
ਹੋਲੀ ਤੋਂ ਬਾਅਦ ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਅਤੇ ਪੈਨਸ਼ਨ ਲੈਣ ਵਾਲਿਆਂ ਲਈ ਵੱਡਾ ਤੋਹਫ਼ਾ ਪੇਸ਼ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਦਾ ਫ਼ਾਇਦਾ 1
ਨਵੀਂ ਦਿੱਲੀ- ਹੋਲੀ ਤੋਂ ਬਾਅਦ ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਅਤੇ ਪੈਨਸ਼ਨ ਲੈਣ ਵਾਲਿਆਂ ਲਈ ਵੱਡਾ ਤੋਹਫ਼ਾ ਪੇਸ਼ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਦਾ ਫ਼ਾਇਦਾ 1 ਕਰੋੜ ਤੋਂ ਵੀ ਵੱਧ ਲੋਕਾਂ ਨੂੰ ਹੋਵੇਗਾ। ਦੱਸਣ ਯੋਗ ਹੈ ਕਿ ਸ਼ੁੱਕਰਵਾਰ ਨੂੰ ਕੇਂਦਰੀ ਕੈਬਨਿਟ ਦੀ ਬੈਠਕ ਹੋਈ ਸੀ। ਜਿਸ ਵਿਚ ਉਨ੍ਹਾਂ ਨੇ ਆਪਣੇ ਕਰਮਚਾਰੀਆਂ ਅਤੇ ਪੈਂਨਸ਼ਨਕਾਰੀਆਂ ਦੇ ਮਹਿੰਗਾਈ ਭੱਤੇ (ਡੀਏ) ਨੂੰ ਵਧਾਉਣ ਦਾ ਫ਼ੈਸਲਾ ਲਿਆ ਹੈ।
Pension
ਕੈਬਨਿਟ ਵੱਲੋਂ ਇਸ ਮਹਿੰਗਾਈ ਭੱਤੇ ਵਿਚ 4 ਫ਼ੀਸਦੀ ਤੱਕ ਵਾਧਾ ਕੀਤਾ ਗਿਆ ਹੈ। ਦੱਸ ਦਈਏ ਕਿ ਪਹਿਲਾਂ ਇਹ ਭੱਤਾ 17 ਫ਼ੀਸਦੀ ਤੱਕ ਹੁੰਦਾ ਸੀ ਜਿਸ ਨੂੰ ਹੁਣ ਵਧਾ ਕੇ 21 ਫ਼ੀਸਦੀ ਤੱਕ ਕਰ ਦਿੱਤਾ ਹੈ। ਇਸ ਵਾਧੇ ਨਾਲ ਹੁਣ ਕੇਂਦਰੀ ਮੰਤਰੀਆਂ ਦੀ ਤਨਖ਼ਾਹ ਵਿਚ 720 ਰੁਪਏ ਤੋਂ ਲੈ ਕੇ 10,000 ਪ੍ਰਤੀ ਮਹੀਨੇ ਵਾਧਾ ਹੋਵੇਗਾ। ਫਿਲਹਾਲ ਇਹ ਫ਼ਾਇਦਾ 50 ਲੱਖ ਕੇਂਦਰੀ ਕਰਮਚਾਰੀ ਅਤੇ 65 ਲੱਖ ਪੈਂਨਸ਼ਨਕਾਰੀਆਂ ਨੂੰ ਹੋਵੇਗਾ।
Dearness Allowance
ਦੱਸ ਦਈਏ ਕਿ ਕਰਮਚਾਰੀਆਂ ਦੇ ਖਾਣ-ਪੀਣ ਦੇ ਸਤਰ ਨੂੰ ਵਧੀਆ ਕਰਨ ਲਈ ਉਨ੍ਹਾਂ ਨੂੰ ਇਹ ਭੱਤਾ (ਡੀਏ) ਮਿਲਦਾ ਹੈ। ਇਸ ਭੱਤੇ (ਡੀਏ) ਨੂੰ ਸਾਲ ਵਿਚ ਦੋ ਵਾਰ ਵਧਾਇਆ ਜਾਂਦਾ ਹੈ। ਪਹਿਲਾ ਪੀਰੀਅਡ ਜਨਵਰੀ ਤੋਂ ਜੂਨ ਤੱਕ ਅਤੇ ਦੂਜਾ ਪੀਰੀਅਡ ਜੁਲਾਈ ਤੋਂ ਦਸੰਬਰ ਤੱਕ ਹੁੰਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਕਤੂਬਰ ਵਿਚ ਜਦੋਂ ਇਹ ਮਹਿੰਗਾਈ ਭੱਤੇ ਵਿਚ ਵਾਧਾ ਕੀਤਾ ਗਿਆ ਸੀ ਤਾਂ ਉਸ ਸਮੇਂ ਸਰਕਾਰ ਨੇ ਦੱਸਿਆ ਸੀ ਕਿ ਇਸ ਨਾਲ ਸਰਕਾਰ ‘ਤੇ 16 ਹਜ਼ਾਰ ਕਰੋੜ ਦਾ ਬੋਝ ਪੈ ਸਕਦਾ ਹੈ।