
ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਰਾਸ਼ਟਰੀ ਖਾਦ ਸੁਰੱਖਿਆ ਕਾਨੂੰਨ ਦੇ ਤਹਿਤ ਗਰੀਬਾਂ ਨੂੰ ਸਤੰਬਰ 2020 ਤੱਕ ਸਰਕਾਰ ਮੁਫਤ ਅਨਾਜ ਮੁਹੱਈਆ ਕਰਾਵੇ।
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਰਾਸ਼ਟਰੀ ਖਾਦ ਸੁਰੱਖਿਆ ਕਾਨੂੰਨ ਦੇ ਤਹਿਤ ਗਰੀਬਾਂ ਨੂੰ ਸਤੰਬਰ 2020 ਤੱਕ ਸਰਕਾਰ ਮੁਫਤ ਅਨਾਜ ਮੁਹੱਈਆ ਕਰਾਵੇ। ਸੋਨੀਆ ਗਾਂਧੀ ਨੇ ਅਪੀਲ ਕੀਤੀ ਹੈ ਕਿ ਜੋ ਗਰੀਬ ਖਾਦ ਸੁਰੱਖਿਆ ਕਾਨੂੰਨ ਦੇ ਘੇਰੇ ਵਿਚ ਨਹੀਂ ਆਉਂਦਾ ਹੈ, ਉਹਨਾਂ ਨੂੰ ਵੀ ਸਰਕਾਰੀ ਅਨਾਜ ਦਿੱਤਾ ਜਾਣਾ ਚਾਹੀਦਾ ਹੈ।
Photo
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਜੂਨ ਮਹੀਨੇ ਤੱਕ ਮੁਫ਼ਤ ਅਨਾਜ ਦੇਣ ਦਾ ਐਲ਼ਾਨ ਕੀਤਾ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਰਾਸ਼ਟਰੀ ਖਾਦ ਸੁਰੱਖਿਆ ਕਾਨੂੰਨ ਤਹਿਤ ਅਪ੍ਰੈਲ ਤੋਂ ਜੂਨ ਤੱਕ ਪ੍ਰਤੀ ਵਿਅਕਤੀ 5 ਕਿਲੋ ਤੋਂ ਜ਼ਿਆਦਾ ਮੁਫਤ ਅਨਾਜ ਦੇਣ ਦਾ ਫੈਸਲਾ ਕਾਬਿਲ ਏ ਤਾਰਿਫ ਹੈ। ਪਰ ਲੌਕਡਾਊਨ ਦਾ ਅਸਰ ਅਤੇ ਇਸ ਦੇ ਲੰਬੇ ਪ੍ਰਭਾਵ ਕਾਰਨ ਉਹ ਸਰਕਾਰ ਨੂੰ ਕੁਝ ਸੁਝਾਅ ਦੇਣਾ ਚਾਹੁੰਦੇ ਹਨ।
Photo
ਸੋਨੀਆ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਰਾਸ਼ਟਰੀ ਖਾਦ ਸੁਰੱਖਿਆ ਕਾਨੂੰਨ ਦੇ ਲਾਭਪਾਤਰੀਆਂ ਨੂੰ 10 ਕਿਲੋ ਪ੍ਰਤੀ ਵਿਅਕਤੀ ਅਨਾਜ ਦੇਣ ਦੀ ਸਮਾਂ ਸੀਮਾ ਨੂੰ 3 ਮਹੀਨੇ ਲਈ ਯਾਨੀ ਕਿ ਸਤੰਬਰ 2020 ਤੱਕ ਵਧਾ ਦੇਣਾ ਚਾਹੀਦਾ ਹੈ। ਸੋਨੀਆ ਨੇ ਕਿਹਾ ਕਿ ਗਰੀਬਾਂ ਦੀ ਮੁਸ਼ਕਿਲ ਸਥਿਤੀ ਨੂੰ ਦੇਖਦੇ ਹੋਏ ਸਰਕਾਰ ਚਾਹੇ ਤਾਂ ਉਹਨਾਂ ਨੂੰ ਮੁਫਤ ਅਨਾਜ ਦੇ ਸਕਦੀ ਹੈ।
Photo
ਉਹਨਾਂ ਕਿਹਾ ਕਿ ਕਈ ਅਜਿਹੇ ਲੋਕ ਵੀ ਹਨ ਜਿਨ੍ਹਾਂ ਸਾਹਮਣੇ ਭੋਜਨ ਦੀ ਚਿੰਤਾ ਹੈ ਪਰ ਉਹਨਾਂ ਕੋਲ ਰਾਸ਼ਨ ਕਾਰਡ ਨਹੀਂ ਹੈ। ਉਹਨਾਂ ਕਿਹਾ ਕਿ ਗਰੀਬਾਂ ਨੂੰ ਅਨਾਜ ਦੇਣ ਨਾਲ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੂੰ ਫਸਲ ਸਟੋਰ ਕਰਨ ਲਈ ਥਾਂ ਵੀ ਮਿਲ ਸਕੇਗੀ।