Lok Sabha Elections 2024: ਸੰਨੀ ਦਿਓਲ ਅਤੇ ਸ਼ਤਰੂਘਨ ਸਿਨਹਾ 5 ਸਾਲਾਂ ਦੌਰਾਨ ਲੋਕ ਸਭਾ ਵਿਚ ਨਹੀਂ ਬੋਲੇ ਇਕ ਵੀ ਸ਼ਬਦ
Published : Feb 13, 2024, 11:43 am IST
Updated : Feb 13, 2024, 11:43 am IST
SHARE ARTICLE
Sunny Deol, Shatrughan Sinha among 9 MPs who didn’t utter a word in 17th Lok Sabha
Sunny Deol, Shatrughan Sinha among 9 MPs who didn’t utter a word in 17th Lok Sabha

9 ਸੰਸਦ ਮੈਂਬਰਾਂ ਨੇ ਨਹੀਂ ਲਿਆ ਕਿਸੇ ਬਹਿਸ ਵਿਚ ਹਿੱਸਾ; ਭਾਜਪਾ ਦੇ ਸੱਭ ਤੋਂ ਵੱਧ 6 ਮੈਂਬਰ

Lok Sabha Elections 2024: ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਸਰਗਰਮ ਹਨ। ਇਨ੍ਹਾਂ ਚੋਣਾਂ ਵਿਚ ਦੇਸ਼ ਦੀ ਸੱਭ ਤੋਂ ਵੱਡੀ ਪੰਚਾਇਤ ਦੇ ਮੈਂਬਰਾਂ ਦੀ ਚੋਣ ਹੋਵੇਗੀ। ਦੇਸ਼ ਦੀ ਸੰਸਦ ਨੂੰ ਦੇਸ਼ ਵਾਸੀਆਂ ਦੀ ਆਵਾਜ਼ ਕਿਹਾ ਜਾਂਦਾ ਹੈ। ਭਾਰਤ ਦੇ ਹਰ ਹਿੱਸੇ ਤੋਂ ਚੁਣੇ ਗਏ ਜਨਤਕ ਨੁਮਾਇੰਦੇ ਦੇਸ਼ ਦੀ ਇਸ ਸੱਭ ਤੋਂ ਵੱਡੀ ਪੰਚਾਇਤ ਵਿਚ ਅਪਣੇ ਸੰਸਦੀ ਹਲਕੇ ਦੇ ਲੋਕਾਂ ਦੀਆਂ ਲੋੜਾਂ ਅਤੇ ਆਵਾਜ਼ ਉਠਾਉਂਦੇ ਹਨ। ਹਾਲਾਂਕਿ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸੰਸਦ ਵਿਚ ਅਜਿਹੇ 9 ਸੰਸਦ ਮੈਂਬਰ ਹਨ ਜੋ 5 ਸਾਲਾਂ ਵਿਚ ਇਕ ਵਾਰ ਵੀ ਨਹੀਂ ਬੋਲੇ ​​ਹਨ।

ਇਨ੍ਹਾਂ 'ਚ ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਅਭਿਨੇਤਾ ਸੰਨੀ ਦਿਓਲ ਦਾ ਨਾਂਅ ਵੀ ਸ਼ਾਮਲ ਹੈ। ਸੰਸਦ ਦੀ ਕਿਸੇ ਬਹਿਸ ਵਿਚ ਹਿੱਸਾ ਨਾ ਲੈਣ ਵਾਲੇ 9 ਸੰਸਦ ਮੈਂਬਰਾਂ ਵਿਚੋਂ ਸੱਭ ਤੋਂ ਵੱਧ 6 ਮੈਂਬਰ ਭਾਜਪਾ ਨਾਲ ਸਬੰਧਤ ਹਨ। ਸੰਸਦ ਦਾ ਬਜਟ ਸੈਸ਼ਨ ਖਤਮ ਹੋਣ ਦੇ ਨਾਲ ਹੀ 17ਵੀਂ ਲੋਕ ਸਭਾ ਦਾ ਆਖਰੀ ਸੈਸ਼ਨ ਖਤਮ ਹੋ ਗਿਆ। ਲੋਕ ਸਭਾ ਦੇ 543 ਸੰਸਦ ਮੈਂਬਰਾਂ 'ਚੋਂ ਸੰਨੀ ਦਿਓਲ ਤੋਂ ਇਲਾਵਾ ਸੰਸਦ ਦੀ ਕਾਰਵਾਈ 'ਚ ਘੱਟ ਤੋਂ ਘੱਟ ਹਿੱਸਾ ਲੈਣ ਵਾਲੇ ਹੋਰ ਸੰਸਦ ਮੈਂਬਰਾਂ 'ਚ ਪ੍ਰਮੁੱਖ ਨਾਂਅ ਸਾਬਕਾ ਮੰਤਰੀ ਅਤੇ ਅਦਾਕਾਰ ਸ਼ਤਰੂਘਨ ਸਿਨਹਾ ਦਾ ਹੈ।  

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸੰਸਦੀ ਕਾਰਵਾਈ ਦੌਰਾਨ ਜਿਨ੍ਹਾਂ ਨੇਤਾਵਾਂ ਨੇ ਇਕ ਵੀ ਸ਼ਬਦ ਨਹੀਂ ਬੋਲਿਆ, ਉਨ੍ਹਾਂ ਵਿਚ ਬੰਗਾਲ ਤੋਂ ਟੀਐਮਸੀ ਸੰਸਦ ਮੈਂਬਰ ਦਿਬਯੇਂਦੂ ਅਧਿਕਾਰੀ, ਕਰਨਾਟਕ ਤੋਂ ਭਾਜਪਾ ਸੰਸਦ ਮੈਂਬਰ ਅਤੇ ਸਾਬਕਾ ਰਾਜ ਮੰਤਰੀ ਅਨੰਤ ਕੁਮਾਰ ਹੇਗੜੇ, ਭਾਜਪਾ ਸੰਸਦ ਮੈਂਬਰ ਵੀ ਸ਼੍ਰੀਨਿਵਾਸ ਪ੍ਰਸਾਦ ਅਤੇ ਭਾਜਪਾ ਸੰਸਦ ਮੈਂਬਰ ਬੀਐਨ ਬਚੇ ਗੌੜਾ ਸ਼ਾਮਲ ਹਨ। ਅਸਾਮ ਤੋਂ ਭਾਜਪਾ ਦੇ ਸੰਸਦ ਮੈਂਬਰ ਪ੍ਰਦਾਨ ਬਰੂਆ ਵੀ ਉਨ੍ਹਾਂ ਸੰਸਦ ਮੈਂਬਰਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੇ ਲੋਕ ਸਭਾ ਵਿਚ ਅਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਸਦਨ ਵਿਚ ਇਕ ਵੀ ਸ਼ਬਦ ਨਹੀਂ ਬੋਲਿਆ।

ਇਨ੍ਹਾਂ ਲੋਕਾਂ ਨੇ ਕਿਸੇ ਸੰਬੋਧਨ ਜਾਂ ਚਰਚਾ ਵਿਚ ਹਿੱਸਾ ਨਹੀਂ ਲਿਆ। ਉਪਰੋਕਤ ਸੰਸਦ ਮੈਂਬਰਾਂ ਨੇ ਭਾਵੇਂ ਜ਼ੁਬਾਨੀ ਤੌਰ 'ਤੇ ਕੋਈ ਭਾਗੀਦਾਰੀ ਨਹੀਂ ਦਿਖਾਈ, ਪਰ ਉਨ੍ਹਾਂ ਨੇ ਲਿਖਤੀ ਤੌਰ 'ਤੇ ਅਪਣੀ ਭਾਗੀਦਾਰੀ ਜ਼ਰੂਰ ਦਿਖਾਈ। ਇਨ੍ਹਾਂ ਲੋਕਾਂ ਨੇ ਲਿਖਤੀ ਸਵਾਲ ਦਿਤੇ ਸਨ।

ਉਕਤ ਸੰਸਦ ਮੈਂਬਰਾਂ ਤੋਂ ਇਲਾਵਾ ਸੰਸਦ ਵਿਚ ਤਿੰਨ ਸੰਸਦ ਮੈਂਬਰ ਅਜਿਹੇ ਹਨ ਜਿਨ੍ਹਾਂ ਨੇ ਸਦਨ ਵਿਚ ਅਪਣੀ ਭਾਗੀਦਾਰੀ ਕਿਸੇ ਵੀ ਰੂਪ ਵਿਚ, ਭਾਵੇਂ ਲਿਖਤੀ ਜਾਂ ਜ਼ੁਬਾਨੀ, ਦਰਜ ਨਹੀਂ ਕਰਵਾਈ। ਇਨ੍ਹਾਂ ਵਿਚ ਭਾਜਪਾ ਛੱਡ ਕੇ ਤ੍ਰਿਣਮੂਲ ਵਿਚ ਸ਼ਾਮਲ ਹੋਣ ਤੋਂ ਬਾਅਦ ਆਸਨਸੋਲ ਤੋਂ ਸੰਸਦ ਮੈਂਬਰ ਬਣੇ ਸ਼ਤਰੂਘਨ ਸਿਨਹਾ, ਯੂਪੀ ਤੋਂ ਬਸਪਾ ਸੰਸਦ ਮੈਂਬਰ ਅਤੁਲ ਰਾਏ ਅਤੇ ਕਰਨਾਟਕ ਤੋਂ ਭਾਜਪਾ ਸੰਸਦ ਮੈਂਬਰ ਅਤੇ ਸਾਬਕਾ ਰਾਜ ਮੰਤਰੀ ਰਮੇਸ਼ ਸੀ ਜਿਗਜੀਗਾਨੀ ਸ਼ਾਮਲ ਹਨ।

(For more Punjabi news apart from Sunny Deol, Shatrughan Sinha among 9 MPs who didn’t utter a word in 17th Lok Sabha, stay tuned to Rozana Spokesman)

 

Tags: sunny deol

Location: India, Delhi, New Delhi

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement