
ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਵੱਲੋਂ ਬਿਜਲੀ ਦਾ ਬਿੱਲ ਨਾ ਭਰਨ ਕਾਰਨ ਗ੍ਰੇਟਰ ਨੋਇਡਾ ਦੇ ਬਾਦਲਪੁਰ ਵਿਚ ਸਥਿਤ ਉਹਨਾਂ ਦੇ ਘਰ ਦੀ ਬਿਜਲੀ ਕੱਟ ਦਿੱਤੀ ਗਈ।
ਲਖਨਊ: ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਵੱਲੋਂ ਬਿਜਲੀ ਦਾ ਬਿੱਲ ਨਾ ਭਰਨ ਕਾਰਨ ਗ੍ਰੇਟਰ ਨੋਇਡਾ ਦੇ ਬਾਦਲਪੁਰ ਵਿਚ ਸਥਿਤ ਉਹਨਾਂ ਦੇ ਘਰ ਦੀ ਬਿਜਲੀ ਕੱਟ ਦਿੱਤੀ ਗਈ। ਦਰਅਸਲ ਮਾਇਆਵਤੀ ਨੇ 67,00 ਰੁਪਏ ਦੇ ਬਿਲ ਦਾ ਭੁਗਤਾਨ ਨਹੀਂ ਕੀਤਾ ਸੀ ਅਤੇ ਬਿਜਲੀ ਵਿਭਾਗ ਦੇ ਬੁਲਾਰੇ ਨੇ ਇਸ ਨੂੰ ਆਮ ਪ੍ਰਕਿਰਿਆ ਦੱਸਿਆ ਹੈ।
Photo
ਬਿਜਲੀ ਕੱਟਣ ਤੋਂ ਬਾਅਦ ਉੱਥੇ ਰਹਿ ਰਹਿ ਲੋਕਾਂ ਵਿਚ ਹਾਹਾਕਾਰ ਮਚ ਗਈ। ਹਾਲਾਂਕਿ ਬਿਜਲੀ ਕੱਟੇ ਜਾਣ ਤੋਂ ਤੁਰੰਤ ਬਾਅਦ ਮਾਇਆਵਤੀ ਦੇ ਪਰਿਵਾਰ ਦੇ ਮੈਂਬਰਾਂ ਨੇ 50,000 ਰੁਪਏ ਦੀ ਰਕਮ ਤੁਰੰਤ ਜਮਾਂ ਕੀਤੀ। ਇਸ ਤੋਂ ਬਾਅਦ ਉਹਨਾਂ ਦੇ ਘਰ ਵਿਚ ਬਿਜਲੀ ਆ ਗਈ।
Photo
ਲਖਨਊ ਦੇ ਬਿਜਲੀ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਪਿੱਛੇ ਕੋਈ ਸਿਆਸਤ ਨਹੀਂ ਸੀ। ਉਹਨਾਂ ਨੇ ਕਿਹਾ, ‘ਜਿੱਥੇ ਵੀ ਬਿਲ ਬਕਾਇਆ ਹੈ, ਅਸੀਂ ਬਿਜਲੀ ਦੀ ਸਪਲਾਈ ਕੱਟ ਰਹੇ ਹਾਂ ਅਤੇ ਇਹ ਮਾਮਲਾ ਉਹਨਾਂ ਵਿਚੋਂ ਇਕ ਸੀ। ਬਿਜਲੀ ਦੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ’।
Photo
ਬਿਜਲੀ ਵਿਭਾਗ ਨੇ ਗ੍ਰੇਟਰ ਨੋਇਡਾ ਦੇ ਬਾਦਲਪੁਰ ਵਿਚ ਸਥਿਤ ਕੋਠੀ ‘ਤੇ ਬਿਜਲੀ ਬਕਾਏ ਦਾ ਨੋਟਿਸ ਵੀ ਭੇਜਿਆ ਹੈ। ਮਾਮਲੇ ਦੇ ਅਧਿਕਾਰੀ ਨੇ ਕਿਹਾ ਕਿ 10 ਕਿਲੋਵਾਟ ਦਾ ਇਕ ਕਨੈਕਸ਼ਨ ਇੱਥੇ ਆਨੰਦ ਕੁਮਾਰ ਦੇ ਨਾਂਅ ‘ਤੇ ਹੈ। ਇਸ ਕਨੈਕਸ਼ਨ ‘ਤੇ ਬਕਾਇਆ ਸੀ, ਜਿਸ ‘ਤੇ ਨੋਟਿਸ ਦਿੱਤਾ ਗਿਆ ਸੀ। ਇਸ ਨੋਟਿਸ ‘ਤੇ ਭੁਗਤਾਨ ਪ੍ਰਾਪਤ ਹੋ ਗਿਆ ਹੈ।
Photo
ਦੱਸ ਦਈਏ ਕਿ ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਮਾਇਵਾਤੀ ਦੇ ਭਰਾ ਦੀ ਜਾਇਦਾਦ ਵੀ ਜ਼ਬਤ ਕਰ ਲਈ ਸੀ। ਉਸ ਸਮੇਂ ਸੂਬਾ ਸਰਕਾਰ ਦੀ ਇਸ ਕਾਰਵਾਈ ‘ਤੇ ਸਾਬਕਾ ਮੁੱਖ ਮੰਤਰੀ ਨੇ ਤਿੱਖੀ ਪ੍ਰਕਿਰਿਆ ਵਿਅਕਤ ਕੀਤੀ ਸੀ। ਬਸਪਾ ਮੁਖੀ ਨੇ ਇਕ ਪ੍ਰੈਸ ਕਾਨਫਰੰਸ ਕਰ ਕੇ ਭਾਜਪਾ ‘ਤੇ ਨਿਸ਼ਾਨਾ ਲਗਾਇਆ ਸੀ।
Photo
ਉਹਨਾਂ ਨੇ ਨੋਇਡਾ ਵਿਚ ਅਪਣੇ ਭਰਾ ਦੀ ਕਥਿਤ ਬੇਨਾਮੀ ਜਾਇਦਾਦ ਜ਼ਬਤ ਕੀਤੇ ਜਾਣ ਤੋਂ ਨਰਾਜ਼ ਹੋ ਕੇ ਕੇਂਦਰ ਵਿਚ ਸੱਤਾਧਾਰੀ ਭਾਜਪਾ ‘ਤੇ ਬੇਹੱਦ ਤਿੱਖੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਸ ਪਾਰਟੀ ਨੇ ਲੋਕ ਸਭਾ ਚੋਣਾਂ ਬੇਨਾਮ ਜਾਇਦਾਦ ਦੇ ਜ਼ਰੀਏ ਹੀ ਜਿੱਤੀਆਂ ਹਨ।