ਮੁਲਾਜ਼ਮ ਪੋਸਟਮਾਰਟਮ 'ਤੇ ਦੇ ਰਹੇ ਡਿਸਕਾਊਂਟ
Agra News: ਆਗਰਾ 'ਚ ਕਰਜ਼ੇ ਤੋਂ ਦੁਖੀ ਕਾਰੋਬਾਰੀ ਨੇ ਮਾਂ-ਪੁੱਤ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਇਹ ਕਾਰੋਬਾਰੀ ਮਰਹੂਮ ਪ੍ਰਸਿੱਧ ਵਕੀਲ ਮਾਨ ਸਿੰਘ ਚੌਹਾਨ ਦਾ ਪੁੱਤਰ ਸੀ। ਤਿੰਨਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ। ਇਲਜ਼ਾਮ ਹਨ ਕਿ ਡਾਕਟਰਾਂ ਨੇ ਪੋਸਟਮਾਰਟਮ ਲਈ ਸੁਵਿਧਾ ਫੀਸ ਦੀ ਮੰਗ ਕੀਤੀ। ਕਾਫੀ ਸਿਫਾਰਿਸ਼ਾਂ ਤੋਂ ਬਾਅਦ ਤਿੰਨ ਲਾਸ਼ਾਂ 'ਤੇ 500 ਰੁਪਏ ਦੀ ਛੋਟ ਦਿਤੀ ਗਈ। ਇਸ ਤੋਂ ਬਾਅਦ ਪਰਵਾਰ ਤੋਂ ਦੋ ਹਜ਼ਾਰ ਰੁਪਏ ਲੈ ਲਏ। ਹੁਣ ਇਸ ਮਾਮਲੇ ਵਿਚ ਚੀਫ਼ ਮੈਡੀਕਲ ਅਫ਼ਸਰ ਨੂੰ ਨੋਟਿਸ ਭੇਜਿਆ ਗਿਆ ਹੈ।
ਦਰਅਸਲ ਤਰੁਣ ਚੌਹਾਨ, ਉਸ ਦੇ ਬੇਟੇ ਕੁਸ਼ਾਗਰਾ ਅਤੇ ਤਰੁਣ ਦੀ ਮਾਂ ਬ੍ਰਜੇਸ਼ ਦੇਵੀ ਦੀਆਂ ਲਾਸ਼ਾਂ ਆਗਰਾ ਦੀ ਪੌਸ਼ ਸੁਸਾਇਟੀ ਨਿਊ ਲਾਇਰਜ਼ ਕਲੋਨੀ ਦੇ ਇਕ ਘਰ ਵਿਚੋਂ ਮਿਲੀਆਂ ਹਨ। ਮ੍ਰਿਤਕ ਦੇ ਪਰਵਾਰਕ ਮੈਂਬਰ ਵਿੱਕੀ ਚੌਹਾਨ ਨੇ ਦੋਸ਼ ਲਾਇਆ ਹੈ ਕਿ ਤਿੰਨ ਲਾਸ਼ਾਂ ਦੇ ਪੋਸਟਮਾਰਟਮ ਲਈ 2000 ਰੁਪਏ ਵਸੂਲੇ ਗਏ ਸਨ। ਮਾਨ ਸਿੰਘ ਚੌਹਾਨ ਦੇ ਸਾਥੀ ਵਕੀਲ ਰਮਾਸ਼ੰਕਰ ਸ਼ਰਮਾ ਨੇ ਆਗਰਾ ਦੇ ਸੀਐਮਓ ਅਰੁਣ ਪ੍ਰਕਾਸ਼ ਸ੍ਰੀਵਾਸਤਵ ਨੂੰ ਨੋਟਿਸ ਭਿਜਵਾ ਕੇ ਇਸ ਮਾਮਲੇ ਵਿਚ ਜਵਾਬ ਮੰਗਿਆ ਗਿਆ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਸੀਨੀਅਰ ਵਕੀਲ ਨੇ ਕਿਹਾ ਕਿ ਪੋਸਟਮਾਰਟਮ ਲਈ ਪੈਸਿਆਂ ਦੀ ਮੰਗ ਸੁਣ ਕੇ ਉਹ ਹੈਰਾਨ ਰਹਿ ਗਏ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਅਤੇ ਪੁੱਛਿਆ ਕਿ ਪੋਸਟਮਾਰਟਮ ਲਈ ਪੈਸੇ ਕਦੋਂ ਤੋਂ ਲਏ ਜਾ ਰਹੇ ਹਨ। ਇਸ 'ਤੇ ਉਨ੍ਹਾਂ ਨੂੰ ਦਸਿਆ ਗਿਆ ਕਿ ਸਫਾਈ ਲਈ 500 ਰੁਪਏ ਅਤੇ ਪ੍ਰਤੀ ਮ੍ਰਿਤਕ ਲਈ 500 ਰੁਪਏ ਲਏ ਜਾਂਦੇ ਹਨ। ਪੈਸੇ ਨਾ ਦਿਤੇ ਤਾਂ ਪੋਸਟਮਾਰਟਮ ਨਹੀਂ ਹੋਵੇਗਾ। ਜਦੋਂ ਉਨ੍ਹਾਂ ਨੇ ਦੁਬਾਰਾ ਵਿਰੋਧ ਕੀਤਾ ਤਾਂ ਸਟਾਫ ਨੇ ਉਨ੍ਹਾਂ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿਤਾ। ਬੜੀ ਮੁਸ਼ਕਲ ਨਾਲ ਉਹ 1500 ਰੁਪਏ ਲਈ ਰਾਜ਼ੀ ਹੋ ਗਏ।
ਚੀਫ਼ ਮੈਡੀਕਲ ਅਫ਼ਸਰ ਡਾਕਟਰ ਅਰੁਣ ਸ੍ਰੀਵਾਸਤਵ ਦਾ ਕਹਿਣਾ ਹੈ ਕਿ ਪੋਸਟਮਾਰਟਮ ਮੁਫ਼ਤ ਹੈ। ਮੁਲਾਜ਼ਮਾਂ ਨੇ ਪੈਸੇ ਲਏ ਹਨ, ਇਹ ਬਹੁਤ ਗੰਭੀਰ ਮਾਮਲਾ ਹੈ। ਪਹਿਲਾਂ ਵੀ ਅਜਿਹੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਸਟਾਫ਼ ਨੂੰ ਬਦਲ ਦਿਤਾ ਗਿਆ ਸੀ। ਕਮੇਟੀ ਵਲੋਂ ਜਾਂਚ ਤਕ ਦੋਸ਼ੀ ਸਟਾਫ਼ ਨੂੰ ਮੁਅੱਤਲ ਕਰ ਕੇ ਉਨ੍ਹਾਂ ਵਿਰੁਧ ਮਾਮਲਾ ਦਰਜ ਕੀਤਾ ਜਾਵੇਗਾ।
(For more Punjabi news apart from Deal Of Dead Bodies For Post Mortem In Agra News, stay tuned to Rozana Spokesman)