ਡਬਲਿਊਐਚਓ ਦੀ ਸਲਾਹ ਤੋਂ ਬਾਅਦ ਟੋਕਿਓ ਓਲੰਪਿਕ ਹੋਵੇਗਾ ਰੱਦ...ਪੜ੍ਹੋ ਪੂਰੀ ਖ਼ਬਰ
Published : Mar 13, 2020, 5:45 pm IST
Updated : Mar 13, 2020, 5:45 pm IST
SHARE ARTICLE
Ioc chief thomas bach on coronavirus tokyo olympics cancellation
Ioc chief thomas bach on coronavirus tokyo olympics cancellation

ਇਸ ਸਾਲ ਇਹ ਟੂਰਨਾਮੈਂਟ ਜਾਪਾਨ ਦੀ ਰਾਜਧਾਨੀ ਟੋਕਿਓ ਵਿਚ 24...

ਨਵੀਂ ਦਿੱਲੀ: ਕਰੀਬ 110 ਦੇਸ਼ਾਂ ਨੂੰ ਅਪਣੀ ਚਪੇਟ ਵਿਚ ਲੈ ਚੁੱਕਿਆ ਕੋਰੋਨਾ ਵਾਇਰਸ ਦਾ ਅਸਰ ਟੋਕਿਓ ਓਲੰਪਿਕ ਤੇ ਵੀ ਪੈ ਸਕਦਾ ਹੈ। ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਮੁੱਖੀ ਥਾਮਸ ਬਾਕ ਨੇ ਵੀਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਨਾਲ ਸਲਾਹ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਓਲੰਪਿਕ ਨੂੰ ਰੱਦ ਕਰਨ ਜਾਂ ਟਾਲਣ ਦਾ ਫ਼ੈਸਲਾ ਲਿਆ ਜਾਵੇਗਾ।

PhotoPhoto

ਇਸ ਸਾਲ ਇਹ ਟੂਰਨਾਮੈਂਟ ਜਾਪਾਨ ਦੀ ਰਾਜਧਾਨੀ ਟੋਕਿਓ ਵਿਚ 24 ਜੁਲਾਈ ਤੋਂ 8 ਅਗਸਤ ਦੌਰਾਨ ਹੋਵੇਗਾ। ਕੋਰੋਨਾਵਾਇਰਸ ਨਾਲ ਦੁਨੀਆਭਰ ਵਿਚ ਹੁਣ ਤਕ 4,973 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1 ਲੱਖ 34 ਹਜ਼ਾਰ ਤੋਂ ਜ਼ਿਆਦਾ ਪੀੜਤ ਹਨ। ਉੱਥੇ ਹੀ ਦੋ ਫੁਟਬਾਲਰ ਅਤੇ ਇਕ ਕੋਚ ਦਾ ਕੋਰੋਨਾਵਾਇਰਸ ਟੈਸਟ ਪਾਜੀਟਿਵ ਪਾਇਆ ਗਿਆ ਹੈ। ਜਰਮਨ ਮੀਡੀਆ ਨੂੰ ਦਿੱਤੀ ਗਈ ਇੰਟਰਵਿਊ ਵਿਚ ਬਾਕ ਨੇ ਕਿਹਾ ਕਿ ਆਈਓਸੀ ਫਰਵਰੀ ਤੋਂ ਲਗਾਤਾਰ ਡਬਲਿਊਐਚਓ ਦੇ ਸੰਪਰਕ ਵਿਚ ਹਨ।

PhotoPhoto

ਮਾਹਰਾਂ ਨਾਲ ਲਗਾਤਾਰ ਸਲਾਹ ਕੀਤੀ ਜਾ ਰਹੀ ਹੈ। ਜੇ ਉਹ ਓਲੰਪਿਕ ਨੂੰ ਰੱਦ ਕਰਨ ਜਾਂ ਟਾਲਣ ਦੀ ਸਲਾਹ ਦਿੰਦੇ ਹਨ ਤਾਂ ਉਸ ਤੇ ਅਮਲ ਕੀਤਾ ਜਾਵੇਗਾ। ਫਿਲਹਾਲ ਅਜਿਹੀ ਕੋਈ ਸੰਭਾਵਨਾ ਨਹੀਂ ਹੈ ਅਤੇ ਓਲੰਪਿਕ ਦੀਆਂ ਤਿਆਰੀਆਂ ਜ਼ੋਰਾਂ ਤੇ ਚਲ ਰਹੀਆਂ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲੇ ਵਿਦੇਸ਼ ਨੇਤਾ ਹਨ ਜਿਹਨਾਂ ਨੇ ਓਲੰਪਿਕ ਨੂੰ ਟਾਲਣ ਦੀ ਸਲਾਹ ਦਿੱਤੀ ਹੈ।

PhotoPhoto

ਉਹਨਾਂ ਨੇ ਓਵਲ ਆਫਿਸ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਟੂਰਨਾਮੈਂਟ ਨੂੰ ਇਕ ਸਾਲ ਲਈ ਟਾਲ ਦੇਣਾ ਚਾਹੀਦਾ ਹੈ। ਇਹ ਸ਼ਰਮਨਾਕ ਹੋਵੇਗਾ ਪਰ ਖਾਲੀ ਸਟੇਡੀਅਮ ਵਿਚ ਓਲੰਪਿਕ ਕਰਾਉਣ ਨਾਲੋਂ ਬਿਹਤਰ ਹੋਵੇਗਾ। ਉੱਥੇ ਹੀ ਟੋਕਿਓ ਦੀ ਗਵਰਨਾਰ ਯੂਰਿਕੋ ਕੋਏਕੇ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਓਲੰਪਿਕ ਤੇ ਪ੍ਰਭਾਵ ਜ਼ਰੂਰ ਪਏ ਸਕਦਾ ਹੈ ਪਰ ਇਹਨਾਂ ਖੇਡਾਂ ਨੂੰ ਰੱਦ ਨਹੀਂ ਕੀਤਾ ਜਾਵੇਗਾ।

PhotoPhoto

ਇਸ ਤੋਂ ਇਕ ਦਿਨ ਪਹਿਲਾਂ ਜਾਪਾਨ ਆਯੋਜਨ ਕਮੇਟੀ ਦੇ ਬੋਰਡ ਮੈਂਬਰ ਹਾਰੂਯੁਕੀ ਤਾਕਾਹਾਸ਼ੀ ਨੇ ਕਿਹਾ ਸੀ ਕਿ ਓਲੰਪਿਕ 1 ਜਾਂ 2 ਸਾਲ ਲਈ ਅੱਗੇ ਕੀਤਾ ਜਾ ਸਕਦਾ ਹੈ ਪਰ ਰੱਦ ਨਹੀਂ ਕੀਤੇ ਜਾਣਗੇ। ਇਸ ਦੌਰਾਨ ਯੂਨਾਨ ਓਲੰਪਿਕ ਕਮੇਟੀ ਦੇ ਸੂਤਰਾਂ ਮੁਤਾਬਕ ਟੂਰਨਾਮੈਂਟ ਨੂੰ ਲੈ ਕੇ ਕੋਈ ਵੀ ਫੈਸਲਾ ਮਈ ਵਿਚ ਕੀਤਾ ਜਾਵੇਗਾ।

PhotoPhoto

ਇੰਗਲੈਂਡ ਦੇ ਫੁਟਬਾਲ ਕਲੱਬ ਚੇਲਸੀ ਦੇ ਖਿਡਾਰੀ ਕਲੁਮ ਹਡਸਨ-ਓਡੋਈ, ਯੂਵੈਂਟਸ ਦੇ ਡੇਨੀਲੋ ਰੁਗਾਨੀ ਅਤੇ ਆਰਸੇਨਲ ਦੇ ਕੋਚ ਮਾਈਕਲ ਆਰਟੇਟਾ ਦਾ ਕੋਰੋਨਾ ਵਾਇਰਸ ਟੈਸਟ ਪਾਜੀਟਿਵ ਪਾਇਆ ਗਿਆ ਹੈ। ਸਾਰਿਆਂ ਲਈ ਆਈਸੋਲੇਸ਼ਨ ਦੀ ਵਿਵਸਥਾ ਕੀਤੀ ਗਈ ਹੈ।

ਇਹਨਾਂ ਦੇ ਸੰਪਰਕ ਵਿਚ ਆਏ ਹੋਰ ਖਿਡਾਰੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਆਸਟ੍ਰੇਲੀਆ ਵਿਚ ਫਾਰਮੂਲਾ-1 ਗ੍ਰਾਂ ਪ੍ਰੀ ਦਾ ਇਕ ਮੈਂਬਰ ਵੀ ਪੀੜਤ ਪਾਇਆ ਗਿਆ ਹੈ। ਇਸ ਤੋਂ ਬਾਅਦ ਟੂਰਨਾਮੈਂਟ ਨੂੰ ਰੱਦ ਕਰ ਦਿੱਤਾ ਗਿਆ ਹੈ। ਉੱਥੇ ਹੀ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਕੇਨ ਰਿਚਰਡਸਨ ਦੀ ਕੋਰੋਨਾ ਵਾਇਰਸ ਟੈਸਟ ਰਿਪੋਰਟ ਨੈਗੇਟਿਵ ਆਈ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement