
ਮਹਾਰਾਸ਼ਟਰ ਦੇ ਔਰੰਗਾਬਾਦ ਵਿਚ ਦੋ ਗੁੱਟਾਂ ਵਿਚਕਾਰ ਝੜਪ ਵਿਚ ਦੋ ਲੋਕਾਂ ਦੀ ਮੌਤ ਤੋਂ ਬਾਅਦ ਤਣਾਅ ਬਰਕਰਾਰ ਹੈ। ਔਰੰਗਾਬਾਦ ਦੇ ...
ਔਰੰਗਾਬਾਦ: ਮਹਾਰਾਸ਼ਟਰ ਦੇ ਔਰੰਗਾਬਾਦ ਵਿਚ ਦੋ ਗੁੱਟਾਂ ਵਿਚਕਾਰ ਝੜਪ ਵਿਚ ਦੋ ਲੋਕਾਂ ਦੀ ਮੌਤ ਤੋਂ ਬਾਅਦ ਤਣਾਅ ਬਰਕਰਾਰ ਹੈ। ਔਰੰਗਾਬਾਦ ਦੇ ਕਾਰਜਕਾਰੀ ਕਮਿਸ਼ਨਰ ਅਤੇ ਸਪੈਸ਼ਲ ਆਈਜੀ ਮਿਲਿੰਦ ਭਾਰਾਂਬੇ ਨੇ ਕਿਹਾ ਕਿ ਦੋ ਵਿਚੋਂ ਇਕ ਦੀ ਮੌਤ ਪਲਾਸਟਿਕ ਦੀ ਗੋਲੀ ਲੱਗਣ ਨਾਲ ਹੋਈ ਜਦਕਿ ਦੂਜੇ ਦੀ ਡਿੱਗਣ ਨਾਲ। ਕੁੱਝ ਪੁਲਿਸ ਅਧਿਕਾਰੀਆਂ ਅਤੇ ਕਾਂਸਟੇਬਲਾਂ ਨੂੰ ਵੀ ਸੱਟਾਂ ਵੱਜੀਆਂ ਹਨ। ਸਥਿਤੀ ਹੁਣ ਕਾਬੂ ਵਿਚ ਹੈ।
8 company srpf and riot control police deployed in aurangabad
ਉਨ੍ਹਾਂ ਕਿਹਾ ਕਿ ਮੌਕੇ 'ਤੇ ਸਟੇਟ ਰਿਜ਼ਰਵ ਪੁਲਿਸ ਫ਼ੋਰਸ (ਐਸਆਰਪੀਐਫ) ਦੀ 7 ਅਤੇ ਦੰਗਾ ਕੰਟਰੋਲ ਪੁਲਿਸ ਦੀ ਇਕ ਕੰਪਨੀ ਤਾਇਨਾਤ ਕੀਤੀ ਗਈ ਹੈ। ਮਿਲਿੰਦ ਭਾਰਾਂਬੇ ਨੇ ਕਿਹਾ ਕਿ ਮਾਮਲੇ ਵਿਚ ਐਫਆਈਆਰ ਦਰਜ ਕਰ ਲਈ ਗਈ ਹੈ। ਕੁੱਝ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਗ੍ਰਿਫ਼ਤਾਰੀ ਤੋਂ ਪਹਿਲਾਂ ਪੂਰੀ ਪੜਤਾਲ ਕੀਤੀ ਜਾ ਰਹੀ ਹੈ।
8 company srpf and riot control police deployed in aurangabad
ਜ਼ਿਕਰਯੋਗ ਹੈ ਕਿ ਔਰੰਗਾਬਾਦ ਵਿਚ ਸ਼ੁਕਰਵਾਰ ਨੂੰ ਦੋ ਗੁੱਆਂ ਵਿਚਕਾਰ ਝੜਪ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਸੀ। ਪੁਲਿਸ ਅਤੇ ਲੋਕਾਂ ਵਿਚਕਾਰ ਝੜਪ ਵਿਚ ਦਸ ਪੁਲਿਸ ਵਾਲਿਆਂ ਅਤੇ 30 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਸਨ। ਵਿਵਾਦ ਦੋ ਗੁੱਟਾਂ ਵਿਚਕਾਰ ਪਾਣੀ ਦੇ ਕੁਨੈਕਸ਼ਨ ਨੂੰ ਲੈ ਕੇ ਸ਼ੁਰੂ ਹੋਇਆ ਸੀ ਅਤੇ ਹੌਲੀ ਹੌਲੀ ਇਹ ਵਧਦਾ ਗਿਆ। ਵਿਵਾਦ ਤੋਂ ਬਾਅਦ ਪਥਰਾਅ ਅਤੇ ਅਗਜ਼ਨੀ ਦੀਆਂ ਘਟਨਾਵਾਂ ਵਾਪਰੀਆਂ।
8 company srpf and riot control police deployed in aurangabad
ਸ਼ਾਹਗੰਜ ਇਲਾਕੇ ਵਿਚ ਕੁੱਝ ਦੁਕਾਨਾਂ ਅਤੇ ਗੱਡੀਆਂ ਨੂੰ ਵੀ ਅੱਗ ਦੇ ਹਵਾਲੇ ਕਰ ਦਿਤਾ ਗਿਆ। ਭੀੜ 'ਤੇ ਕਾਬੂ ਪਾਉਣ ਲਈ ਅੱਥਰੂ ਗੈਸ ਦੀ ਵਰਤੋਂ ਕਰਨੀ ਪਈ। ਪੁਲਿਸ ਨੇ ਇਲਾਕੇ ਵਿਚ ਧਾਰਾ 144 ਲਗਾ ਦਿਤੀ ਹੈ ਅਤੇ ਇੰਟਰਨੈੱਟ ਸੇਵਾ 'ਤੇ ਵੀ ਰੋਕ ਲਗਾ ਦਿਤੀ ਗਈ ਹੈ।