
ਅਧਿਕਾਰੀ ਨੇ ਦੱਸਿਆ ਕਿ ਬਾਅਦ ਵਿਚ ਇਕ ਜ਼ਖਮੀ ਲੜਕੇ ਨੂੰ ਸ਼ਤਾਬਦੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਮੁੰਬਈ: ਮੁੰਬਈ ਦੇ ਮਲਾਡ ਇਲਾਕੇ ਦੇ ਕੁਰਾਰ ਪਿੰਡ ਵਿਚ ਸੋਮਵਾਰ ਨੂੰ ਕਈ ਝੁੱਗੀਆਂ ਵਿਚ ਅੱਗ ਲੱਗਣ ਕਾਰਨ ਇਕ 12 ਸਾਲਾ ਲੜਕੇ ਦੀ ਮੌਤ ਹੋ ਗਈ । ਇਹ ਜਾਣਕਾਰੀ ਫਾਇਰ ਵਿਭਾਗ ਦੇ ਇਕ ਅਧਿਕਾਰੀ ਨੇ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਅੱਗ ਸਵੇਰੇ 11.15 ਵਜੇ ਦੇ ਕਰੀਬ ਲੱਗੀ ਅਤੇ “ਅੱਗ 50 ਤੋਂ 100 ਝੁੱਗੀਆਂ ਤੱਕ ਸੀਮਤ ਰਹੀ।”
ਇਹ ਵੀ ਪੜ੍ਹੋ: ਦੀਵਾਲੀਆ ਹੋ ਚੁੱਕੇ ਪਾਕਿਸਤਾਨ ਦੀ ਮਦਦ ਲਈ ਭਾਰਤ ਨੂੰ ਅੱਗੇ ਆਉਣਾ ਚਾਹੀਦਾ ਹੈ- ਸੁਨੀਲ ਜਾਖੜ
ਅਧਿਕਾਰੀ ਨੇ ਦੱਸਿਆ ਕਿ ਬਾਅਦ ਵਿਚ ਇਕ ਜ਼ਖਮੀ ਲੜਕੇ ਨੂੰ ਸ਼ਤਾਬਦੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਹਨਾਂ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਅੱਠ ਦਮਕਲ ਗੱਡੀਆਂ , ਚਾਰ ਜੰਬੋ ਟੈਂਕਰ, ਐਂਬੂਲੈਂਸ ਅਤੇ ਹੋਰ ਸਹਾਇਤਾ ਮੌਕੇ ’ਤੇ ਭੇਜੀ ਗਈ ਹੈ। ਉਹਨਾਂ ਦੱਸਿਆ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।