇ ਮੁੱਦਿਆਂ 'ਤੇ ਸਰਕਾਰ ਨੂੰ ਘੇਰਨਾ ਹੈ ਅਤੇ ਪ੍ਚਾਰ 'ਚ ਕਿਹੜੇ ਮੁੱਦਿਆਂ ਨੂੰ ਚੁੱਕਣਾ ਹੈ। ਇਸ ਦੇ ਲਈ ਬੁੱਧਵਾਰ ਨੂੰ ਕਾਂਗਰਸ ਸਸੰਦੀ ਦਲ ਦੀ ਬੈਠਕ ਬੁਲਾਈ ਗਈ ਹੈ।
Rahul Ghandi
ਕਾਂਗਰਸ ਸੰਸਦੀ ਦਲ ਦੀ ਇਸ ਬੈਠਕ 'ਚ ਯੂਪੀਏ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਹਿਤ ਪਾਰਟੀ ਦੇ ਲੋਕਸਭਾ ਅਤੇ ਰਾਜ ਸਭਾ ਸੰਸਦਾਂ ਹਿੱਸਾ ਲੈਣ ਲਈ ਪੁੱਜੇ ਹਨ। ਪਾਰਟੀ ਦੀ ਜ਼ਿੰਮੇਦਾਰੀ ਸੰਭਾਲਣ ਤੋਂ ਬਾਅਦ ਰਾਹੁਲ ਗਾਂਧੀ ਦੀ ਇਹ ਦੂਜੀ ਸੰਸਦੀ ਦਲ ਦੀ ਬੈਠਕ ਹੈ। ਸੰਸਦ 'ਚ ਰਾਫੇਲ 'ਤੇ ਸੀਏਜੀ ਰਿਪੋਰਟ ਪੇਸ਼ ਕੀਤੇ ਜਾਣ 'ਤੇ ਰਾਹੁਲ ਨੇ ਕਿਹਾ ਕਿ ਉਹ ਇਸ ਤੋਂ ਬਾਅਦ ਪੈ੍ਰਸ ਕਾਨਫੰਰਸ ਕਰਨਗੇ।
Congress President Rahul Gandhi on CAG report on Rafale deal to be presented before Parliament today: I will be doing a press conference later in detail. pic.twitter.com/xIKT0atRNs
— ANI (@ANI) February 13, 2019
ਦੱਸ ਦਈਏ ਕਿ ਰਾਹੁਲ ਗਾਂਧੀ ਨੇ ਮਾਨਸੂਨ ਸਤਰ ਦੇ ਦੌਰਾਨ ਸੱਤ ਅਗਸਤ ਨੂੰ ਸੰਸਦੀ ਦਲ ਦੀ ਬੈਠਕ ਨੂੰ ਸੰਬੋਧਿਤ ਕੀਤਾ ਸੀ। ਬੁੱਧਵਾਰ ਨੂੰ ਹੋਣ ਵਾਲੀ ਸੰਸਦੀ ਦਲ ਦੀ ਬੈਠਕ 'ਚ ਰਾਹੁਲ ਗਾਂਧੀ ਰਾਫੇਲ ਡੀਲ 'ਚ ਭ੍ਰਿਸ਼ਟਾਚਾਰ ਦੇ ਨਾਲ ਮੋਦੀ ਸਰਕਾਰ ਦੀ ਦੂਜੀ ਵੱਡੀ ਅਸਫਲਤਾਵਾਂ 'ਤੇ ਚਰਚਾ ਕਰਨਗੇ। ਇਸ ਦੇ ਨਾਲ ਹੀ ਪਾਰਟੀ ਪ੍ਰਧਾਨ ਸਾਰੇ ਸਾਂਸਦਾ ਨੂੰ ਚੋਣਾਂ ਦੀ ਤਿਆਰੀ 'ਚ ਜੁੱਟਣ ਦੀ ਹਿਡਦਾਇਤ ਦੇਣਗੇ। ਇਸ ਦੇ ਨਾਲ ਹੀ ਪਾਰਟੀ ਪ੍ਰਧਾਨ ਸਾਰੇ ਸੰਸਦਾਂ ਨੂੰ ਚੁਣਾਂ ਦੀ ਤਿਆਰੀਆਂ 'ਚ ਜੁੱਟਣ ਦੀ ਵੀ ਹਿਦਾਇਤ ਦੇਣਗੇ।
Rahul Ghandi
ਕਾਂਗਰਸ ਸੰਸਦਾਂ ਦੇ ਨਾਲ ਬੈਠਕ ਤੋਂ ਬਾਅਦ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਏਐਆਈਸੀਸੀ ਦੇ ਵਿਭਾਗਾਂ ਦੇ ਪ੍ਰਧਾਨ ਦੀ ਬੈਠਕ 'ਚ ਸ਼ਾਮਿਲ ਹੋਣਗੇ। ਬੈਠਕ 'ਚ ਲੋਕਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜਾ ਲਿਆ ਜਾਵੇਗਾ। ਇਸ ਤੋਂ ਬਾਅਦ ਏਆਈਸੀਸੀ ਦੇ ਸਾਰੇ ਸਕੱਤਰਾਂ ਦੀ ਵੀ ਬੈਠਕ ਹੋਵੇਗੀ। ਦੂਜੇ ਪਾਸੇ ਪਾਰਟੀ ਦੇ ਇਕ ਨੇਤਾ ਨੇ ਕਿਹਾ ਕਿ ਚੋਣ 'ਚ ਸਾਰੇ ਪਾਰਟੀ ਨੇਤਾਵਾਂ ਨੂੰ ਜ਼ਿੰਮੇਦਾਰੀ ਸੌਂਪੀ ਜਾਵੇਗੀ।
ਇਸ ਲਈ, ਪਾਰਟੀ ਪ੍ਰਧਾਨ ਸਾਰੇ ਅਹੁਦਾਧਿਕਾਰੀਆਂ ਦੇ ਨਾਲ ਚਰਚਾ ਕਰ ਉਨ੍ਹਾਂ ਦਾ ਫੀਡਬੈਕ ਲੈ ਰਹੇ ਹਨ। ਪਾਰਟੀ ਇਸ ਵਾਰ ਛੇਤੀ ਉਮੀਦਵਾਰ ਐਲਾਨ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਲਈ ਪਾਰਟੀ ਜਰਨਲ ਸਕੱਤਰਾਂ ਨੂੰ ਵੀ ਹਿਦਾਇਤ ਦਿਤੀ ਗਈ ਹੈ।