ਹਜ਼ਾਰਾਂ ਲੋਕਾਂ ਨੂੰ ਮੌਤ ਦੇ ਕੇ ਕੋਰੋਨਾ ਨੇ ਕੀਤਾ ਚੀਨ ‘ਚ ਵੱਡਾ ਫਾਇਦਾ 
Published : Mar 13, 2020, 1:38 pm IST
Updated : Mar 13, 2020, 1:38 pm IST
SHARE ARTICLE
file photo
file photo

ਕੋਰੋਨਾਵਾਇਰਸ ਕਾਰਨ ਤਿੰਨ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਚੀਨ ਵਿਚ ਕੁਦਰਤ ਨੇ ਅਜਿਹਾ ਰੰਗ ਦਿਖਾਇਆ ਹੈ ਕਿ ਇਸ ਵਾਇਰਸ ਦੇ ਡਰ ਤੋਂ ਬੰਦ

ਨਵੀਂ ਦਿੱਲੀ- ਕੋਰੋਨਾਵਾਇਰਸ ਕਾਰਨ ਤਿੰਨ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਚੀਨ ਵਿਚ ਕੁਦਰਤ ਨੇ ਅਜਿਹਾ ਰੰਗ ਦਿਖਾਇਆ ਹੈ ਕਿ ਇਸ ਵਾਇਰਸ ਦੇ ਡਰ ਤੋਂ ਬੰਦ ਕੀਤੇ ਕਈ ਸ਼ਹਿਰਾਂ ਅਤੇ ਵਾਹਨਾਂ ਦੇ ਕਾਰਨ ਪ੍ਰਦੂਸ਼ਣ ਵਿਚ ਕਮੀ ਆ ਰਹੀ ਹੈ। ਜਿਸ ਕਾਰਨ ਦੋ ਹਫ਼ਤਿਆਂ ਵਿਚ ਹੀ ਚੀਨ ਵਿਚਲਾ ਹਵਾ ਪ੍ਰਦੂਸ਼ਣ ਘੱਟ ਹੋਇਆ ਹੈ ਅਤੇ ਕਾਰਬਨ ਉਤਸਰਜਨ ਵਿਚ 100 ਮਿਲੀਅਨ ਮੈਟ੍ਰਿਕ ਟਨ ਕਮੀ ਆਈ ਹੈ।

Corona VirusCorona Virus

ਜਿਥੇ ਕਰੋਨਾ ਵਾਇਰਸ ਦੇ ਕਾਰਨਤਿੰਨ ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਉਥੇ ਹੀ ਚੀਨ ਵਿਚ ਹਵਾ ਪ੍ਰਦੂਸ਼ਣ ਦੇ ਕਾਰਨ 10 ਹਜ਼ਾਰ ਲੋਕਾਂ ਦੀ ਵੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਹਰ ਸਾਲ ਚੀਨ ਦੀ ਅਰਥਵਿਵਸਥਾ ਨੂੰ ਵੀ ਕਰੀਬ 26 ਹਜ਼ਾਰ ਦਾ ਨੁਕਸਾਨ ਇਸ ਪ੍ਰਦੂਸ਼ਣ ਦੇ ਕਾਰਨ ਝੱਲਣਾ ਪੈਂਦਾ ਹੈ। ਕਰੋਨਾਵਾਇਰਸ ਫੈਲਣ ਤੋਂ ਬਾਅਦ ਨਾਸਾ ਨੇ ਹਾਲ ਹੀ ਵਿਚ ਟਵਿੱਟਰ ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ।

Corona VirusCorona Virus

ਇਨ੍ਹਾਂ ਤਸਵੀਰਾਂ ਵਿਚ ਚੀਨ ਦੇ ਸ਼ਹਿਰਾਂ ਦਾ ਜਨਵਰੀ ਅਤੇ ਫ਼ਰਵਰੀ ਦੇ ਮਹੀਨਿਆਂ ਦਾ ਹਵਾ ਪ੍ਰਦੂਸ਼ਣ ਦਾ ਹਾਲ ਦਰਸਾਇਆ ਗਿਆ ਹੈ । ਨਾਸਾ ਨੇਜਾਣਕਾਰੀ ਦਿੰਦਿਆਂ ਕਿਹਾ ਹੈ ਹਵਾ ਪ੍ਰਦੂਸ਼ਣ ਤੇ ਨਿਰੰਤਰ ਰੱਖਣ ਵਾਲੇ ਸੈਟਾਲਾਈਟ ਨੇ ਚੀਨ ਵਿਚ ਪ੍ਰਦੂਸ਼ਣ ਦਾ ਪੈਮਾਨਾ ਘੱਟ ਦੱਸਿਆ ਗਿਆ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਵਾਤਾਵਰਨ ਵਿਚ ਇਹ ਬਦਲਾਅ ਕੋਰੋਨਾਵਾਇਰਸ ਤੋਂ ਬਾਅਦ ਦੇਖਿਆ ਗਿਆ ਹੈ।

Corona VirusCorona Virus

ਅੰਕੜਿਆਂ ਅਨੁਸਾਰ ਚੀਨ ਵਿਚ 60 ਹਜ਼ਾਰ ਦੇ ਕਰੀਬ ਛੋਟੇ –ਵੱਡੇ ਉਦਯੋਗ ਹਨ ਤੇ ਕਰੀਬ 340 ਕਰੋੜ ਵਾਹਨ ਅਤੇ 6 ਹਜ਼ਾਰ ਤੋਂ ਜਿਆਦਾ ਏਅਰਕਰਾਫਟ ਹਨ। ਕੋਰੋਨਾਵਾਇਰਸ ਤੋਂ ਬਾਅਦ ਚੀਨ ਦੇ ਕਈ ਸ਼ਹਿਰਾਂ ਨੂੰ ਜਿਥੇ ਬੰਦ ਕਰਨਾ ਪਿਆ ਉਥੇ ਹੀ ਕਈ ਹਵਾਈ ਅਤੇ ਰੇਲ ਸਰਵਿਸ ਵੀ ਬੰਦ ਕਰਨੀਆਂ ਪਈਆਂ। ਜਿਸ ਨਾਲ ਚੀਨ ਨੂੰ 100 ਅਰਬ ਡਾਲਰ ਦਾ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।

Corona VirusCorona Virus

ਦੱਸਿਆ ਇਹ ਵੀ ਜਾਰਿਹਾ ਹੈ ਕਿ ਹੁਣ ਚੀਨ ਵਿਚ ਕਾਲਾ ਦਿਖਣ ਵਾਲਾ ਅਸਮਾਨ ਨੀਲਾ ਦਿਖਣ ਲੱਗ ਪਿਆ ਹੈ। ਵਾਤਾਵਰਨ ਪ੍ਰਦੂਸ਼ਣ ਨਾਪਣ ਵਾਲੀ ਏਜੰਸੀ ਅਡਗਰ ਡਾਟਾਬੇਸ ਨੇ 2017 ਦੇ ਅੰਕੜਿਆਂ ਅਨੁਸਾਰ ਚੀਨ ਦੁਨੀਆਂ ਵਿਚਸਭ ਤੋਂ ਜ਼ਿਆਦਾ ਕਾਰਬਨ ਉਤਸਰਜਨ ਕਰਨ ਵਾਲਾ ਦੇਸ਼ ਹੈ ਜੋ ਕਿ ਸਾਲ ਭਰ ਵਿਚ ਕਰੀਬ 10,641 ਮਿਲਿਅਨ ਮੈਟ੍ਰਿਕ ਟਨ ਕਾਰਬਨ ਉਦਸਰਜਨ ਕਰਦਾ ਹੈ ਜੋ ਕਿ ਦੁਨੀਆ ਦੀ 30 ਪ੍ਰਤੀਸ਼ਤ ਕਾਰਬਨ ਦਾ ਹਿੱਸਾ ਹੈ।

Corona VirusCorona Virus

ਇਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਮਰੀਕਾ ਲਗਭਗ 5,414 ਮਿਲੀਅਨ ਮੈਟ੍ਰਿਕ ਟਨ ਕਾਰਬਨ ਉਦਸਰਜਨ ਕਾਰਨ ਦੂਸਰੇ ਨੰਬਰ ਤੇ ਹੈ, ਜਦਕਿ ਭਾਰਤ ਤੀਜੇ ਨੰਬਰ ‘ਤੇ ਹੈ ਜੋ ਕਿ 2,274 ਮਿਲੀਅਨ ਮੈਟ੍ਰਿਕ ਟਨ ਕਾਰਬਨ ਪ੍ਰਤੀ ਸਾਲ ਉਤਸਰਜਨ ਕਰਦਾ ਹੈ। ਭਾਵੇਂ ਕਿ ਕੋਰੋਨਾਵਾਇਰਸ ਨੇ ਪੂਰੀ ਦੁਨੀਆਂਵਿਚ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਪਰ ਇਸ ਵਿਚ ਦੋ ਸੰਦੇਸ਼ ਵੀ ਸਪਸ਼ਟ ਹਨ ਕਿ ਜਲਵਾਯੂ ਪਰਿਵਰਤਨ ਦੇ ਕਾਰਨ ਜੀਵਨ ਵਿਚ ਆ ਰਹੇ ਬਦਲਾਅ ਅਤੇ ਬਿਮਾਰੀਆਂ ਦੇ ਪ੍ਰਤੀ ਸਾਰੇ ਦੇਸ਼ਾਂ ਨੂੰ ਸੁਚੇਤ ਰਹਿਣਾ ਹੋਵੇਗਾ

 

ਅਤੇ ਦੂਸਰਾ ਵਾਤਾਵਰਨ ਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚਾ ਕੇ ਵਿਕਾਸ ਦੇ ਰਾਹ ਵੱਲ ਵੱਧਣਾ ਚਾਹੀਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਵਾਤਾਵਰਨ ਦੇ ਵਿਚ ਦਿਨੋਂ ਦਿਨ ਹੋ ਰਹੇ ਪਰਿਵਰਤਨ ਦੇ ਕਾਰਨ ਸਾਲ 2030 ਤੱਕ ਹਰ ਸਾਲ ਢਾਈ ਲੱਖ ਲੋਕਾਂ ਦੀ ਮੌਤ ਹੋਣ ਦੀ ਸੰਭਾਵਨਾ ਹੈ। ਰਿਪੋਰਟ ਦੇ ਅਨੁਸਾਰ ਜੇਕਰ ਹੁਣ ਤੋਂ ਸੁਚਾਰੂ ਕਦਮ ਨਹੀ ਚੁੱਕੇ ਗਏ ਤਾਂਸਾਲ 2050 ਤੱਕ ਹਰ ਸਾਲ ਇਸ ਨਾਲ ਇਕ ਕਰੋੜ ਲੋਕਾਂ ਦੀ ਮੌਤ ਹੋ ਸਕਦੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement