
ਕੋਰੋਨਾ ਵਾਇਰਸ ‘ਤੇ ਪ੍ਰੈਸ ਕਾਨਫਰੰਸ ਦੌਰਾਨ ਸਾੜੀਆਂ ਪਾਥੀਆਂ
ਸਰਕਾਰੀ ਆਯੁਰਵੈਦਿਕ ਕਾਲਜ ਦੀ ਟੀਮ ਨੇ ਵੀਰਵਾਰ ਨੂੰ ਉੁਸਮਾਨਾਬਾਦ ਸ਼ਹਿਰ ਵਿੱਚ ਕੋਰਾਨਾ ਵਾਇਰਸ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਯੋਜਿਤ ਪ੍ਰੈਸ ਕਾਨਫਰੰਸ ਵਿੱਚ ‘ਗੋਬਰ ਦੀਆਂ ਪਾਥੀਆਂ’ ਸਾੜੀਆਂ ਗਈਆਂ।
File
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇਸ ਦਾ ਉਦੇਸ਼ ਪਾਥੀਆਂ ਨੂੰ ਸਾੜ ਕੇ ਹਵਾ ਨੂੰ ਸਾਫ਼ ਸੁਥਰਾ ਬਣਾਉਣ ਵਿਚ ਮਿਲਣ ਵਾਲੀ ਸਹਾਇਤਾ ਨੂੰ ਦਿਖਾਉਣਾ ਸੀ। ਹਾਲਾਂਕਿ, ਇਸ ਦਾ ਪ੍ਰੈਸ ਕਾਨਫਰੰਸ ਦੇ ਵਿਸ਼ੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਹ ਕਾਨਫਰੰਸ ਕੁਲੈਕਟਰ ਦੇ ਦਫ਼ਤਰ ਵਿੱਚ ਹੋਈ।
File
ਇਸ ਸਮੇਂ ਦੌਰਾਨ ਸਰਕਾਰੀ ਆਯੁਰਵੈਦਿਕ ਕਾਲਜ ਦੀ ਟੀਮ ਨੇ ਘਰ ‘ਤੇ ਹਵਾ ਨੂੰ ਸਾਫ ਰੱਖਣ ਦੇ ਤਰੀਕੇ ਦਿਖਾਏ। ਜ਼ਿਲ੍ਹਾ ਮੈਜਿਸਟਰੇਟ ਦੀਪਾ ਮੁਧੋਲ ਮੁੰਡੇ ਨੇ ਕਿਹਾ, "ਮਾਰਕੀਟ ਵਿੱਚ ਮਿਲਣ ਵਾਲੀ ਅਗਰਬੱਤੀਆਂ ਦੀ ਥਾਂ ‘ਤੇ ਉਨ੍ਹਾਂ ਨੇ ਦਿਖਾਇਆ ਕਿ ਕਿਵੇਂ ਗੋਬਰ ਦੀ ਪਾਥੀਆਂ ਅਤੇ ਆਯੁਰਵੈਦ ਵਿੱਚ ਦੱਸੀ ਗਈ ਕੁੱਝ ਹੋਰ ਸਮੱਗਰੀ ਹਵਾ ਨੂੰ ਸਾਫ ਬਣਾਉਣ ਵਿਚ ਸਦਦ ਕਰ ਸਕਦੀ ਹੈ।
File
ਉਨ੍ਹਾਂ ਨੇ ਕਿਹਾ ਕਿ ਪ੍ਰੈਸ ਕਾਨਫਰੰਸ ਕੋਰੋਨਾ ਵਾਇਰਸ ‘ਤੇ ਸੀ। ਅਤੇ ਇਸ ਦਾ ਪਾਥੀਆਂ ਸਾੜਣ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਦੱਸ ਦਈਏ ਕਿ ਇਸ ਵਿਸ਼ਾਣੂ ਦੇ ਕਾਰਨ, ਦੁਨੀਆਂ ਭਰ ਦੇ 115 ਤੋਂ ਵੱਧ ਦੇਸ਼ਾਂ ਅਤੇ ਖੇਤਰਾਂ ਵਿੱਚ 4,600 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 1,25,293 ਤੋਂ ਵੱਧ ਲੋਕ ਇਸ ਨਾਲ ਸੰਕਰਮਿਤ ਹੋਏ ਹਨ। ਚੀਨ ਵਿਚ ਇਹ ਅੰਕੜਾ ਬੁੱਧਵਾਰ ਨੂੰ ਲਾਗ ਕਾਰਨ 11 ਮੌਤਾਂ ਨਾਲ 3,169 ‘ਤੇ ਪਹੁੰਚ ਗਿਆ।
File
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।