paytm News : 15 ਮਾਰਚ ਤੋਂ ਬਾਅਦ ਪੇਟੀਐਮ ’ਤੇ ਸੇਵਾਵਾਂ ਹੋਣਗੀਆਂ ਬੰਦ 

By : BALJINDERK

Published : Mar 13, 2024, 11:57 am IST
Updated : Mar 13, 2024, 11:57 am IST
SHARE ARTICLE
Paytm services closed after March 15
Paytm services closed after March 15

paytm News : 31 ਜਨਵਰੀ ਨੂੰ ਆਰਬੀਆਈ ਪੇਟੀਐੱਮ ਪੇਮੈਂਟਸ ਬੈਂਕ ’ਤੇ ਲਗਾ ਦਿੱਤੀ ਪਾਬੰਦੀ

paytm News : ਨਵੀਂ ਦਿੱਲੀ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਪੇਟੀਐੱਮ ਪੇਮੈਂਟਸ ਬੈਂਕ ’ਤੇ ਪਾਬੰਦੀ ਲਗਾ ਦਿੱਤੀ ਹੈ। ਆਰਬੀਆਈ ਨੇ ਇਹ ਨਿਰਦੇਸ਼ 31 ਜਨਵਰੀ 2024 ਨੂੰ ਲਿਆ ਸੀ। ਇਸ ਤੋਂ ਪਹਿਲਾਂ ਬੈਂਕ ਨੇ ਇਸਦੀ ਸਮਾਂ ਸੀਮਾ 29 ਫਰਵਰੀ ਦਿੱਤੀ ਸੀ, ਜਿਸ ਨੂੰ ਹੁਣ ਵਧਾ ਕੇ 15 ਮਾਰਚ ਕਰ ਦਿੱਤਾ ਗਿਆ ਹੈ।

ਇਹ ਵੀ ਪੜੋ:Mohali Cirme News : ਮੁਹਾਲੀ ’ਚ ਚੋਰ ਗਿਰੋਹ ਦੇ 7 ਮੈਂਬਰ ਗ੍ਰਿਫ਼ਤਾਰ


ਆਰਬੀਆਈ ਦੇ ਨਿਰਦੇਸ਼ਾਂ ਅਨੁਸਾਰ, 15 ਮਾਰਚ, 2024 ਤੋਂ ਬਾਅਦ ਪੇਟੀਐਮ ਪੇਮੈਂਟ ਬੈਂਕ ’ਤੇ ਕੋਈ ਲੈਣ-ਦੇਣ ਸਵੀਕਾਰ ਨਹੀਂ ਕੀਤਾ ਜਾਵੇਗਾ। ਅਜਿਹੀ ਸਥਿਤੀ ਵਿੱਚ, ਬੈਂਕ ਨੇ ਗਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਪੇਟੀਐਮ ਪੇਮੈਂਟ ਬੈਂਕ ਵਿੱਚ ਮੌਜੂਦ ਰਕਮ ਨੂੰ ਕਿਸੇ ਹੋਰ ਬੈਂਕ ਖਾਤੇ ਵਿੱਚ ਟਰਾਂਸਫਰ ਕਰਨ।
ਪੇਟੀਐੱਮ ਪੇਮੈਂਟ ’ਤੇ ਰੋਕ ਲੱਗਣ ਤੋਂ ਬਾਅਦ ਕਈ ਲੋਕ ਇਸ ਗੱਲ ਨੂੰ ਲੈ ਕੇ ਉਲਝਣ ’ਚ ਹਨ ਕਿ ਕਿਹੜੀਆਂ ਸੇਵਾਵਾਂ ਮਿਲਦੀਆਂ ਰਹਿਣਗੀਆਂ ਅਤੇ ਕਿਹੜੀਆਂ ਸੇਵਾਵਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਦਰਅਸਲ,  ਪੇਟੀਐਮ ’ਤੇ ਕਈ ਵਿੱਤੀ ਸੇਵਾਵਾਂ ਉਪਲਬਧ ਹਨ। ਆਓ ਜਾਣਦੇ ਹਾਂ ਕਿ 15 ਮਾਰਚ 2024 ਤੋਂ ਬਾਅਦ ਪੇਟੀਐਮ ਐਪ ’ਤੇ ਕਿਹੜੀ ਸੇਵਾ ਬੰਦ ਹੋ ਜਾਵੇਗੀ।

ਇਹ ਵੀ ਪੜੋ:Bathinda Suicide News : ਅਬੋਹਰ ’ਚ 2 ਬੱਚਿਆਂ ਦੀ ਮਾਂ ਨੇ ਨਿਗਲਿਆ ਜ਼ਹਿਰ  


ਇਹ ਸੇਵਾ ਬੰਦ ਰਹੇਗੀ
15 ਮਾਰਚ ਤੋਂ ਬਾਅਦ, ਉਪਭੋਗਤਾ ਪੇਟੀਐਮ ਪੇਮੈਂਟਸ ਬੈਂਕ ਤੋਂ ਆਪਣੇ ਖਾਤੇ, ਫਾਸਟੈਗ ਜਾਂ ਵਾਲਿਟ ਨੂੰ ਟਾਪ-ਅੱਪ ਨਹੀਂ ਕਰ ਸਕਣਗੇ। ਇਹ ਸੇਵਾ 15 ਮਾਰਚ ਤੋਂ ਬਾਅਦ ਬੰਦ ਹੋ ਜਾਵੇਗੀ।
15 ਮਾਰਚ ਤੋਂ ਬਾਅਦ, ਯੂਜਰ ਪੇਟੀਐਮ ਪੇਮੈਂਟ ਬੈਂਕ ’ਤੇ ਕੋਈ ਭੁਗਤਾਨ ਪ੍ਰਾਪਤ ਨਹੀਂ ਕਰ ਸਕਣਗੇ।
ਜੇਕਰ ਯੂਜਰ ਨੂੰ ਤਨਖਾਹ ਜਾਂ ਕੋਈ ਹੋਰ ਪੈਸਾ ਪੇਟੀਐਮ ਪੇਮੈਂਟਸ ਬੈਂਕ ’ਤੇ ਲਾਭ ਮਿਲ ਰਿਹਾ ਹੈ, ਤਾਂ ਉਸਨੂੰ 15 ਮਾਰਚ ਤੋਂ ਬਾਅਦ ਇਹ ਲਾਭ ਨਹੀਂ ਮਿਲੇਗਾ।
15 ਮਾਰਚ ਤੋਂ ਬਾਅਦ, ਪੇਟੀਐਮ ਫਾਸਟੈਗ ਵਿੱਚ ਬਕਾਇਆ ਕਿਸੇ ਹੋਰ ਫਾਸਟੈਗ ਵਿੱਚ ਟਰਾਂਸਫਰ ਨਹੀਂ ਕੀਤਾ ਜਾ ਸਕਦਾ ਹੈ।
ਯੂਪੀਆਈ ਜਾਂ ਆਈਐੱਮਪੀਐੱਸ ਰਾਹੀਂ ਪੇਮੈਂਟ ਬੈਂਕ ਖਾਤੇ ਵਿੱਚ ਕੋਈ ਪੈਸਾ ਟਰਾਂਸਫਰ ਨਹੀਂ ਕੀਤਾ ਜਾਵੇਗਾ।

ਇਹ ਵੀ ਪੜੋ:Amritsar Cirme News : ਜੰਡਿਆਲਾ ਗੁਰੂ ਅਧੀਨ ਤਰਸਿੱਕਾ ਪੁਲਿਸ ਵੱਲੋਂ ਜਾਲ੍ਹੀ ਕਰੰਸੀ ਸਮੇਤ ਇਕ ਗ੍ਰਿਫ਼ਤਾਰ

ਇਹ ਸੇਵਾ ਬੰਦ ਨਹੀਂ ਹੋਵੇਗੀ
ਪੇਟੀਐਮ ਦੀਆਂ ਕਈ ਸੇਵਾਵਾਂ 15 ਮਾਰਚ, 2024 ਤੋਂ ਬਾਅਦ ਬੰਦ ਹੋ ਜਾਣਗੀਆਂ, ਪਰ ਯੂਜਰ 15 ਮਾਰਚ ਤੋਂ ਬਾਅਦ ਵੀ ਕੁਝ ਸੇਵਾਵਾਂ ਦਾ ਲਾਭ ਲੈ ਸਕਣਗੇ। ਹਾਲਾਂਕਿ, ਇਹਨਾਂ ਸੇਵਾਵਾਂ ਦਾ ਲਾਭ ਲੈਣ ਲਈ, ਯੂਜਰ ਨੂੰ ਪੇਟੀਐੱਮ ’ਤੇ ਇੱਕ ਹੋਰ ਬੈਂਕ ਖਾਤਾ ਲਿੰਕ ਕਰਨਾ ਹੋਵੇਗਾ। ਆਓ ਜਾਣਦੇ ਹਾਂ ਕਿ 15 ਮਾਰਚ ਤੋਂ ਬਾਅਦ ਵੀ ਪਟੀਐਮ ’ਤੇ ਯੂਜਰ ਕਿਹੜੀਆਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ।

15 ਮਾਰਚ ਤੋਂ ਬਾਅਦ, ਯੂਜਰ ਪੇਟੀਐੱਮ ਵਾਲੇਟ ਤੋਂ ਆਸਾਨੀ ਨਾਲ ਪੈਸੇ ਕਢਵਾ ਸਕਦੇ ਹਨ ਜਾਂ ਜਮ੍ਹਾ ਕਰ ਸਕਦੇ ਹਨ।
ਪੇਟੀਐੱਮ ਰਾਹੀਂ ਭੁਗਤਾਨ ਕਰਨ ਤੋਂ ਬਾਅਦ, ਉਪਭੋਗਤਾਵਾਂ ਨੂੰ ਕੈਸ਼ਬੈਕ, ਰਿਫੰਡ ਜਾਂ ਇਨਾਮ ਵਰਗੇ ਹੋਰ ਸਾਰੇ ਲਾਭ ਮਿਲਣੇ ਜਾਰੀ ਰਹਿਣਗੇ।
15 ਮਾਰਚ ਤੋਂ ਬਾਅਦ ਵੀ, ਜੇਕਰ ਪੇਟੀਐਮ ਪੇਮੈਂਟਸ ਬੈਂਕ ਵਿੱਚ ਰਕਮ ਉਪਲਬਧ ਹੈ, ਤਾਂ ਉਪਭੋਗਤਾ ਉਸ ਰਕਮ ਦੀ ਵਰਤੋਂ ਕਰ ਸਕਦਾ ਹੈ।
ਪੇਟੀਐੱਮ ਵਾਲੇਟ ਰਾਹੀਂ ਵਪਾਰੀ ਨੂੰ ਆਸਾਨੀ ਨਾਲ ਭੁਗਤਾਨ ਕੀਤਾ ਜਾ ਸਕਦਾ ਹੈ।
ਪੇਟੀਐਮ ਯੂਜਰ ਕੋਲ ਵਾਲਿਟ ਨੂੰ ਬੰਦ ਕਰਨ ਜਾਂ ਕਿਸੇ ਹੋਰ ਖਾਤੇ ਵਿੱਚ ਰਕਮ ਟਰਾਂਸਫਰ ਕਰਨ ਦਾ ਵਿਕਲਪ ਹੁੰਦਾ ਹੈ।
ਯੂਜਰ ਯੂਪੀਆਈ ਅਤੇ ਆਈਐੱਮਪੀਐੱਸ ਰਾਹੀਂ ਆਸਾਨੀ ਨਾਲ ਔਨਲਾਈਨ ਭੁਗਤਾਨ ਕਰ ਸਕਦਾ ਹੈ।
15 ਮਾਰਚ ਤੋਂ ਬਾਅਦ ਵੀ, ਯੂਜਰ ਪਲੇਟਫਾਰਮ (ਓਟੀਟੀ ਪਲੇਟਫਾਰਮ) ਦੀ ਸਬਸਕਰਾਈਬ ਲੈਣ ਲਈਪੇਟੀਐੱਮ ਦੀ ਵਰਤੋਂ ਕਰ ਸਕਦੇ ਹਨ। ਹਾਂ, ਇਸਦੇ ਲਈ ਯੂਜਰ ਦੇ ਪੇਟੀਐਮ ਵਾਲੇਟ ਜਾਂ ਬੈਂਕ ਖਾਤੇ ਨੂੰ ਲਿੰਕ ਕਰਨਾ ਚਾਹੀਦਾ ਹੈ।

ਇਹ ਵੀ ਪੜੋ:Punjab News : ਨੇਤਰਹੀਣ ਦਿਵਿਆਂਗਜਨਾਂ ਦੇ ਅਟੈਂਡੈਂਟਾਂ ਨੂੰ ਸਰਕਾਰੀ ਬੱਸਾਂ ’ਚ ਕਿਰਾਏ ਤੋਂ ਮਿਲੇਗੀ ਛੋਟ: ਡਾ. ਬਲਜੀਤ ਕੌਰ

 (For more news apart from Paytm services closed after March 15 News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement