
ਇਕ ਨੌਜਵਾਨ ਗੰਭੀਰ ਜ਼ਖਮੀ
ਜੀਂਦ: ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਨਰਵਾਣਾ ਵਿੱਚ ਇੱਕ ਕਾਰ ਨੇ ਬਾਈਕ ਸਵਾਰ ਦੋ ਭਰਾਵਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਵੱਡੇ ਭਰਾ ਦੀ ਮੌਤ ਹੋ ਗਈ, ਜਦਕਿ ਛੋਟਾ ਭਰਾ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖਲ ਹੈ। ਨਰਵਾਣਾ ਸਦਰ ਥਾਣਾ ਪੁਲਿਸ ਨੇ ਮ੍ਰਿਤਕ ਦੇ ਚਚੇਰੇ ਭਰਾ ਦੀ ਸ਼ਿਕਾਇਤ 'ਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਸੱਤਾ ਘੁੰਮਣ ਕਤਲ ਕਾਂਡ 'ਚ ਪੁਲਿਸ ਨੂੰ ਵੱਡੀ ਕਾਮਯਾਬੀ, 3 ਦੋਸ਼ੀ ਗ੍ਰਿਫਤਾਰ
ਪਿੰਡ ਗੁਰੂਸਰ ਵਾਸੀ ਰਣਬੀਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਅਤੇ ਉਸ ਦੇ ਚਾਚੇ ਕਰਮਚੰਦ ਦੇ ਦੋ ਲੜਕੇ ਜਸਬੀਰ ਅਤੇ ਜਸਵਿੰਦਰ ਦਿਹਾੜੀਦਾਰ ਮਜ਼ਦੂਰੀ ਕਰਦੇ ਹਨ। ਸ਼ਾਮ ਵੇਲੇ ਉਹ ਨਰਵਾਣਾ ਤੋਂ ਗੁਰੂਸਰ ਵੱਲ ਜਾ ਰਿਹਾ ਸੀ। ਜਸਬੀਰ ਅਤੇ ਜਸਵਿੰਦਰ ਇਕ ਬਾਈਕ 'ਤੇ ਸਵਾਰ ਸਨ, ਜਦੋਂ ਕਿ ਉਹ ਦੂਜੀ ਬਾਈਕ 'ਤੇ ਉਨ੍ਹਾਂ ਦੇ ਪਿੱਛੇ ਜਾ ਰਿਹਾ ਸੀ। ਜਦੋਂ ਉਹ ਪਿੰਡ ਮੋਹਲਖੇੜਾ ਨੇੜੇ ਗੱਤੇ ਦੀ ਫੈਕਟਰੀ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਕਾਰ ਚਾਲਕ ਨੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਕੇ ਜਸਬੀਰ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ: ਅਬੋਹਰ 'ਚ ਵਿਆਹੁਤਾ ਨੇ ਲਿਆ ਫਾਹਾ, ਪਰਿਵਾਰ 'ਤੇ ਸਹੁਰੇ ਪਰਿਵਾਰ 'ਤੇ ਕਤਲ ਦੇ ਲਗਾਏ ਇਲਜ਼ਾਮ
ਵੱਡੇ ਭਰਾ ਜਸਬੀਰ (32) ਦੀ ਪੀਜੀਆਈ ਵਿਖੇ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਜਸਵਿੰਦਰ (28) ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਿਹਾ ਹੈ। ਰਣਬੀਰ ਦੀ ਸ਼ਿਕਾਇਤ ’ਤੇ ਸਦਰ ਥਾਣਾ ਨਰਵਾਣਾ ਦੀ ਪੁਲਿਸ ਨੇ ਕਾਰ ਚਾਲਕ ਵਾਸੀ ਬੀਬੀਪੁਰ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਣਬੀਰ ਅਨੁਸਾਰ ਡਰਾਈਵਰ ਕਾਰ ਨੂੰ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ। ਉਸ ਦੀ ਲਾਪਰਵਾਹੀ ਕਾਰਨ ਜਸਬੀਰ ਦੀ ਮੌਤ ਹੋ ਗਈ। ਜਸਬੀਰ ਵਿਆਹਿਆ ਹੋਇਆ ਸੀ ਅਤੇ ਆਪਣੇ ਪਿੱਛੇ ਪਤਨੀ, ਤਿੰਨ ਬੱਚੇ ਛੱਡ ਗਿਆ ਹੈ।