ਕੇਂਦਰੀ ਕਰਮਚਾਰੀਆਂ ਲਈ ਖ਼ੁਸ਼ਖ਼ਬਰੀ! ਸਰਕਾਰ ਨੇ ਹਾਊਸ ਬਿਲਡਿੰਗ ਐਡਵਾਂਸ ਲੋਨ ਕੀਤਾ ਸਸਤਾ
Published : Apr 13, 2022, 4:53 pm IST
Updated : Apr 13, 2022, 4:53 pm IST
SHARE ARTICLE
House Building Advance Interest Rate Slashed
House Building Advance Interest Rate Slashed

ਕੇਂਦਰ ਸਰਕਾਰ ਦੇ ਕਰਮਚਾਰੀ ਹੁਣ ਮਾਰਚ 2023 ਤੱਕ 7.10 ਫੀਸਦੀ ਦੀ ਘਟੀ ਹੋਈ ਵਿਆਜ ਦਰ 'ਤੇ ਹਾਊਸ ਬਿਲਡਿੰਗ ਐਡਵਾਂਸ ਦਾ ਲਾਭ ਲੈ ਸਕਦੇ ਹਨ।



ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਕਰਮਚਾਰੀ ਹੁਣ ਮਾਰਚ 2023 ਤੱਕ 7.10 ਫੀਸਦੀ ਦੀ ਘਟੀ ਹੋਈ ਵਿਆਜ ਦਰ 'ਤੇ ਹਾਊਸ ਬਿਲਡਿੰਗ ਐਡਵਾਂਸ ਦਾ ਲਾਭ ਲੈ ਸਕਦੇ ਹਨ। ਕੇਂਦਰ ਸਰਕਾਰ ਨੇ ਹਾਊਸ ਬਿਲਡਿੰਗ ਲੋਨ 'ਤੇ ਵਿਆਜ ਦਰ 7.9 ਫੀਸਦੀ ਤੋਂ ਘਟਾ ਕੇ 7.1 ਫੀਸਦੀ ਕਰ ਦਿੱਤੀ ਹੈ। 1 ਅਪ੍ਰੈਲ 2022 ਨੂੰ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਇਕ ਦਫ਼ਤਰੀ ਮੈਮੋਰੰਡਮ ਵਿਚ ਵਿੱਤੀ ਸਾਲ 2022-23 ਵਿਚ ਕੇਂਦਰ ਸਰਕਾਰ ਦੇ ਕਰਮਚਾਰੀ ਲਈ ਮਕਾਨ ਉਸਾਰੀ ਦੀ ਪੇਸ਼ਗੀ ਵਿਆਜ ਦਰ 7.1 ਪ੍ਰਤੀਸ਼ਤ ਹੋਵੇਗੀ।

House Building Advance Interest Rate SlashedHouse Building Advance Interest Rate Slashed

ਦੱਸ ਦੇਈਏ ਕਿ ਮਾਰਚ 2022 ਤੱਕ ਕੇਂਦਰ ਸਰਕਾਰ ਦੇ ਕਰਮਚਾਰੀ 7.90 ਫੀਸਦੀ ਸਾਲਾਨਾ ਦਰ ਨਾਲ ਹਾਊਸ ਬਿਲਡਿੰਗ ਐਡਵਾਂਸ ਲੈਂਦੇ ਸਨ। ਕੇਂਦਰ ਸਰਕਾਰ ਨੇ ਕਰਮਚਾਰੀਆਂ ਨੂੰ ਹਾਊਸ ਬਿਲਡਿੰਗ ਐਡਵਾਂਸ (HBA) 'ਤੇ ਰਾਹਤ ਦੇਣ ਦਾ ਐਲਾਨ ਕੀਤਾ ਹੈ।

House Building Advance Interest Rate SlashedHouse Building Advance Interest Rate Slashed

ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਹਾਊਸ ਬਿਲਡਿੰਗ ਐਡਵਾਂਸ 31 ਮਾਰਚ 2022 ਤੱਕ 7.9 ਫੀਸਦੀ ਦੀ ਸਧਾਰਨ ਵਿਆਜ ਦਰ 'ਤੇ ਉਪਲਬਧ ਸੀ। ਇਸ ਲਈ ਮੰਤਰਾਲੇ ਦੁਆਰਾ ਘੋਸ਼ਿਤ ਨਵੀਨਤਮ ਹਾਊਸ ਬਿਲਡਿੰਗ ਐਡਵਾਂਸ 'ਤੇ ਵਿਆਜ ਦਰ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਵੱਡੀ ਰਾਹਤ ਹੈ ਕਿਉਂਕਿ ਵਿਆਜ ਦਰ ਵਧ ਗਈ ਹੈ। ਵਿੱਤੀ ਸਾਲ 2023 'ਚ 80 ਬੀਪੀਐਸ ਦੀ ਗਿਰਾਵਟ ਆਈ ਹੈ।

House Building Advance Interest Rate SlashedHouse Building Advance Interest Rate Slashed

ਕੀ ਹੁੰਦਾ ਹੈ HBA?

ਕੇਂਦਰ ਸਰਕਾਰ ਆਪਣੇ ਕਰਮਚਾਰੀਆਂ ਨੂੰ ਹਾਊਸ ਬਿਲਡਿੰਗ ਐਡਵਾਂਸ ਦਿੰਦੀ ਹੈ। ਇਸ ਵਿਚ ਕਰਮਚਾਰੀ ਆਪਣੇ ਜਾਂ ਆਪਣੀ ਪਤਨੀ ਦੇ ਪਲਾਟ 'ਤੇ ਮਕਾਨ ਬਣਾਉਣ ਲਈ ਐਡਵਾਂਸ ਲੈ ਸਕਦਾ ਹੈ। ਇਹ ਸਕੀਮ 1 ਅਕਤੂਬਰ 2020 ਤੋਂ ਸ਼ੁਰੂ ਕੀਤੀ ਗਈ ਸੀ ਅਤੇ ਇਸ ਤਹਿਤ 31 ਮਾਰਚ 2022 ਤੱਕ ਕੇਂਦਰ ਸਰਕਾਰ ਆਪਣੇ ਕਰਮਚਾਰੀਆਂ ਨੂੰ 7.9% ਵਿਆਜ ਦੀ ਦਰ 'ਤੇ ਹਾਊਸ ਬਿਲਡਿੰਗ ਐਡਵਾਂਸ ਦਿੰਦੀ ਸੀ, ਜਿਸ ਨੂੰ ਹੁਣ ਹੋਰ ਘਟਾ ਦਿੱਤਾ ਗਿਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:15 PM

TODAY BARNALA NEWS : ਤਾਪਮਾਨ 45 ਡਿਗਰੀ ਤੋਂ ਪਾਰ ! ਕੋਈ ਪੀ ਰਿਹਾ ਗੰਨੇ ਦਾ ਜੂਸ ਤੇ ਕੋਈ ਪੀ ਰਿਹਾ ਨਿੰਬੂ ਪਾਣੀ

25 May 2024 9:58 AM

Punjab Weather Update : ਲਓ ਜੀ ਆ ਗਿਆ ਤੇਜ਼ ਮੀਂਹ, ਪੰਜਾਬ 'ਚ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ, ਦੇਖੋ LIVE

25 May 2024 8:57 AM

ਕਾਕਾ ਬਰਾੜ ਨੂੰ ਕਮਜ਼ੋਰ ਦੱਸਣ ਵਾਲਿਆਂ ਨੂੰ Goldy Kamboj ਦਾ ਜਵਾਬ"ਇੱਕ ਆਮ ਇਨਸਾਨ ਇਨ੍ਹਾਂ ਨੂੰ ਸਹਿਣ ਨਹੀਂ ਹੋ ਰਿਹਾ"

24 May 2024 4:29 PM
Advertisement