ਕਠੂਆ ਬਲਾਤਕਾਰ ਮਾਮਲਾ : ਅਦਾਲਤ ਨੇ ਜੰਮੂ-ਕਸ਼ਮੀਰ ਬਾਰ ਇਕਾਈਆਂ ਦੀ ਹੜਤਾਲ 'ਤੇ ਮੰਗੇ ਸਾਰੇ ਰਿਕਾਰਡ
Published : Apr 13, 2018, 2:53 pm IST
Updated : Apr 13, 2018, 2:54 pm IST
SHARE ARTICLE
Kathua gangrape: SC seeks material on strike by J-K bar body
Kathua gangrape: SC seeks material on strike by J-K bar body

ਕਠੂਆ ਬਲਾਤਕਾਰ ਮਾਮਲਾ : ਅਦਾਲਤ ਨੇ ਜੰਮੂ-ਕਸ਼ਮੀਰ ਬਾਰ ਇਕਾਈਆਂ ਦੀ ਹੜਤਾਲ 'ਤੇ ਮੰਗੇ ਸਾਰੇ ਰਿਕਾਰਡ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਇਕ ਵਕੀਲ ਨੂੰ ਕਿਹਾ ਕਿ ਜੰਮੂ ਖੇਤਰ ਵਿਚ ਅੱਠ ਸਾਲਾ ਬੱਚੀ ਨਾਲ ਸਮੂਹਕ ਬਲਾਤਕਾਰ ਅਤੇ ਉਸ ਦੀ ਹੱਤਿਆ ਦੇ ਮਾਮਲੇ ਵਿਚ ਕਠੂਆ ਅਤੇ ਜੰਮੂ-ਕਸ਼ਮੀਰ ਬਾਰ ਇਕਾਈਆਂ ਦੁਆਰਾ ਬੁਲਾਈ ਗਈ ਹੜਤਾਲ ਦੇ ਸਬੰਧ ਵਿਚ ਉਹ ਸਾਰੇ ਤੱਥ ਰਿਕਾਰਡ 'ਤੇ ਲਿਆਉਣ ਤਾਕਿ ਉਸ ਵਿਚ ਕਾਨੂੰਨ ਖ਼ੁਦ ਨੋਟਿਸ ਲੈ ਸਕੇ। ਮੁੱਖ ਜੱਜ ਦੀਪਕ ਮਿਸ਼ਰਾ, ਜਸਟਿਸ ਏ.ਐਮ. ਖਾਨਵਿਲਕਰ ਅਤੇ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਦਾਲਤ ਨੇ ਵਕੀਲ ਪੀ.ਵੀ. ਦਿਨੇਸ਼ ਨੂੰ ਬਾਰ ਇਕਾਈਆਂ ਦੀਆਂ ਗਤੀਵਿਧੀਆਂ 'ਤੇ ਕੁੱਝ ਸਮਗਰੀ ਉਪਲਬਧ ਕਰਾਉਣ ਲਈ ਕਿਹਾ ਤਾਕਿ ਉਹ ਹੜਤਾਲ ਮਾਮਲੇ ਵਿਚ ਖ਼ੁਦ ਕਾਨੂੰਨੀ ਨੋਟਿਸ ਲੈ ਸਕੇ। Kathua gangrape: SC seeks material on strike by J-K bar bodyKathua gangrape: SC seeks material on strike by J-K bar bodyਦਿਨੇਸ਼ ਨੇ ਸਥਾਨਕ ਬਾਰ ਐਸੋਸੀਏਸ਼ਨ ਦੇ ਫ਼ੈਸਲੇ ਦਾ ਹਵਾਲਾ ਦਿਤਾ ਜੋ ਕਥਿਤ ਰੂਪ ਨਾਲ ਕਠੂਆ ਵਿਚ ਨਬਾਲਿਗ ਬੱਚੀ ਨਾਲ ਸਮੂਹਕ ਬਲਾਤਕਾਰ ਕਰਨ ਵਾਲਿਆਂ ਦਾ ਸਮਰਥਨ ਕਰ ਰਹੇ ਹਨ। ਅਦਾਲਤ ਨੇ ਕਿਹਾ, ‘‘ਰਿਕਾਰਡ 'ਤੇ ਕੁੱਝ ਤਾਂ ਹੋਣਾ ਚਾਹੀਦਾ ਹੈ। ਸਾਡੇ ਕੋਲ ਕੋਈ ਰਿਕਾਰਡ / ਸਮਗਰੀ ਨਹੀਂ ਹੈ।’’ ਉਸ ਨੇ ਵਕੀਲ ਨੂੰ ਕਿਹਾ ਕਿ ਉਹ ਅਪਣੀ ਅਪੀਲ ਦਾ ਸਮਰਥਨ ਕਰਨ ਲਈ ਕੁਝ ਸਮਗਰੀ ਤਾਂ ਪੇਸ਼ ਕਰਨ। ਅਦਾਲਤ ਨੇ ਵਕੀਲ ਨੂੰ ਭਰੋਸਾ ਦਿਤਾ ਕਿ ਜੇਕਰ ਉਸ ਦੇ ਸਾਹਮਣੇ ਸਮਰਥ ਸਮਗਰੀ ਆਈ ਤਾਂ ਉਸ 'ਤੇ ਵਿਚਾਰ ਕੀਤਾ ਜਾਵੇਗਾ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement