
ਰਾਫ਼ੇਲ ਮਾਮਲੇ ਵਿਚ ਸਾਹਮਣੇ ਆਈ ਇਕ ਨਵੀਂ ਮੀਡੀਆ ਰਿਪੋਰਟ ਅਨੁਸਾਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ 'ਤੇ ਉਦਯੋਗਪਤੀ ਅਨਿਲ
ਨਵੀਂ ਦਿੱਲੀ : ਰਾਫ਼ੇਲ ਮਾਮਲੇ ਵਿਚ ਸਾਹਮਣੇ ਆਈ ਇਕ ਨਵੀਂ ਮੀਡੀਆ ਰਿਪੋਰਟ ਅਨੁਸਾਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ 'ਤੇ ਉਦਯੋਗਪਤੀ ਅਨਿਲ ਅੰਬਾਨੀ ਦੇ ''ਵਿਚੋਲੀਏ'' ਦੀ ਤਰ੍ਹਾਂ ਕੰਮ ਕਰਨ ਅਤੇ ਸਰਕਾਰੀ ਗੁਪਤਚਾਰਾ ਕਾਨੂੰਨ ਦਾ ਉਲੰਘਣ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਇਸ ਸਬੰਧੀ ਮੋਦੀ ਵਿਰੁਧ ਕਾਨੂੰਨੀ ਕਾਰਵਾਈ ਸ਼ੁਰੂ ਹੋਣੀ ਚਾਹੀਦੀ ਹੈ। ਉਨ੍ਹਾਂ ਅੰਗਰੇਜ਼ੀ ਅਖ਼ਬਾਰ ''ਇੰਡੀਅਨ ਐਕਸਪ੍ਰੈਸ'' ਦੀ ਖ਼ਬਰ ਦਾ ਹਵਾਲਾ ਦਿੰਦਿਆਂ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਦੇ ਫ਼ਰਾਂਸ ਦੌਰੇ ਤੋਂ ਪਹਿਲਾਂ ਅੰਬਾਨੀ ਨੂੰ ਕਿਵੇਂ ਪਤਾ ਲੱਗਾ ਸੀ
ਕਿ ਸੌਦਾ ਹੋਣ ਵਾਲਾ ਹੈ ਅਤੇ ਕੰਟ੍ਰੈਕਟ ਉਨ੍ਹਾਂ ਨੂੰ ਮਿਲਣ ਵਾਲਾ ਹੈ? ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਇਕ ਈ-ਮੇਲ ਸਾਹਮਣੇ ਆਇਆ ਹੇ ਜਿਸ ਵਿਚ ਸਵਾਲ ਪੈਦਾ ਹੁੰਦਾ ਹੈ ਕਿ ਅਨਿਲ ਅੰਬਾਨੀ ਕਿਵੇਂ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਫ਼ਰਾਂਸ ਦੇ ਰੱਖਿਆ ਮੰਤਰੀ ਨਾਲ ਮੁਲਾਕਾਰ ਕਰ ਰਹੇ ਸਨ?'' ਉਨ੍ਹਾਂ ਦਾਅਵਾ ਕੀਤਾ, ''ਤਤਕਾਲੀ ਰੱਖਿਆ ਮੰਤਰੀ ਮਨੋਹਰ ਪਰੀਕਰ ਨੂੰ ਸੌਦੇ ਬਾਰੇ ਪਤਾ ਨਹੀਂ ਸੀ। ਤਤਕਾਲੀ ਵਿਦੇਸ਼ ਸਕੱਤਰ ਨੂੰ ਪਤਾ ਨਹੀਂ ਸੀ। ਐਚਏਐਲ ਨੂੰ ਨਹੀਂ ਪਤਾ ਸੀ ਪਰ ਅਨਿਲ ਅੰਬਾਨੀ ਨੂੰ ਪਹਿਲਾਂ ਹੀ ਪਤਾ ਸੀ ਕਿ ਸੌਦਾ ਹੋਣ ਵਾਲਾ ਹੈ,
ਜਦਕਿ ਅੰਬਾਨੀ ਫ਼੍ਰਾਂਸ ਦੇ ਰਖਿਆ ਮੰਤਰੀ ਨਾਲ ਬੈਠ ਕੇ ਗੱਲਬਾਤ ਕਰ ਰਹੇ ਸਨ।'' ਉਨ੍ਹਾਂ ਦੋਸਬ ਲਾਇਆ, ''ਇਹ ਸਰਕਾਰੀ ਗੁਪਤਤਾ ਕਾਨੂੰਨ ਦਾ ਉਲੰਘਨ ਹੈ। ਇਸ ਸਬੰਧੀ ਪ੍ਰਧਾਨ ਮੰਤਰੀ ਵਿਰੁਧ ਕਾਨੂੰਨੀ ਕਾਰਵਾਈ ਸ਼ੁਰੂ ਹੋਣੀ ਚਾਹੀਦੀ ਹੈ। ਗਾਂਧੀ ਨੇ ਦਾਅਵਾ ਕੀਤਾ , ''ਪ੍ਰਧਾਨ ਮੰਤਰੀ ਅਨਿਲ ਅੰਬਾਨੀ ਲਈ ਵਿਚੋਲੀਏ ਦੀ ਤਰ੍ਹਾਂ ਕੰਮ ਕਰ ਰਹੇ ਹਨ। ਇਹ ਪੂਰੀ ਤਰ੍ਹਾਂ ਸਪੱਸ਼ਟ ਹੈ।' ਗਾਂਧੀ ਨੇ ਇਸ ਮਾਮਲੇ ਨਾਲ ਜੁੜੀ ਰਿਪੋਰਟ ਸਬੰਧੀ ਪੁਛੇ ਜਾਣ 'ਤੇ ਕਿਹਾ ਕਿ ''ਚੌਕੀਦਾਰ ਆਡੀਟਰ ਜਨਰਲ ਰਿਪੋਰਟ'' ਹੈ ਜਿਸ ਦਾ ਕੋਈ ਮਤਲਬ ਨਹੀਂ ਹੈ। ਜ਼ਿਕਰਯੋਗ ਹੈ ਕਿ ਸਰਕਾਰ ਅਤੇ ਅੰਬਾਨੀ ਦਾ ਗਰੁੱਪ ਕਾਂਗਰਸ ਪ੍ਰਧਾਨ ਵਲੋਂ ਲਗਾਏ ਭ੍ਰਿਸ਼ਟਾਚਾਰ ਦੇ ਦੋਸਾ ਨੂੰ ਪਹਿਲਾਂ ਹੀ ਖ਼ਾਰਜ ਕਰ ਚੁੱਕਾ ਹੈ। (ਪੀਟੀਆਈ)