IIFA Awards 2025 Controversy: ਕਾਂਗਰਸ ਦੇ ਸੀਨੀਅਰ ਨੇਤਾ ਨੇ ਮਾਧੁਰੀ ਦੀਕਸ਼ਿਤ ਨੂੰ ਦੂਜੇ ਦਰਜੇ ਦੀ ਹੀਰੋਇਨ

By : PARKASH

Published : Mar 13, 2025, 2:15 pm IST
Updated : Mar 13, 2025, 2:15 pm IST
SHARE ARTICLE
Senior Congress leader calls Madhuri Dixit a second-rate heroine
Senior Congress leader calls Madhuri Dixit a second-rate heroine

IIFA Awards 2025 Controversy: IIFA ਦੇ ਆਯੋਜਨ ’ਚ ਲਾਏ ਬੇਨਿਯਮੀਆਂ ਦੇ ਦੋਸ਼  

 

IIFA  Awards 2025 Controversy: ਰਾਜਸਥਾਨ ਵਿਧਾਨ ਸਭਾ ਵਿੱਚ ਆਈਫ਼ਾ ਐਵਾਰਡ 2025 ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾਇਆ ਗਿਆ। ਵਿਰੋਧੀ ਧਿਰ ਦੇ ਨੇਤਾ ਟਿਕਾਰਾਮ ਜੂਲੀ ਨੇ ਸਰਕਾਰ ’ਤੇ ਆਈਫ਼ਾ ਦੇ ਆਯੋਜਨ ’ਚ ਬੇਨਿਯਮੀਆਂ ਦਾ ਦੋਸ਼ ਲਗਾਇਆ ਅਤੇ ਕਈ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਇਸ ਨੂੰ ਵੱਡਾ ਸਮਾਗਮ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਸਲੀਅਤ ਇਹ ਹੈ ਕਿ ਸ਼ਾਹਰੁਖ ਖ਼ਾਨ ਤੋਂ ਇਲਾਵਾ ਕੋਈ ਵੀ ਪਹਿਲੇ ਦਰਜੇ ਦਾ ਕਲਾਕਾਰ ਇਸ ਵਿੱਚ ਨਹੀਂ ਆਇਆ।

ਟੀਕਾਰਾਮ ਜੂਲੀ ਨੇ ਕਿਹਾ ਕਿ ਬਾਲੀਵੁੱਡ ਗਾਇਕ ਸੋਨੂੰ ਨਿਗਮ ਨੂੰ ਆਈਫ਼ਾ ’ਚ ਨਾ ਬੁਲਾਏ ਜਾਣ ’ਤੇ ਨਾਰਾਜ਼ਗੀ ਪ੍ਰਗਟਾਈ ਸੀ। ਉਨ੍ਹਾਂ ਨੇ ਆਈਫ਼ਾ ਦੇ ਆਯੋਜਨ ’ਤੇ ਖ਼ਰਚੇ ਗਏ 100 ਕਰੋੜ ਰੁਪਏ ’ਤੇ ਵੀ ਸਵਾਲ ਉਠਾਏ। ਇਸ ਦੌਰਾਨ ਟੀਕਾਰਾਮ ਜੂਲੀ ਨੇ ਕਿਹਾ ਕਿ ਸਰਕਾਰ ਇਸ ਨੂੰ ਵੱਡੇ-ਵੱਡੇ ਫ਼ਿਲਮੀ ਸਿਤਾਰਿਆਂ ਦਾ ਸਮਾਗਮ ਦੱਸ ਕੇ ਪ੍ਰਚਾਰ ਕਰ ਰਹੀ ਹੈ ਪਰ ਅਸਲੀਅਤ ਇਹ ਹੈ ਕਿ ਸ਼ਾਹਰੁਖ ਖ਼ਾਨ ਤੋਂ ਇਲਾਵਾ ਕਿਸੇ ਵੀ ਪਹਿਲੇ ਦਰਜੇ ਦੇ ਕਲਾਕਾਰ ਨੇ ਇਸ ਵਿਚ ਹਿੱਸਾ ਨਹੀਂ ਲਿਆ। ਇਸ ਦੇ ਨਾਲ ਹੀ ਜਦੋਂ ਭਾਜਪਾ ਵਿਧਾਇਕਾਂ ਨੇ ਕਿਹਾ ਕਿ ਮਾਧੁਰੀ ਦੀਕਸ਼ਿਤ ਨੇ ਵੀ ਆਈਫ਼ਾ ’ਚ ਸ਼ਿਰਕਤ ਕੀਤੀ ਸੀ ਤਾਂ ਜੂਲੀ ਨੇ ਕਿਹਾ ਕਿ ਮਾਧੁਰੀ ਦੀਕਸ਼ਿਤ ਦਾ ਦੌਰ ਹੁਣ ਖ਼ਤਮ ਹੋ ਗਿਆ ਹੈ। ਹੁਣ ਉਹ ਦੂਜੇ ਦਰਜੇ ਦੀ ਅਦਾਕਾਰਾ ਬਣ ਗਈ ਹੈ। ਫ਼ਿਲਮ ਬੇਟਾ ਔਰ ਦਿਲ ਦੇ ਸਮੇਂ ਉਹ ਪਹਿਲੇ ਨੰਬਰ ’ਤੇ ਸੀ ਪਰ ਹੁਣ ਉਹ ਪਹਿਲੇ ਦਰਜੇ ਦੇ ਕਲਾਕਾਰਾਂ ਦੀ ਸੂਚੀ ’ਚ ਨਹੀਂ ਆਉਂਦੀ।

ਇਸ ਦੌਰਾਨ ਟੀਕਾਰਾਮ ਜੂਲੀ ਨੇ ਸਰਕਾਰ ਦੀਆਂ ਬਜਟ ਤਰਜੀਹਾਂ ’ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਨਾਂ ’ਤੇ ਆਈਫ਼ਾ ਲਈ ਤੁਰੰਤ 100 ਕਰੋੜ ਰੁਪਏ ਜਾਰੀ ਕਰਦੀ ਹੈ ਪਰ ਖਾਟੂ ਸ਼ਿਆਮ ਜੀ ਮੰਦਰ ਲਈ ਪਿਛਲੇ ਸਾਲ ਐਲਾਨੀ ਗਈ ਬਜਟ ਰਾਸ਼ੀ ਅੱਜ ਤੱਕ ਜਾਰੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਸੈਰ ਸਪਾਟਾ ਨੀਤੀ ਹੈ ਕਿ ਫ਼ਿਲਮੀ ਸਿਤਾਰਿਆਂ ਲਈ ਕਰੋੜਾਂ ਰੁਪਏ ਤੁਰੰਤ ਮਨਜ਼ੂਰ ਕੀਤੇ ਜਾਣ ਪਰ ਧਾਰਮਕ ਸਥਾਨਾਂ ਦੇ ਵਿਕਾਸ ਲਈ ਬਜਟ ਬੰਦ ਕੀਤਾ ਜਾਵੇ।

(For more news apart from IIFA 2025 Latest News, stay tuned to Rozana Spokesman)

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement