
ਮੌਕੇ 'ਤੇ ਪੁੱਜੀ ਪੁਲਿਸ
ਬਠਿੰਡਾ: ( ਦਵਿੰਦਰ ਜੈਨ) ਅੱਜ ਕੱਲ੍ਹ ਰਿਸ਼ਤਿਆਂ ਵਿੱਚ ਕੋਈ ਮੋਹ ਪਿਆਰ ਨਹੀਂ ਰਹਿ ਗਿਆ। ਰਿਸ਼ਤੇ ਤਾਰ-ਤਾਰ ਹੋ ਰਹੇ ਹਨ। ਕੋਈ ਵੀ ਆਪਣਾ ਨਹੀਂ ਸਾਰੇ ਇੱਕ ਦੂਜੇ ਦੇ ਦੁਸ਼ਮਣ ਬਣੇ ਬੈਠੇ ਨੇ। ਭਰਾ-ਭਰਾ ਨੂੰ ਜ਼ਮੀਨ ਖਾਤਰ ਮਾਰੀ ਜਾਂਦਾ।
Murder Case
ਅਜਿਹਾ ਹੀ ਮਾਮਲਾ ਹਲਕਾ ਜਗਰਾਓ ਥਾਣਾ ਹਠੂਰ ਵਿੱਚ ਪੈਂਦੇ ਪਿੰਡ ਲੱਖਾਂ ਤੋਂ ਸਾਹਮਣੇ ਆਇਆ ਹੈ। ਜਿਥੇ ਉਸ ਵੇਲੇ ਸਨਸਨੀ ਫੇਲ ਗਈ ਜਦ ਇਕ ਨਸ਼ੇੜੀ ਪੁੱਤ ਨੇ ਆਪਣੀ ਮਾਂ ਦਾ ਬੜੀ ਹੀ ਬੇਰਹਮੀ ਨਾਲ ਕਤਲ ਕਰ ਦਿਤਾ।
murder
ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮ੍ਰਿਤਕ ਪਰਮਜੀਤ ਕੌਰ ਪਤਨੀ ਜਗਰੂਪ ਸਿੰਘ ਦੇ ਕੁਲ 7 ਬੱਚੇ ਸਨ।ਜਿਨਾਂ ਵਿਚੋਂ 5 ਧੀਆਂ ਜੋ ਕਿ ਵਿਆਹੀਆਂ ਹਨ ਤੇ 2 ਮੁੰਡੇ ਜੋ ਕਿ ਕੁਵਾਰੇ ਹਨ।
ਪਰਮਜੀਤ ਕੌਰ ਦੇ ਸਭ ਤੋਂ ਛੋਟੇ ਪੁੱਤਰ ਕਰਮ ਸਿੰਘ ਉਰਫ ਨਿੰਮਾ ਬਹੁਤ ਹੀ ਨਸ਼ੇ ਕਰਦਾ ਹੈ। ਜਾਣਕਾਰੀ ਅਨੁਸਾਰ ਮਾਂ ਵੱਲੋਂ ਨਸ਼ੇ ਲਈ ਪੈਸੇ ਨਾ ਮਿਲਣ ਕਰਕੇ ਪੁੱਤ ਨਿੰਮੇ ਵਲੋਂ ਬੜੀ ਹੀ ਬੇਰਹਮੀ ਨਾਲ ਆਪਣੀ ਹੀ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
Police
ਥਾਣਾ ਹਠੂਰ ਦੀ ਥਾਣਾ ਮੁਖੀ ਮੈਡਮ ਅਰਸ਼ਪ੍ਰੀਤ ਨੇ ਮੀਡਿਆ ਨੂੰ ਜਾਣਕਾਰੀ ਅਨੁਸਾਰ ਦੱਸਿਆ ਕਿ ਮੁਲਜ਼ਮ ਕਰਮ ਸਿੰਘ ਨੂੰ ਆਪਣੀ ਹੀ ਮਾਂ ਦੇ ਕਤਲ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।