ਪੱਛਮ ਬੰਗਾਲ 'ਚ ਖੱਬੇ ਪੱਖੀਆਂ ਦਾ ਰਾਜਵਿਆਪੀ ਬੰਦ ਸ਼ੁਰੂ
Published : Apr 13, 2018, 1:38 pm IST
Updated : Apr 13, 2018, 1:40 pm IST
SHARE ARTICLE
Calcutta
Calcutta

ਪੱਛਮ ਬੰਗਾਲ ਵਿਚ ਪੰਚਾਇਤੀ ਚੋਣ ਤੋਂ ਪਹਿਲਾਂ ਹਿੰਸਾ ਦੇ ਵਿਰੋਧ ਵਿਚ ਖੱਬੇ ਪੱਖੀਆਂ ਦਾ ਰਾਜਵਿਆਪੀ ਛੇ ਘੰਟੇ ਦਾ ਬੰਦ ਅੱਜ ਸਵੇਰੇ ਛੇ ਵਜੇ ਸ਼ੁਰੂ ਹੋ ਗਿਆ।

ਕਲਕੱਤਾ, 13 ਅਪ੍ਰੈਲ : ਪੱਛਮ ਬੰਗਾਲ ਵਿਚ ਪੰਚਾਇਤੀ ਚੋਣ ਤੋਂ ਪਹਿਲਾਂ ਹਿੰਸਾ ਦੇ ਵਿਰੋਧ ਵਿਚ ਖੱਬੇ ਪੱਖੀਆਂ ਦਾ ਰਾਜਵਿਆਪੀ ਛੇ ਘੰਟੇ ਦਾ ਬੰਦ ਅੱਜ ਸਵੇਰੇ ਛੇ ਵਜੇ ਸ਼ੁਰੂ ਹੋ ਗਿਆ। ਇਸ ਦੌਰਾਨ ਕਿਸੇ ਅਣਸੁਖਾਵੀਂ ਸਥਿਤੀ ਤੋਂ ਬਚਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਲੋਕਾਂ ਦੀ ਸਹੂਲਤ ਲਈ ਆਵਾਜਾਈ ਦੇ ਸਾਧਨ ਤੜਕੇ ਤੋਂ ਹੀ ਸੜਕਾਂ 'ਤੇ ਮੌਜੂਦ ਰਹੇ, ਹਵਾਈ ਸੇਵਾਵਾਂ ਆਮ ਰਹੀਆਂ ਉਥੇ ਹੀ ਦੱਖਣ ਪੂਰਬੀ ਰੇਲਵੇ ਅਤੇ ਪੂਰਬੀ ਰੇਲਵੇ ਦੇ ਉਪਨਗਰ ਖੇਤਰਾਂ 'ਤੇ ਰੇਲ ਸੇਵਾਵਾਂ ਵੀ ਆਮ ਰਹੀਆਂ।  
Calcutta Calcutta

ਬੰਦ ਦਾ ਅਸਰ ਮੇਟਰੋ ਸੇਵਾ 'ਤੇ ਵੀ ਨਹੀਂ ਪਿਆ। ਸਿਖਿਆ ਸੰਸਥਾਵਾਂ ਖੁੱਲ੍ਹੀਆਂ ਰਹੀਆਂ, ਉਥੇ ਹੀ ਕਲਕੱਤਾ ਯੂਨੀਵਰਸਿਟੀ ਅਤੇ ਸੀਬੀਐਸਈ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਬੰਦ ਕਾਰਨ ਪ੍ਰੀਖਿਆ ਦੇ ਪ੍ਰੋਗਰਾਮ ਵਿਚ ਵੀ ਤਬਦੀਲੀ ਨਹੀਂ ਕੀਤੀ ਜਾਵੇਗੀ। ਰਾਜ ਦੇ ਸੂਚਨਾ ਤਕਨੀਕੀ ਮੰਤਰੀ ਬ੍ਰਤਿਆ ਬਸੁ ਨੇ ਕਿਹਾ, ‘‘ਸਥਿਤ ਆਮ ਅਤੇ ਸ਼ਾਂਤੀਪੂਰਨ ਹੈ। ਲੋਕ ਆਮ ਦਿਨਾਂ ਵਾਂਗਬਾਹਰ ਨਿਕਲ ਰਹੇ ਹਨ, ਕੋਈ ਬੰਦ ਨਹੀਂ ਹੈ। ’’ 
Calcutta Calcutta

ਬਸੁ ਨੇ ਅਪਣੇ ਵਿਧਾਨ ਸਭਾ ਖੇਤਰ ਵਿਚ ਸਵੇਰੇ ਹਾਲਾਤ ਦਾ ਜਾਇਜ਼ਾ ਲਿਆ, ਉਥੇ ਹੀ ਕਲਕੱਤਾ ਪੁਲਿਸ ਨੇ ਕਿਹਾ ਹੈ ਕਿ ਸ਼ਹਿਰ ਵਿਚ ਹਾਲਾਤਾਂ ਨੂੰ ਵਿਗਾੜਨ ਦੀ ਆਗਿਆ ਕਿਸੇ ਨੂੰ ਵੀ ਨਹੀਂ ਦਿੱਤੀ ਜਾਵੇਗੀ ਅਤੇ ਅਜਿਹਾ ਕਰਨ ਵਾਲਿਆਂ ਵਿਰੁਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਧਿਆਨ ਦੇਣ ਯੋਗ ਹੈ ਕਿ ਇਸ ਦੌਰਾਨ ਸੂਬਾਈ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਦਫ਼ਤਰਾਂ ਵਿਚ ਮੌਜੂਦ ਰਹਿਣ ਨੂੰ ਕਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement